ਕਹਾਣੀ ਟਾਈਮ ਪਾਸ @©®✍️ ਸਰਬਜੀਤ ਸੰਗਰੂਰਵੀ ਮੈਡਮ ਗਗਨ ਸਟੈਨੋਟਾਈਪਿਸਟ ਦੀ ਪੋਸਟਿੰਗ ਪਿਛਲੇ ਤਿੰਨ ਮਹੀਨਿਆਂ ਤੋਂ ਸੁਰਜੀਤ ਸਿੰਘ ਦਫਤਰ ਹੋਈ ਸੀ। ਸੁਰਜੀਤ ਤੇ ਗਗਨ ਵਿਚ ਗੱਲਬਾਤ ਘੱਟ ਹੀ ਹੁੰਦੀ ਸੀ ਕਿਉਂਕਿ ਗਗਨ ਜ਼ਿਆਦਾਤਰ ਫੋਨ ਤੇ ਹੀ ਕਿਸੇ ਨਾ ਕਿਸੇ ਨਾਲ ਗੱਲੀਂ ਬਾਤੀਂ ਲੱਗੀ ਰਹਿੰਦੀ।ਕਈ ਵਾਰ ਸੁਰਜੀਤ ਸਿੰਘ ਦੇ ਕੋਈ ਨਾ ਕੋਈ ਪੂਰੀ ਤੇ ਕਦੇ ਅਧੂਰੀ ਗੱਲ ਕੰਨ ਪੈ ਜਾਂਦੀ। ਸੁਰਜੀਤ ਨੂੰ ਐਨਾ ਕੁਝ ਅੰਦਾਜ਼ਾ ਹੋ ਗਿਆ ਸੀ ਕਿ ਕੰਪਨੀ ਦੇ ਫੋਨ ਘੱਟ ਆਉਂਦੇ ਹਨ ਤੇ ਜ਼ਿਆਦਾਤਰ ਫੋਨ ਕਿਸੇ ਹੋਰ ਦੇ ਆਉਂਦੇ ਕਿਉਂਕਿ ਕੰਪਨੀ ਨਾਲ ਸੰਬੰਧਿਤ ਕੋਈ ਵੀ ਕੰਪਨੀ ਦੇ ਫੋਨ ਤੇ ਸੰਪਰਕ ਕਰਦਾ ਸੀ,ਜੋ ਉਹ ਰਜਿਸਟਰ ਵਿੱਚ ਦਰਜ ਕਰ ਲੈਂਦੀ ਤੇ ਵੇਰਵੇ ਆਪਣੇ ਮਾਲਕ ਨੂੰ ਭੇਜ ਦਿੰਦੀ।ਮਾਲਕ ਵੀ ਇਸ ਦੇ ਕੰਮ ਤੋਂ ਖੁਸ਼ ਸੀ ਤੇ ਸਭ ਤੋਂ ਜ਼ਿਆਦਾ ਤਨਖਾਹ ਇਸ ਦੀ ਹੀ ਸੀ।ਹਰ ਕੋਈ ਹੈਰਾਨ ਸੀ ਕਿ ਇਸ ਦੀ ਇਤਨੇ ਘੱਟ ਸਮੇਂ ਵਿੱਚ ਐਨੀ ਤਨਖਾਹ ਕਿਵੇਂ ਹੋ ਗਈ।ਜਦ ਕਿ ਕਿਸੇ ਦੀ ਵੀ ਤਨਖਾਹ 20,000/-ਤੋਂ ਵੱਧ ਨਹੀਂ। ਕਦੇ ਵੀ ਕਿਸੇ ਨੇ ਮਾਲਕ ਨੂੰ ਇਹ ਨਹੀਂ ਪੁੱਛਿਆ ਕਿ ਇਸਦੀ ਤਨਖਾਹ ਵੱਧ ਤੇ ਸਾਡੀ ਘੱਟ ਕਿਉਂ ਹੈ ਕਿਉਂ ਕਿ ਮਾਲਕ ਨੇ ਪਹਿਲਾਂ ਵੀ ਦੋ ਮੁਲਾਜ਼ਮ ਇਸ ਕਰਕੇ ਕੱਢ ਦਿੱਤੇ ਸਨ ਕਿ ਉਨ੍ਹਾਂ ਨੇ ਮਾਲਕ ਨੂੰ ਸਵਾਲ ਕੀਤਾ ਸੀ ਤੇ ਮਾਲਕ ਨੇ ਕਿਹਾ ਕਿ ਮੈਨੂੰ ਕਿਸੇ ਨੇ ਇਸ ਸਬੰਧੀ ਕੋਈ ਸਵਾਲ ਨਹੀਂ ਕਰਨਾ, ਜਿਸ ਨੇ ਕੰਮ ਕਰਨਾ ਹੈ, ਇੱਥੇ ਕਰ ਸਕਦਾ ਹੈ ਤੇ ਜਿਸ ਨੇ ਜਾਣਾ ਹੈ ਜਾਂ ਸਕਦਾ ਹੈ।ਇਸ ਤੋਂ ਹਰ ਕੋਈ ਆਪਣੇ ਕੰਮ ਨਾਲ ਕੰਮ ਰੱਖਣ ਲੱਗਾ। ਗਗਨ ਬਾਰੇ ਹਰ ਕੋਈ ਦਫ਼ਤਰ ਵਿਚ ਗੱਲ ਘੱਟ ਹੀ ਕਰਦੇ ਤੇ ਬਾਹਰ ਬੇਸ਼ੱਕ ਕੋਈ ਜਿਹੜੀਆਂ ਮਰਜ਼ੀ ਗੱਲਾਂ ਕਰੀ ਜਾਵੇ, ਕਿਸੇ ਦੀ ਜ਼ੁਬਾਨ ਥੋੜਾ ਫੜੀ ਜਾਂਦੀ ਹੈ। ਪਰ ਗਗਨ ਦੇ ਨੇੜੇ ਹੋਣ ਕਾਰਨ ਕੋਈ ਨਾ ਗੱਲ ਕੰਨ ਪੈ ਜਾਂਦੀ ਤੇ ਸੁਰਜੀਤ ਗੱਲਾਂ ਸੁਣ ਸੋਚੀ ਪੈ ਜਾਂਦਾ ਕਿ ਕੀ ਹੋ ਰਿਹਾ ਹੈ, ਕਿਉਂ ਕਰ ਰਹੀ ਹੈ, ਇਸ ਦੀਆਂ ਗੱਲਾਂ ਸੁਣ ਕੇ ਕਹਾਣੀਆਂ ਲਿਖਣ ਨੂੰ ਦਿਲ ਕਰਦਾ,ਪਰ ਕਦੇ ਉਸਨੂੰ ਟਾਇਮ ਨਾ ਲੱਗਦਾ ਤੇ ਰੋਜ਼ ਸੋਚਦਾ ਕਿ ਮੈਂ ਅੱਜ ਇਹ ਕਹਾਣੀ ਲਿਖਾਂਗਾ। ਸੁਰਜੀਤ ਸਿੰਘ ਦੇ ਕੰਨਾਂ ਵਿਚ ਗਗਨ ਦੀ ਅਵਾਜ਼ ਪਈ ਜੋ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਕਿ ਸੈਰੀ ਤੂੰ ਕਿੱਥੇ ਚੱਲਾ ਗਿਆ ਸੀ,ਬਿਨ ਦੱਸੇ,ਤੇਰਾ ਤਿੰਨ ਚਾਰ ਮਹੀਨਿਆਂ ਤੋਂ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਫੋਨ ਵੀ ਬੰਦ ਆ ਰਿਹਾ ਸੀ।ਪਤਾ ਨਹੀਂ ਉਸ ਨੇ ਕੀ ਕਿਹਾ ਕਿ ਗਗਨ ਨੇ ਉਸਨੂੰ ਗੁੱਸੇ ਵਿੱਚ ਕਿਹਾ ਕਿ ਇਸ ਵਿਚ ਫੋਨ ਬੰਦ ਕਰਨ ਵਾਲੀ ਕਿਹੜੀ ਗੱਲ ਸੀ,ਨਾਲੇ ਸ਼ਹਿਰ ਛੱਡ ਕੇ ਕਿਉਂ ਗਿਆ। ਤੂੰ ਮੈਨੂੰ ਦੱਸਣਾ ਸੀ ਮੈਂ ਵੱਧ ਤੋਂ ਵੱਧ ਤੇਰੀ ਮਦਦ ਕਰਦੀ। ਤੂੰ ਮੇਰੇ ਤੋਂ ਕਿਉਂ ਗੱਲਾਂ ਛੁਪਾ ਕੇ ਰੱਖਦਾ ਏ। ਮੈਂ ਤੇਰੇ ਤੋਂ ਕਦੇ ਕੋਈ ਗੱਲ ਨਹੀਂ ਛੁਪਾਈ । ਮੈਂ ਤੇਰੇ ਤੇ ਆਪਣੇ ਪਤੀ ਨਾਲੋਂ ਵੀ ਜ਼ਿਆਦਾ ਵਿਸ਼ਵਾਸ਼ ਕਰਦੀ ਸੀ, ਪਰ ਲੱਗਦੈ ਮੈਂ ਗ਼ਲਤ ਸੀ। ਮੈਂ ਆਪਣੇ ਪਤੀ ਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾਉਂਦੀ ਰਹੀ ਤੇ ਉਸ ਨੂੰ ਹਨੇਰੇ ਵਿਚ ਰੱਖ ਕੇ ਤੇਰਾ ਹਰ ਸਮਾਂ ਰੋਸ਼ਨ ਕਰਦੀ ਰਹੀ।ਤੇ ਤੂੰ ਮੈਨੂੰ ਛੱਡ ਕੇ ਚੱਲਿਆ ਗਿਆ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ। ਫ਼ਿਰ ਪਤਾ ਨਹੀਂ ਉਧਰੋਂ ਕੀ ਜਵਾਬ ਆਇਆ ਕਿ ਗਗਨ ਕਹਿਣ ਲੱਗੀ ਕਿ ਤੂੰ ਕਿਵੇਂ ਕਹਿੰਦੈ ਕਿ ਮੈਂ ਚੁੱਪ ਕਰ ਜਾਂ, ਮੈਂ ਨਹੀਂ ਚੁੱਪ ਕਰਨਾ। ਹੁਣ ਸਿਰਫ਼ ਤੈਨੂੰ ਸੁਣਨੀਆਂ ਪੈਣਗੀਆਂ। ਮੈਂ ਤਾਂ ਕਦੇ ਆਪਣੇ ਘਰਵਾਲੇ ਦੀ ਨਹੀਂ ਸੁਣੀ, ਤੇਰੀ ਕਿੱਥੇ ਸੁਣੂੰ। ਸ਼ੁਕਰ ਕਰ ਮੈਂ ਦਫ਼ਤਰ ਬੈਠੀ ਆਂ,ਜੇ ਬਾਹਰ ਹੁੰਦੀ ਨਾ ਤਾਂ ਸਾਰਾ ਗੁੱਸਾ ਤੇਰੇ ਤੇ ਹੀ ਕੱਢਦੀ। ਮੈਂ ਜਿਸ ਨੂੰ ਪਿਆਰ ਕਰਦੀ ਇੱਕ,ਉਸ ਤੇ ਸਭ ਕੁਝ ਵਾਰ ਦਿੰਦੀ ਹਾਂ ਤੇ ਜੇ ਤੇਰੇ ਨਾਲ ਨਫ਼ਰਤ ਹੋ ਜਾਵੇ ਨਾ ਤਾਂ ਤੇਰੀਆਂ ਪੀੜੀਆਂ ਵੀ ਸੋਚਣ ਗਈਆਂ ਕਿ ਸੈਰੀ ਨੇ ਕਿੱਥੇ ਗਗਨ ਨਾਲ ਪੰਗਾ ਲੈ ਲਿਆ। ਬੇਸ਼ੱਕ ਮੈਨੂੰ ਤੂੰ ਧੋਖਾ ਦਿੱਤਾ, ਤੈਨੂੰ ਭੁੱਲਣਾ ਔਖਾ ਹੈ, ਬੇਸ਼ੱਕ ਤੂੰ ਮੇਰੀ ਜਰੂਰਤ ਸੀ ਤੇ ਹੈਂ।ਪਰ ਹੁਣ ਮੈਂ ਮਨ ਸਮਝਾ ਲਿਆ ਹੈ ਕਿ ਕੋਈ ਗੱਲ ਦਿਲ ਤੇ ਨਹੀਂ ਲਾਉਣੀ। ਪੈਸਿਆਂ ਕਰਕੇ ਮੈਂ ਤੇਰੇ ਕੋਲ ਕਦੇ ਆਉਂਦੀ ਸੀ ਤੇ ਹੁਣ ਦੇਖ ਲੋਕ ਮੇਰੇ ਕੋਲ ਪੈਸੇ ਲਈ ਆਉਂਦੇ। ਮੇਰੇ ਕੋਲ ਪੈਸਿਆਂ ਦੀ ਹੁਣ ਕੋਈ ਕਮੀਂ ਨਹੀਂ। ਹੁਣ ਮੈਨੂੰ ਕਿਸੇ ਦੀ ਕੋਈ ਘਾਟ ਨਹੀਂ, ਕੋਈ ਕਮੀਂ ਨਹੀਂ। ਹੁਣ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ, ਸਗੋਂ ਹਰ ਕੋਈ ਹੁਣ ਮੈਨੂੰ ਤਰਸਦਾ ਹੈ। ਮੈਨੂੰ ਹੁਣ ਵਿਚ ਹੀ ਕੋਈ ਮਿਲ ਗਿਆ।ਪਰ ਯਾਦ ਰੱਖ ਤੈਨੂੰ ਮੈਂ ਕਿਸੇ ਹਾਲ ਵਿਚ ਨਹੀਂ ਛੱਡਣਾ । ਤੇਰੇ ਨਾਲ ਗੱਲ ਕਰਕੇ ਆਪਣੇ ਦਿਲ ਦਾ ਕੁਝ ਭਾਰ ਹਲਕਾ ਕਰਨਾ ਸੀ। ਤੂੰ ਹੁਣ ਕਿਤੇ ਗਿਆ , ਜਾਂ ਮੇਰੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ,ਤਾਂ ਦੇਖ ਲਵੀਂ।ਜੇ ਪੈਸੇ ਖਰਚ ਤੇਰਾ ਪਤਾ ਕਰਵਾ ਸਕਦੀ ਹਾਂ, ਤਾਂ ਪੱਤਾ ਕਟ ਸਕਦੀ ਹਾਂ। ਇਹ ਕਹਿ ਕੇ ਗਗਨ ਨੇ ਕੱਟ ਦਿੱਤਾ। ਸੁਰਜੀਤ ਨੂੰ ਐਨਾ ਪਤਾ ਲੱਗ ਗਿਆ ਸੀ ਕਿ ਗਗਨ ਦਾ ਸ਼ੈਰੀ ਨਾਲ ਨਜਾਇਜ਼ ਰਿਸ਼ਤਾ ਹੈ। ਜਿਸ ਬਾਰੇ ਗਗਨ ਨੇ ਪਤੀ ਨੂੰ ਪਤਾ ਹੋਣਾ। ਹੁਣ ਸੁਰਜੀਤ ਆਪਣੇ ਕੰਮ ਵਿਚ ਮਸਤ ਰਹਿਣ ਲੱਗਾ,ਪਰ ਕਦੇ ਨਾ ਕਦੇ ਮਨ ਭਟਕ ਜਾਂਦਾ। ਸੁਰਜੀਤ ਨੂੰ ਪਤਾ ਸੀ ਕਿ ਗਗਨ ਸਹੀ ਔਰਤ ਨਹੀਂ ਹੈ,ਪਰ ਪਤਾ ਨਹੀਂ ਕਿਉਂ ਉਸਦੇ ਮਨ ਵਿਚ ਗਗਨ ਲਈ ਖਿੱਚ ਸੀ। ਹੁਣ ਸੁਰਜੀਤ ਦਾ ਧਿਆਨ ਕਦੇ ਨਾ ਕਦੇ ਮੱਲੋਮੱਲੀ ਗਗਨ ਵੱਲ ਚੱਲਾ ਜਾਂਦਾ।ਉਸਨੂੰ ਆਸ ਪਾਸ ਦੇਖ ਕੇ ਖੁਸ਼ ਰਹਿੰਦਾ। ਜਦ ਨਾ ਆਉਂਦੀ,ਤਾਂ ਉਸ ਦਿਲ ਕੰਮ ਵਿਚ ਨਾ ਲੱਗਦਾ ਕਈ ਵਾਰ ਬਾਹਰ ਕੰਟੀਨ ਤੇ ਆ ਜਾਂਦਾ। ਹੁਣ ਇੱਕ ਦੋ ਬੰਦਿਆਂ ਨੂੰ ਇਹ ਅਹਿਸਾਸ ਹੋਣ ਲੱਗਾ ਗਿਆ ਸੀ ਕਿ ਜਦੋਂ ਗਗਨ ਹੁੰਦੀ ਹੈ ਤਾਂ ਸੁਰਜੀਤ ਖੁਸ਼ ਰਹਿੰਦਾ ਹੈ ਤੇ ਜਦੋ ਨਹੀਂ ਹੁੰਦੀ, ਤਾਂ ਪਤਾ ਨਹੀਂ ਕੰਟੀਨ ਵਿੱਚ ਬੈਠਾ ਕੀ ਲਿਖਦਾ ਰਹਿੰਦਾ ਹੈ। ਐਨਾ ਪਤਾ ਸੀ ਕਿ ਸੁਰਜੀਤ ਸਿੰਘ ਦੇ ਮਨ ਵਿਚ ਗਗਨ ਨੂੰ ਲੈਂ ਕੇ ਕੁਝ ਚੱਲ ਰਿਹਾ ਹੈ। ਗੁਰਪ੍ਰੀਤ ਦੀ ਸੁਰਜੀਤ ਨਾਲ ਵਧੀਆ ਬਣਦੀ ਸੀ।ਉਹ ਕਈ ਵਾਰ ਕਹਿਣ ਲੱਗ ਜਾਂਦਾ ਕਿ ਚਾਚਾ ਤੂੰ ਇਹ ਕੀ ਲਿਖਦਾ ਰਹਿੰਦਾ । ਸਾਡੇ ਪੱਲੇ ਤਾਂ ਕੁਝ ਪੈਦਾ ਨਹੀਂ। ਤਾਂ ਸੁਰਜੀਤ ਗੁਰਪ੍ਰੀਤ ਨੂੰ ਕਹਿਣ ਲੱਗ ਕਿ ਭਤੀਜ ਤੂੰ ਕਿਉਂ ਫ਼ਿਕਰ ਕਰਦੈ। ਤੈਨੂੰ ਜੋ ਚੰਗਾ ਲੱਗਦੈ ਕਰ। ਸੱਚ ਪੁੱਛੇਂ ਤਾਂ ਇੱਥੇ ਤਾਂ ਹਰ ਕੋਈ ਟਾਈਮ ਪਾਸ ਕਰ ਰਿਹਾ ਹੈ। ਕੋਈ ਕਿਸੇ ਨਾਲ ਤੇ ਕੋਈ ਕਿਸੇ ਨਾਲ। ਕਿਸੇ ਨੂੰ ਕਿਸੇ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ। ਕੋਈ ਪੈਸਿਆਂ ਨਾਲ ਖੇਡ ਰਿਹਾ ਹੈ, ਕੋਈ ਰਿਸ਼ਤਿਆਂ ਨਾਲ, ਕੋਈ ਕਿਸੇ ਦੇ ਦੁੱਖਾਂ, ਮੁਸੀਬਤਾਂ, ਮਜਬੂਰੀਆਂ ਜਜ਼ਬਾਤਾਂ, ਨਾਲ ਖੇਡ ਰਿਹਾ ਹੈ। ਕੋਈ ਨੱਚ ਰਿਹਾ ਹੈ ਤੇ ਕੋਈ ਨੱਚਾਂ ਰਿਹੈ। ਚਾਚਾ ਤੂੰ ਕਿਹੜੇ ਕੰਮ ਵਿਚ ਟਾਇਮ ਪਾਸ ਕਰ ਰਿਹਾ ਏਂ।ਤੇਰਾ ਪਤਾ ਨਹੀਂ ਲੱਗਦਾ।ਐਨਾ ਕੰਮ ਪਿਆ,ਉਹ ਕੰਮ ਛੱਡ ਕੇ ਪਤਾ ਨਹੀਂ ਕੀ ਲਿਖੀ ਜਾਂਦਾ ਏ। ਗੁਰਪ੍ਰੀਤ ਸੁਰਜੀਤ ਸਿੰਘ ਨੂੰ ਕਹਿਣ ਲੱਗਾ। ਤਾਂ ਸੁਰਜੀਤ ਕਹਿਣ ਲੱਗਾ ਕਿ ਪਹਿਲੀ ਗੱਲ ਮੈਂ ਕੰਮ ਖ਼ਤਮ ਕਰਾਂਗਾ, ਤਾਂ ਹੀ ਛੁੱਟੀ ਕਰਕੇ ਜਾਵਾਂ। ਤੁਹਾਡੇ ਵਾਂਗ ਕੰਮ ਦੂਜੇ ਦਿਨ ਤੇ ਛੱਡ ਕੇ ਨਹੀਂ ਜਾਂਦਾ। ਮੈਂ ਤਨਖਾਹ ਤੇ ਨਹੀਂ ਠੇਕੇ ਤੇ ਲੱਗਾ , ਮੈਂ ਤੁਹਾਡੇ ਵਾਲਾਂ ਕੰਮ ਕਰ ਸਕਦਾ ਤੁਸੀਂ ਮੇਰੇ ਵਾਲਾ ਕੰਮ ਨਹੀਂ ਕਰ ਸਕਦੇ।ਅੰਦਰ ਬਾਹਰ ਦੇ ਸਾਰੇ ਕੰਮ ਮੈਂ ਹੀ ਕਰਦਾ ਹਾਂ। ਰਹੀ ਗੱਲ ਕਾਗਜ਼ ਕਾਲੇ ਕਰਨ ਦੀ , ਤਾਂ ਪੁੱਤਰਾਂ ਮੈਂ ਇਹ ਕਾਗਜ਼ ਕਾਲੇ ਆਪਣੇ ਲਈ ਨਹੀਂ ਕਰਦਾ।ਇਹ ਤਾਂ ਤੁਹਾਡੇ ਲਈ, ਜਾਂ ਤੁਹਾਡੇ ਕਈ ਨੇ ਦੋਸਤ ਮਿੱਤਰ, ਉਨ੍ਹਾਂ ਲਈ ਕੁਝ ਨਾ ਕੁਝ ਲਿਖ ਦਾ ਰਹਿੰਦਾ ਹਾਂ।ਜੋ ਗੱਲਾਂ ਤੁਸੀਂ ਮੈਨੂੰ ਪੁੱਛ ਨਹੀਂ ਸਕਦੇ, ਜਿਨ੍ਹਾਂ ਗੱਲਾਂ ਦਾ ਜਵਾਬ ਮੈ ਤੁਹਾਨੂੰ ਚਾਹ ਕੇ ਵੀ ਨਹੀਂ ਦੇ ਸਕਦਾ। ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਸੋਚ ਵਿਚਾਰ ਕੇ ਲਿਖ ਦਿੰਦਾ ਹਾਂ।ਕਦੇ ਗੀਤ,ਕਹਾਣੀ ਤੇ ਕੁਝ ਨਾ ਕੁਝ ਲਿਖ ਦਿੰਦਾ ਹਾਂ। ਮੈਂ ਆਪਣਾ ਟਾਇਮ ਪਾਸ ਕਰਨ ਲਈ ਨਹੀਂ ਲਿਖਦਾ। ਸਗੋਂ ਉਨ੍ਹਾਂ ਲਈ ਸੋਚਦਾ ਲਿਖਦਾ ਹਾਂ, ਜਿਹੜੇ ਕਿਸੇ ਨਾ ਕਿਸੇ ਉਲਝਣ ਵਿੱਚ ਫਸੇ ਰਹਿੰਦੇ ਹਨ। ਮੈਂ ਆਪਣੇ ਆਪ ਸਫ਼ਲਾ ਸਮਝਾਂਗਾ ਜੇ ਕਰ ਕੋਈ ਮੇਰੀਆਂ ਲਿਖਤਾਂ ਪੜ੍ਹ ਕੇ ਚਿੰਤਾ ਮੁਕਤ ਹੋ। ਮੇਰੀਆਂ ਲਿਖਤਾਂ ਚੋਂ ਕਿਸੇ ਨੂੰ ਆਪਣੀ ਜ਼ਿੰਦਗੀ ਦੀ ਹਾਲਤ,ਦੁੱਖਾਂ ਦਾ ਕਾਰਨ ਪਤਾ ਲੱਗ ਸਕੇ। ਚਾਚਾ ਕਹਾਣੀਆਂ ਤਾਂ ਮੈਨੂੰ ਵੀ ਵਧੀਆ ਲੱਗਦੀਆਂ ਨੇ,ਪਰ ਲਿਖ ਨਹੀਂ ਹੁੰਦੀਆਂ ਕਿਵੇਂ ਲਿਖਦੇ ਨੇ। ਗੁਰਪ੍ਰੀਤ ਕਹਿਣ ਲੱਗਾ। ਤਾਂ ਸੁਰਜੀਤ ਕਹਿਣ ਲੱਗਾ ਕਿ ਪਹਿਲੀ ਗੱਲ ਇਹ ਕਿ ਪੁੱਤਰਾ ਕਹਾਣੀ ਲਿਖੀ ਨਹੀਂ ਲਿਖਵਾਈ ਜਾਂਦੀ ਐ, ਤੂੰ ਜਾਂ ਮੈਂ ਕੌਣ ਹੁੰਦੇ ਹਾਂ ਕਹਾਣੀ ਲਿਖਣ ਵਾਲੇ,ਇਹ ਤਾਂ ਉਹ ਸਮੇਂ, ਹਾਲਾਤਾਂ, ਘਟਨਾਵਾਂ ਤੇ ਨਿਰਭਰ ਹੈ। ਬਾਕੀ ਪੜ੍ਹਨਾ ਲਿਖਣਾ ਆਪਣੇ ਮਿਹਨਤ ਲਗਨ ਇਮਾਨਦਾਰੀ ਹੱਥ ਹੈ। ਵਧੀਆ ਗੱਲ ਹੈ ਤੂੰ ਕਹਾਣੀ ਲਿਖਣ ਬਾਰੇ ਪੁੱਛਿਆ। ਪੁੱਤਰਾਂ ਮੈਂ ਵੀ ਕੋਈ ਕਹਾਣੀ ਲੱਭੀ ਹੈ, ਮੈਂ ਉਸ ਬਾਰੇ ਪੜਤਾਲ ਕਰਕੇ ਲਿਖਣੀ ਐ। ਬਾਕੀ ਗੱਲਾਂ ਫਿਰ ਕਰਾਂਗੇ, ਹੋਰ ਕੁਝ ਖਾਣਾ ਪੀਣਾ ਦੱਸ ਕੀ ਮੰਗਵਾਂ। ਤਾਂ ਗੁਰਪ੍ਰੀਤ ਕਹਿਣ ਲੱਗਾ ਕਿ ਕੁਝ ਨਹੀਂ ਚਾਚਾ ਜੀ । ਮੈਂ ਕੁਝ ਗੱਲਾਂ ਕਰਨ ਲਈ ਆਇਆ ਸੀ। ਫਿਰ ਕਦੇ ਕਰਾਂਗੇ। ਅੱਜ ਤੋਂ ਬਾਅਦ ਮੈਂ ਤੁਹਾਡੀਆਂ ਰਚਨਾਵਾਂ ਪੜਿਆ ਕਰਾਂਗਾ। ਚੰਗਾ ਫਿਰ ਦਿਓ ਆਗਿਆ ਫਿਰ ਕਦੇ ਮਿਲ ਬੈਠ ਕੇ ਗੱਲਾਂ ਬਾਤਾਂ ਕਰ। ਟਾਈਮ ਪਾਸ ਕਰਾਂਗੇ। ਸੁਰਜੀਤ ਨੂੰ ਗਗਨ ਦੀਆਂ ਸੁਣੀਆਂ ਗੱਲਾਂ ਯਾਦ ਕਰਕੇ ਕੁਝ ਹੋਰ ਗੱਲਾਂ, ਘਟਨਾਵਾਂ ਯਾਦ ਆਉਣ ਲੱਗੀਆਂ ਜੋ ਉਸ ਨੇ ਕਾਫ਼ੀ ਸਮਾਂ ਪਹਿਲਾਂ ਕਈਆਂ ਤੋਂ ਸੁਣੀਆਂ ਸਨ,ਕਈ ਘਟਨਾਵਾਂ ਦੇਖੀਆਂ, ਸੁਣੀਆਂ ਪੜ੍ਹੀਆਂ ਸਨ। ਹੁਣ ਤਾਂ ਤਰਤੀਬ ਦੇ ਕੇ ਕੋਈ ਕਹਾਣੀ ਲਿਖਣ ਦੀ ਹਿੰਮਤ ਕਰਨ ਦੀ ਲੋੜ ਸੀ। ਉਹ ਸੋਚਣ ਲੱਗਾ ਕਿ ਮਜ਼ਬੂਰੀ ਵੀ ਇਨਸਾਨ ਤੋਂ ਕੀ ਦਾ ਕੀ ਕਰਾਂ ਦਿੰਦੀ ਹੈ। ਚੱਲਦਾ ਪੰਨਾ 2 @©®✍️ ਸਰਬਜੀਤ ਸੰਗਰੂਰਵੀ
Please log in to comment.