Kalam Kalam

ਇੱਕ ਕਵਿਤਾ ਅਤੇ ਇੱਕ ਗੀਤ

ਕਵਿਤਾ ਦੇਸ਼ ਨੂੰ ਲੁੱਟਣ ਵਾਲੇ ਕੁਝ ਕੁ, ਆਪਣੇ ਨਾਲ ਕਈਆਂ ਨੂੰ ਮਿਲਾਉਂਦੇ ਨੇ। ਪਾਰਟੀ ਫੰਡ ਕਹਿ ਬਟੋਰ ਮਾਇਆ, ਕੁੱਤਿਆਂ ਵਾਂਗ ਫਿਰ ਪੂੰਛ ਹਿਲਾਉਂਦੇ ਨੇ। ਸ਼ਰਮਸਾਰ ਸਿਆਸਤ ਨੂੰ ਕਰ ਬੇਸ਼ਰਮ ਦੇਖੋ, ਇਮਾਨਦਾਰ ਸਿਆਸਤਦਾਨ ਇਨਸਾਨ, ਅਖਵਾਉਂਦੇ ਨੇ। ਭੇਤ ਨਾ ਪਾਇਆ ਜਾ ਸਕਿਆ ਕਦੇ ਕਈਆਂ ਦਾ, ਜੇ ਕਿਸੇ ਪਾਇਆ ਉਸ ਤੇ ਰੇਡ ਪਵਾਉਂਦੇ ਨੇ। ਬਹੁਰੂਪੀਏ, ਗਿਰਗਿਟ, ਦਲਬਦਲੂ ਕਈ, ਸੱਚ ਲਿਖਣ, ਬੋਲਣ ਵਾਲੇ ਤੇ ਝੂਠੇ ਕੇਸ ਪਵਾਉਂਦੇ ਨੇ। ਸਬਜ਼ ਬਾਗ਼ ਦਿਖਾ ਭੋਲੀ ਭਾਲੀ ਜਨਤਾ ਨੂੰ, ਜਿੱਤ ਜਨਤਾ ਦੀ ਥਾਂ, ਸਰਮਾਏਦਾਰਾਂ ਤੇ, ਜ਼ਿਆਦਾਤਰ ਲੁੱਟਾਉਂਦੇ ਨੇ। ਨਾ ਕਰ ਕੋਸ਼ਿਸ਼ ਬਣਨ ਦੀ ਤੂੰ ਸੁਕਰਾਤ ਸੰਗਰੂਰਵੀ, ਸੱਚ ਬੋਲਣ ਨੂੰ ਜ਼ਹਿਰੀ ਜਾਮ ਪਿਆਉਂਦੇ ਨੇ। @©®™ ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463 ਗੀਤ ਕੀ ਸੋਚੇ "ਸੰਗਰੂਰਵੀ", ਤੂੰ ਦੱਸਦੇ ਖੁੱਲ੍ਹ ਕੇ। ਕੀ ਪਾਇਆ ,ਗਵਾਇਆ ਏ, ਉਸਨੂੰ ਤੂੰ ਭੁੱਲ੍ਹ ਕੇ। 1)ਦੀਦੇ ਤੇਰੇ ਨੂੰ ,ਨਾ ਦਰਸ ਦਿਖਾਇਆ। ਵਿੰਦ ਵੀ ਵਿੰਦਰ ਨੂੰ,ਨਾ ਚੇਤਾ ਆਇਆ। ਦੱਸ ਕੀ ਮਿਲ਼ਿਆ ਏ,ਕੰਡਿਆਂ ਵਿੱਚ ਤੁੱਲਕੇ। ਕੀ ਸੋਚੇ"ਸੰਗਰੂਰਵੀ",ਤੂੰ ਦੱਸ ਦੇ ਖੁੱਲ੍ਹ ਕੇ। 2)ਫੁੱਲ ਵਾਂਗ ਤੇਰਾ,ਮੁੱਖੜਾ ਮੁਰਝਾਇਆ। ਲੱਗਦੈ ਨੈਣ ਜੋਤੀ,ਨਾ ਮੁੱਖ ਦਿਖਾਇਆ। ਹਰਮਨ ਹੋਟਲ ਜਾਂਦੀ,ਕਿਸੇ ਤੇ ਡੁੱਲ੍ਹ ਕੇ। ਕੀ ਸੋਚੇ"ਸੰਗਰੂਰਵੀ",ਤੂੰ ਦੱਸ ਦੇ ਖੁੱਲ੍ਹ ਕੇ। 3) ਜਾਨ ਆਪਣੀ ਨੂੰ, ਖ਼ੁਦ ਦੁੱਖਾਂ ਚ ਪਾਇਆ। ਪੱਥਰ ਦਿਲ ਤੇ,ਕਿਉਂ ਦਿਲ ਤੇਰਾ ਆਇਆ। ਛੱਡਦੇ ਚਿੰਤਾ ਤੂੰ,ਹੋ ਮਸਤ ਖਾ ਫੁੱਲਕੇ। ਕੀ ਸੋਚੇ "ਸੰਗਰੂਰਵੀ",ਤੂੰ ਦੱਸ ਦੇ ਖੁੱਲ੍ਹ ਕੇ। 4)ਜੇ ਉਸ ਦਾਤੇ ਨੇ,ਤੈਨੂੰ ਕਲਮ ਫੜ੍ਹਾਈ। ਛੱਡ ਇਸ਼ਕ ਦੇ ਰੋਣੇ ਨੂੰ,ਚੰਗਾ ਲਿਖ"ਉੱਪਲ"ਭਾਈ। ਕੰਮ ਕਰ ਚੰਗੇ,ਨਾਲ ਕਿਸੇ ਮਿਲ ਜੁਲ ਕੇ। ਕੀ ਸੋਚੇ "ਸੰਗਰੂਰਵੀ",ਤੂੰ ਦੱਸ ਦੇ ਖੁੱਲ੍ਹ ਕੇ। ✍️ ਸਰਬਜੀਤ ਸੰਗਰੂਰਵੀੱ ਪੁਰਾਣੀ ਅਨਾਜ ਮੰਡੀ ਸੰਗਰੂਰ। 9463162463 2.ਗੀਤ ਦੇਖ ਕੇ ਮੈਨੂੰ ,ਦੱਸ ਤੈਨੂੰ ਕਿਉਂ ਹਾਸਾ ਆਇਆ। ਕਿਹੜੀ ਗੱਲੋਂ ਦੱਸ, ਤੂੰ ਏ ਮਜ਼ਾਕ ਉਡਾਇਆ। 1)ਹੋ ਸਕਦੈ ਕਿ ਤੈਨੂੰ,ਨਾ ਸ਼ਕਲ ਭਾਈ। ਮੇਰੇ ਅੰਦਰ ਕੁਝ,ਨਾ ਦਿੱਤਾ ਦਿਖਾਈ। ਜਾਂ ਦਿੱਸੇ ਨਾ ਕੋਲ ਮੇਰੇ,ਤੈਨੂੰ ਬਹੁਤੀ ਮਾਇਆ। ਕਿਹੜੀ ਗੱਲੋਂ ਦੱਸ,ਤੂੰ ਏ ਮਜ਼ਾਕ ਉਡਾਇਆ। 2) ਸਾਥ ਤੇਰਾ ਮੰਗਿਆ ਸੀ,ਨਾ ਜ਼ਿੰਦਗੀ ਮੰਗੀ। ਕਿਉਂ ਦੂਰ ਹੋਈ ਸੀ,ਦੇਖ ਮੇਰੀ ਤੰਗੀ। ਔਖੇ ਵੇਲੇ ਨਾ ਤੂੰ ,ਮੇਰਾ ਸਾਥ ਨਿਭਾਇਆ। ਕਿਹੜੀ ਗੱਲੋ ਦੱਸ,ਤੂੰ ਏ ਮਜ਼ਾਕ ਉਡਾਇਆ। 3) ਗ਼ਲਤੀ ਕਿਸ ਦੀ ਏ, ਤੂੰ ਏ ਨਾ ਸੋਚੀ ਨੀ। ਕਿਸੇ ਪਿੱਛੇ ਲੱਗ ਕੇ, ਨਾ ਗਲਾ ਘੋਟੀ ਨੀ। ਤੂੰ ਬੇਸ਼ੱਕ ਭੁੱਲੀ ਨੀ, ਨਾ ਤੈਨੂੰ ਭੁੱਲਾਇਆ। ਕਿਹੜੀ ਗੱਲੋਂ ਦੱਸ,ਤੂੰ ਏ ਮਜ਼ਾਕ ਉਡਾਇਆ। 4)ਜ਼ਰਿਆ ਸੀ ਗੁੱਸਾ,ਮਜ਼ਾਕ ਵੀ ਜਰ ਲਾਂਗੇ। ਜੀ ਲਾਂਗੇ ਬਿਨ ਤੇਰੇ,ਬਿਨ ਤੇਰੇ ਹੀ ਮਰ ਲਾਂਗੇ। ਤੇਰੀ ਕਿਸੇ ਗੱਲ ਦਾ ਨੈਣ ਜੋਤੀਏ ਨੀ,ਨਾ "ਸੰਗਰੂਰਵੀ"ਬੁਰਾ ਮਨਾਇਆ। ਕਿਹੜੀ ਗੱਲੋਂ ਦੱਸ,ਤੂੰ ਏ ਮਜ਼ਾਕ ਉਡਾਇਆ। @©®™ ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463

Please log in to comment.

More Stories You May Like