ਕਵਿਤਾ ਮੇਰਾ ਮੁੱਖੜਾ ਪੁੱਠੇ ਤਵੇ ਵਰਗਾ, ਤੇਰਾ ਵਾਂਗ ਮਲਾਈ। ਨੇੜੇ ਤੇਰੇ ਆਉਣਾ ਚਾਹਿਆ, ਤੂੰ ਨਾ ਖੁਸ਼ੀ ਮਨਾਈ। ਬੇਰੁੱਖੀ ਦੇਖ ਦੂਰ ਰਹਿਣ ਚ, ਸਮਝਾਂ ਮੈਂ ਭਲਾਈ। ਕਦੇ ਕਦਮ ਪਿੱਛੇ ਹਟਾ ਲੈਂਦਾ, ਜਦੋਂ ਜਿੰਦ ਘਬਰਾਈ। ਕਦੇ ਕਰੇ ਦਿਲ ਮੇਰਾ ਮਰਾਂ, ਮਰਾਂ ਮਾਰ ਟਰਾਈ। ਇਹੋ ਦੁਆ ਉਮਰ ਭਰ , ਹੱਸੀ ਜਾ,ਜਾ ਹੱਸਾਈ। ਆਪਣਾ ਸਮਝਿਆ ਸਦਾ, ਚਾਹੇ ਵਿਹੜੇ ਨਾ ਆਈ। ਲਿਖੀਆਂ ਰਚਨਾਵਾਂ ਤੇਰੇ ਲਈ, ਨਾ ਹਾਲੇ ਕਿਤਾਬ ਛਪਾਈ। ਬੇਸ਼ੱਕ ਪੜ੍ਹੀ ਸੁਣੀ ਕਿਸੇ ਕਿਸੇ, ਚਾਹੇ ਕਿਸੇ ਕਿਸੇ ਗਾਈ। @©®✍️ ਸਰਬਜੀਤ ਸੰਗਰੂਰਵੀ ਗੀਤ ਉੱਠਦੇ ਬਹਿੰਦੇ ਸ਼ਾਮ ਸਵੇਰੇ, ਚੇਤਾ ਤੇਰਾ ਆਏ ਨੀ। ਗੁਲਾਬ ਵਰਗਾ ਮੁੱਖ ਤੇਰਾ, ਨਾ ਕਦੇ ਮੁਰਝਾਏ ਨੀ। ਸਿਖਰ ਦੁਪਹਿਰੇ,ਵਿੱਚ ਬਾਜ਼ਾਰ , ਹੋਈਆਂ ਅੱਖਾਂ ਚਾਰ ਕੁੜੇ। ਕੰਮਕਾਰ ਸਭ ਭੁੱਲੇ ਸਾਨੂੰ, ਤੇ ਚੜ੍ਹਿਆ ਇਸ਼ਕ ਬੁਖਾਰ ਕੁੜੇ। ਇਹ ਇਸ਼ਕ ਤਾਂ ਸਭ ਨੂੰ, ਗਲੀ ਗਲੀ ਨਚਾਏ ਨੀ, ਗੁਲਾਬ ਵਰਗਾ .......... ਵਿੱਚ ਹੋਟਲ਼ ਦੇ ਖਾਣਾ ਪੀਣਾ, ਕਰਨੀ ਬਾਗ਼ੀ ਸੈਰ ਕੁੜੇ। ਜਦ ਰਿਹਾ ਨਾ ਪੈਸਾ ਕੋਲ ਮੇਰੇ, ਤੂੰ ਹਟਾਏ ਪਿਛਾਂਹ ਨੂੰ ਪੈਰ ਕੁੜੇ। ਫਿਰ ਪਤਾ ਲੱਗਾ ਮੈਨੂੰ, ਤੈਨੂੰ ਏ .ਟੀ.ਐਮ ਵਾਲਾ ਭਾਏ ਨੀ, ਗੁਲਾਬ ਵਰਗਾ ........ ਵਿੱਚ ਪਾਰਟੀ ਨੱਚਦੀ ਰਹਿੰਦੀ, ਦੇਰ ਰਾਤ ਨੂੰ ਘਰ ਵੜ੍ਹਦੀ ਸੀ। ਮੈਨੂੰ ਤੇਰੇ ਤੇ ਗੁੱਸਾ ਆਂਉਦਾ , ਤੂੰ ਧਾਰਾਂ ਕਾਨੂੰਨ ਦੀਆਂ ਪੜ੍ਹਦੀ ਸੀ। ਤੂੰ ਧੀ ਸਰਮਾਏਦਾਰੀ ਦੀ, ਤੈਨੂੰ ਕੌਣ ਸਮਝਾਏ ਨੀ। ਗੁਲਾਬ ਵਰਗਾ....... "ਉੱਪਲ" ਨੂੰ ਭੇਜਿਆ ਉੱਪਲੀ", ਤੂੰ ਗਈ"ਜਲੰਧਰ" ਨੀ। ਤੇਰੇ ਲਈ ਕਈਆਂ ਦੇ ਸਿਰ ਪਾਟੇ, ਕਈ ਹੋ ਗਏ ਅੰਦਰ ਨੀ। ਤੂੰ"ਸੰਗਰੂਰਵੀ"ਨੂੰ ਭੁੱਲ ਜਾਵੇ, ਨਾ ਉਹ ਤੈਨੂੰ ਕਦੇ ਭੁਲਾਏ ਨੀ। ਗੁਲਾਬ ਵਰਗਾ ....... @©®™ ✍️ ਸਰਬਜੀਤ ਸੰਗਰੂਰਵੀ ਕਵਿਤਾ ਕਰਦੇ ਨਾ ਹੁਣ ਕੰਮ ਕੋਈ, ਗਲੇ ਕੈਮਰਾ ਲਟਕਾਇਆ ਏ। ਤਲਾਸ਼ ਤੇਰੀ ਚ ਗਾਹਿਆ ਸ਼ਹਿਰ ਸਾਰਾ, ਕੰਮ ਕਾਰ ਵੀ ਸਾਰਾ ਛੱਡਾਇਆ ਏ। ਤੈਨੂੰ ਨਾ ਸਕਿਆ ਭੁੱਲਾ ਕਦੇ ਵੀ, ਤੂੰ ਕਰਦੀ ਬੇਸ਼ੱਕ ਕਦੇ ਯਾਦ ਨਹੀਂ । ਲਿਖਦਾ ਰਹੂੰ ਗੀਤ ਯਾਦ ਕਰ ਤੈਨੂੰ, ਹੋਣਾ ਕਦੇ "ਉੱਪਲ"ਨੇ ਬਰਬਾਦ ਨਹੀਂ। ਖਿੱਚ ਕੇ ਫੋਟੋਆਂ ਪਾਈ ਜਾਂਦੇ ਆਂ , ਸ਼ਾਇਦ ਵੇਖ ਕੇ ਉਸਨੂੰ ਚੇਤਾ ਆ ਜਾਏ। ਹਰ ਵੇਲੇ ਪਿਆਸ ਰਹਿੰਦੀ ਏ ਦੀਦ ਦੀ, ਆ ਮੁੱਖ ਨੈਣ ਜੋਤੀ ,"ਸੰਗਰੂਰਵੀ" ਨੂੰ ਦਿਖਾਏ। @©®™✍️ ਸਰਬਜੀਤ ਸੰਗਰੂਰਵੀ
Please log in to comment.