ਸਰਬਜੀਤ ਸੰਗਰੂਰਵੀ ਦੀਆਂ ਰਚਨਾਵਾਂ ਦਾ ਅਧਿਐਨ ਕਰਨ ਉਪਰੰਤ ਉਚਾਰਨ ਜਾਂ ਗਾਇਨ ਕਰਕੇ ਵੀਡੀਓ ਬਣਾ ਕੇ ਭੇਜਣ ਦੀ ਮਿਹਰਬਾਨੀ ਕਰੋ ਜੀ। ਇਨ੍ਹਾਂ ਰਚਨਾਵਾਂ ਨੂੰ ਆਪੋਂ ਆਪਣੇ ਖਾਤਿਆਂ ਵਿੱਚ ਸੇਵ ਕਰਕੇ ਰੱਖੋ। ਤਾਂ ਜੋ ਔਖੇ ਸਮੇਂ ਮੇਰੀ ਮਦਦ ਕਰ ਸਕੋ। ਗੀਤ ਸੁਣ ਵੇ ਰੱਬਾ ਮੇਰਿਆ, ਤੂੰ ਰੱਜ ਕੇ ਮੀਂਹ ਪਾ ਦੇ। ਮੋਰ ਖ਼ੁਸ਼ੀ ਚ ਪੈਲਾ ਪਾਇ, ਤੂੰ ਰੁੱਸੜਿਆ ਯਾਰ ਮਿਲਾ ਦੇ। ਹੋਰ ਨਾ ਮੈਂ ਕੁਝ ਤੈਥੋਂ ਮੰਗਾਂ, ਕੁਝ ਮੰਗਣੋਂ ਨਾ ਤੈਥੋਂ ਸੰਗ਼ਾਂ, ਮਹੀਨੇ ਬੀਤੇ ਸੱਜਣ ਤੱਕਿਆਂ, ਅੱਜ ਤੂੰ ਸੱਜਣ"ਸੰਗਰੂਰਵੀ"ਨਾਲ ਮਿਲਾ ਦੇ। ਬਰਸਾਤ ਦਾ ਦਿਨ,ਹੋਇਆ ਸੀ ਸਵੇਰਾ। ਦੇਖ ਮੌਸਮ ਦਿਲ, ਨੱਚਿਆ ਸੀ ਮੇਰਾ। ਆਇਆ ਸੀ ਦਿਨ ਖੁਸ਼ੀਆਂ ਦਾ, ਯਾਰ ਖੂਬ ਨੱਚਿਆ,ਹੱਸਿਆ ਸੀ ਮੇਰਾ, ਬਰਸਾਤ ਦਾ ਦਿਨ ,...... ਕਣੀਆਂ ਦੇ ਵਿੱਚ,ਜਾਂਦੇ ਸੀ ਤੱਕਦੇ। ਮਿਲਣ ਵੇਲੇ ਕਦੇ, ਦਿਲ ਦੀ ਨਾ ਦੱਸਦੇ। ਸ਼ਹਿਰੋਂ ਜਦੋਂ ਮੈ ਅਲੋਪ ਹੋਇਆ, ਪਤਾ ਕਿਸ ਦੱਸਿਆ ਸੀ ਮੇਰਾ, ਬਰਸਾਤ ਦਾ ਦਿਨ.,.... ਨੀਲਾ ਸੂਟ ਉਹਦਾ ,ਅੰਬਰ ਸੀ ਕਾਲਾ। ਗੁੱਤ ਵਿੱਚ ਕਲਿੱਪ ਸੀ, ਤਿੱਤਲੀ ਵਾਲਾ। ਮੋਰਨੀ ਜਿਹੀ ਤੋਰ, ਸਿਰ ਉੱਤੇ ਛੱਤਰੀ, ਚੰਗੀ ਤਰਾਂ ਦਿਲਦਾਰ, ਜੱਚਿਆ ਸੀ ਮੇਰਾ, ਬਰਸਾਤ ਦਾ ਦਿਨ ...... ਹੱਥ ਵਿੱਚ ਉਸਦੇ ,ਰੇਸ਼ਮੀ ਰੁਮਾਲ ਸੀ। ਹਾਸੀ ਉਸਦੀ ਦੱਸਦੀ, ਚੰਗਾ ਉਹਦਾ ਹਾਲ ਸੀ। ਨਾਲ ਸਹੇਲੀਆਂ ਜਦ,ਮੈਨੂੰ ਤੱਕਦੀ ਜਾਂਦੀ, ਠੋਕਰ ਖਾਣੋ ਯਾਰ,ਬੱਚਿਆ ਸੀ ਮੇਰਾ, ਬਰਸਾਤ ਦਾ ਦਿਨ....,, ਨਾਲ ਸੀ ਸਾਡੇ ਜਦ, ਦੁਸਮਣ ਜਹਾਨ ਸੀ। ਧੋਖਾ ਦੇਗੇ ਖ਼ੁਦ ਓਹੀ,ਜਿਹਨਾਂ ਤੇ ਮਾਣ ਸੀ। ਲਿਆ ਨਾ ਸਕਿਆ"ਸੰਗਰੂਰਵੀ"ਕਾਰ, ਇਸ ਖ਼ਾਤਰ ਯਾਰ,ਰੁੱਸਿਆ ਸੀ ਮੇਰਾ, ਬਰਸਾਤ ਦਾ ਦਿਨ.!...., @©®✍️ ਸਰਬਜੀਤ ਸੰਗਰੂਰਵੀ ਗੀਤ ਮੈਨੂੰ ਵੇਖ ਕੇ ਤੂੰ, ਵੇ ਜਦੋਂ ਰਸਤਾ ਬਦਲ ਗਿਆ। ਉਦੋਂ ਮੈਨੂੰ ਵੇ,ਦੁੱਖ ਬਥੇਰਾ ਹੋਇਆ। ਛੱਡ ਕੇ ਫਿਰ ਵੇ, ਮੈਂ ਆਪਣੀਆਂ ਸਹੇਲੀਆਂ ਨੂੰ, ਘਰ ਜਾ ਕੇ ਵੇ, ਭਾਰ ਗ਼ਮਾਂ ਦਾ ਢੋਇਆ। ਲੰਘ ਜਾਂਦਾ ਸੀ ਹਰ ਰਾਹੀ, ਮੈਨੂੰ ਕਿਸੇ ਨਾ ਚੁੱਪ ਕਰਾਇਆ। ਜ਼ਿੰਦਗੀ ਚੰਗੀ ਨਾ ਲੱਗਦੀ, ਜੀ ਬਹੁਤ ਮੇਰਾ ਘਬਰਾਇਆ। ਪੀਂਘ ਪਾ ਕੇ ਜਿਸ ਰੁੱਖ ਤੇ ,ਵੇ ਮੈਂ ਝੂਟੇ ਲੈਂਦੀ ਸੀ, ਉਸੇ ਪੀਂਘ ਦੇ ਰੁੱਸੇ ਨੇ,ਮੇਰੇ ਗ਼ੱਲ ਨੂੰ ਜੱਫ਼ਾ ਪਾਇਆ। ਰੱਸਾ ਡਰ ਕੇ ਭੱਜ ਗਿਆ, ਜਦ ਤੂੰ ਕੋਲ ਆ ਖਲੋਇਆ। ਮੈਨੂੰ ਵੇਖ ਕੇ ਤੂੰ.!..,. ਇੱਕ ਵਾਰੀ ਮਿਲ ਕੇ,ਫਿਰ ਨਾ ਮਹੀਨਾ ਮਿਲਦੀ ਸੀ। ਤੇਰੇ ਦਿਲ ਦੀ ਜਾਣੀ ਮੈਂ, ਤੂੰ ਨਾ ਜਾਣੀ ਦਿਲ ਦੀ ਸੀ। ਤੂੰ ਪਹਿਲੀ ਵਾਰ ਮੈਨੂੰ ਜਦੋਂ, ਕੁੜੀਆਂ ਵਿੱਚ ਬੁਲਾਇਆ ਸੀ, ਬੜਾ ਗੁੱਸਾ ਆਇਆ ਸੀ, ਉਦੋਂ ਕਲੀ ਨਾ ਇਸ਼ਕ ਦੀ ਖਿਲਦੀ ਸੀ। ਸਾਰੀ ਗੱਲ ਦੱਸ ਦਿੱਤੀ, "ਸੰਗਰੂਰਵੀ" ਨਾ ਕੁਝ ਤੈਥੋਂ ਲੁਕੋਇਆ। ਮੈਨੂੰ ਵੇਖ ਕੇ ਤੂੰ..... @©®✍️ ਸਰਬਜੀਤ ਸੰਗਰੂਰਵੀ ਗੀਤ ਜੇ ਦਿਲ ਸਤਿਕਾਰ ਨਾ , ਸਿਰ ਝੁਕਾਉਣ ਦਾ ਕੀ ਫਾਇਦਾ। ਜੇ ਦਿਲ ਚ ਪਿਆਰ ਨਾ, ਫਿਰ ਜਿਤਾਉਣ ਦਾ ਕੀ ਫਾਇਦਾ। ਜੇ ਮਹਿਬੂਬ ਸੰਗ ਦਿਲ ਹੋਵੇ, ਦੁੱਖੜੇ ਸੁਣਾਉਣ ਦਾ ਕੀ ਫਾਇਦਾ। ਗੱਲ ਗੱਲ ਤੇ ਜੇ ਸੱਜਣ ਰੁੱਸੇ"ਸੰਗਰੂਰਵੀ" ਉਹਨੂੰ ਮਨਾਉਣ ਦਾ ਕੀ ਫਾਇਦਾ। ਅਸਾਂ ਹੱਸ ਕੇ ਬੁਲਾਇਆ, ਉਹਨੂੰ ਬੜਾ ਸਮਝਾਇਆ, ਸਮਝੇ ਨ ਦਿਲ ਦੀ ਗੱਲ ਮਿੱਤਰੋ। ਖ਼ਾਬਾਂ ਵਿਚ ਜਦ ਉਹ ਆਉਂਦੇ ਸੀ, ਘੁੱਟ ਕਲੇਜੇ ਨਾਲ ਲਾਉਂਦੇ ਸੀ, ਮਿਲ ਕੇ ਗਏ ਸੀ ਕੱਲ ਮਿੱਤਰੋ, ਸਮਝੇ ਨਾ ਦਿਲ.... ਜਿੰਦ ਨਾਮ ਉਹਦੇ ਲਾਵਾਂ, ਜੇ ਉਹ ਬਣੇ ਪਰਛਾਵਾਂ, ਬਂਨਾਂ ਫਿਰ ਮੰਦਰ ਟੱਲ ਮਿੱਤਰੋ, ਸਮਝੇ ਨਾ ਦਿਲ ਦੀ..... ਕਦੇ ਰਹਿਣ ਸਾਨੂੰ ਘੂਰਦੇ, ਕਦੇ ਗਾਣ ਵਿੱਚ ਸਰੂਰ ਦੇ, ਖੁਸੀ ਚ ਲੰਘਦੇ ਪਲ ਮਿੱਤਰੋ, ਸਮਝੇ ਨਾ ਦਿਲ ਦੀ ..,... "ਸੰਗਰੂਰਵੀ"ਨਾਲ ਪਿਆਰ ਵਧਾ, ਅਰਸ਼ਾਂ ਤੇ ਉੱਚੀ ਉਡਾਰੀ ਲਵਾ, ਸੁੱਟ ਦਿੱਤਾ ਉੱਤੇ ਤਲ ਮਿੱਤਰੋ, ਸਮਝੇ ਨਾ ਦਿਲ ਦੀ..... @©®✍️ ਸਰਬਜੀਤ ਸੰਗਰੂਰਵੀ ਗੀਤ ਮੇਰੀ ਜ਼ਿੰਦਗੀ ਵਿੱਚ ਹਨੇਰਾ ਹੈ। ਪਤਾ ਨਾ ਕਦ ਆਣਾ ਸਵੇਰਾ ਹੈ। ਰੋਸ਼ਨੀ ਬਣ ਜੋ ਆਇਆ ਸੀ, ਮੈਨੂੰ ਉਸਤੇ ਬੜਾ ਭਰੋਸਾ ਸੀ। ਕਿਹੜਾ ਕਸ਼ੂਰ ਹੋਇਆ ਸਾਥੋਂ, ਕਿਹੜੀ ਗੱਲ ਦਾ ਸੱਜਣਾ ਰੋਸਾ ਸੀ। ਜਾਂਦਾ ਜੋ ਪੱਕਾ ਕਰ ਜੇਰਾ ਹੈ, ਮੇਰੀ ਜ਼ਿੰਦਗੀ ਵਿੱਚ ,...... ਮਸ਼ਤੀ ਵਿੱਚ ਜੋ ਤੁਰਦੇ ਜਾਂਦੇ, ਪਤਾ ਨਾ ਕਿੰਨੇ ਮਿੱਤਰ ਬਣਾਏ ਨੇ। ਅਸਾਂ ਗ਼ੁਜ਼ਾਰੀ ਗ਼ਮਾਂ ਭਰੀ ਰਾਤ, ਪਤੈ? ਕਿੰਨੇ ਜ਼ਸ਼ਨ ਉਹਨਾਂ ਮਨਾਏ ਨੇ। ਸਾਨੂੰ ਹਰ ਪਲ ਦੁੱਖ ਬਥੇਰਾ ਹੈ, ਮੇਰੀ ਜ਼ਿੰਦਗੀ ਵਿੱਚ.,.... ਸਹਿਣ ਕੀਤੇ ਅਸ਼ਾਂ ਕਸ਼ਟ ਬਥੇਰੇ, ਕੀਤਾ ਹੈ ਗਿਲਾ ,ਨਾ ਸ਼ਿਕਵਾ ਕੋਈ। ਲੱਗਦਾ ਹਾਂ ਜਦ ਗੀਤ ਲਿਖਣ ਕੋਈ, ਲੱਗਦਾ ਹੈ ਉਦੋਂ ਕਲਮ ਮੇਰੀ ਰੋਈ। ਕਿਸੇ ਨਾ ਪੁੱਛਿਆ ਹਾਲ ਮੇਰਾ ਹੈ, ਮੇਰੀ ਜ਼ਿੰਦਗੀ ਵਿੱਚ..,... ਕੁਝ ਲੋਕ ਤਾਹਣੇ ਮਿਹਣੇ ਮਾਰਦੇ , ਕਹਿੰਦੇ ਲੈਂਦਾ ਦੁੱਖੀਆਂ ਦੀ ਸਾਰ ਨਹੀ। ਜਿੰਦ ਸੂਲੀ ਟੰਗੀ,ਹੱਸਦਾ ਦਿੱਸੇ,"ਸੰਗਰੂਰਵੀ" ਗੀਤਾਂ ਵਿੱਚ ਬਸੰਤ ਬਹਾਰ ਨਹੀ। ਦੁੱਖਾਂ ਦਾ ਅਜੇ ਵੀ ਦਿਲ ਚ ਡੇਰਾ ਹੈ, ਪਤਾ ਨਾ ਕਦ ਆਣਾ ਸਵੇਰਾ ਹੈ, ਪਤਾ ਨਾ ਕਦ ਆਣਾ.... @©®✍️ ਸਰਬਜੀਤ ਸੰਗਰੂਰਵੀ ਗੀਤ ਲਿਖ ਲਿਖ ਚਿੱਠੀਆਂ , ਤੈਨੂੰ ਮੈਂ ਪਾਂਦੀ ਵੇ। ਯਾਦ ਵਿੱਚ ਤੇਰੀ ਚੰਨਾ, ਮਰਦੀ ਹਾਂ ਜਾਂਦੀ ਵੇ। ਵੇ ਤੂੰ ਤਰਸ ਕਦੇ ਨਾ ਖਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਯਾਦਾਂ ਤੇਰੀਆਂ ਨੇ,ਮਾਰ ਮੁਕਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਨਹਾ ਧੋ ਕੇ ਨਿੱਤ ਮੈਂ, ਹੁੰਦੀ ਤਿਆਰ ਵੇ। ਧੂਫ਼ ਬੱਤੀ ਲਾ ਮੰਗਾਂ, ਤੇਰਾ ਦੀਦਾਰ ਵੇ। ਖ਼ਤ ਇੱਕ ਵੀ ਨਾ, ਤੇਰਾ ਕਦੇ ਆਇਆ, ਹੁਣ ਤਾਂ ਤੂੰ .... ਗਹਿਣੇ ਕਰ ਜ਼ਮੀਨ ਨੂੰ , ਤੂੰ ਗਿਆ ਪਰਦੇਸ਼ ਵੇ। ਹੋਏ ਪੰਜ ਸਾਲ ਚੰਨਾ, ਨਾ ਆਇਆ ਸੰਦੇਸ਼ ਵੇ। ਕੱਠੀ ਕਰ ਲਈ ਬਹੁਤੀ ਮਾਇਆਂ, ਹੁਣ ਤਾਂ ਤੂੰ ....,. ਨਾ ਖ਼ਾਣਾ ਪੀਣਾ ਚੰਗਾ ਲੱਗੇ, ਨਾ ਹੀ ਦਿਨ ਰਾਤ ਵੇ। ਕਦੋਂ ਹੋਣੀ ਦੱਸ ਚੰਨਾ, ਆਪਣੀ ਮੁਲਾਕਾਤ ਵੇ। ਯਾਦ ਕਰਨ ਮਾਂ ਬਾਪ, ਨਾਲੇ ਚਾਚਾ ਤਾਇਆ, ਹੁਣ ਤਾਂ ਤੂੰ ......" "ਸੰਗਰੂਰਵੀ"ਦੇ ਨਿੱਤ ਮੈਂ, ਹੁਣ ਸੁਣਦੀ ਹਾਂ ਗੀਤ ਵੇ। ਗੀਤਾਂ ਵਿੱਚ ਝਲਕਦੀ, ਹੈ ਆਪਣੀ ਪਰੀਤ ਵੈ। ਤੇਰੇ ਵਿਯੋਗ ਵਿਚ ਤਨ ਮੈਂ ਸੁਕਾਇਆ, ਹੁਣ ਤਾਂ ਤੂੰ...., @©®✍️ ਸਰਬਜੀਤ ਸੰਗਰੂਰਵੀ ਸਾਡੇ ਕੋਲ ਵਕਤ ਨਾ ਕਿਤੇ ਹੁਣ ਜਾਣ ਦਾ। ਪਤਾ ਨਹੀ ਮੈਨੂੰ ਹੁਣ ਤਿਰੇ ਆਣ ਦਾ। ਆਂਦੀਆਂ ਸੀ ਅੱਗੇ ਤੇਰੀਆਂ ਕਨਸੋਆਂ, ਜਦ ਬੈਠ ਹੰਝੂਆਂ ਦੇ ਹਾਰ ਪਰੋਆਂ। ਕਈ ਦਿਨ ਮਿਲਣਾ ਨਾ ਤੁਸਾਂ ਸਵੇਰੇ, ਤੇਰੀ ਯਾਦ ਵਿੱਚ ਸਾਰਾ ਦਿਨ ਰੋਆਂ। ਮਿਲ਼ਦਾ ਵਕਤ ਨਾ ਹੁਣ ਮੁਸਕਾਣ ਦਾ, ਪਤਾ ਨਹੀ ਮੈਨੂੰ..... ਤੇਰੇ ਆਣ ਤੇ ਆਂਦੀਆਂ ਬਹਾਰਾਂ ਸੀ, ਤਿਰੇ ਮੁਸਕਾਣ ਤੇ ਖਿਲਦੇ ਫੁੱਲ ਹਜ਼ਾਰਾਂ ਸੀ। ਤੈਨੂੰ ਯਾਦ ਕਰ,ਰੱਬ ਅੱਗੇ ਫਰਿਆਦ ਕਰ, ਸੋਗੀ ਗੀਤ ਗਾਉਂਦੇ ਰਹਿਣਾ, ਦਿਨ ਸਾਰਾ ਸੀ। ਹੁਣ ਜੀ ਨਾ ਕਰੇ ਹੱਸਣ ਹਸਾਉਣ ਦਾ, ਪਤਾ ਨਹੀ ਮੈਨੂੰ ..... ਹੱਸਣਾ,ਗਾਣਾ ਤੇਰੇ ਲਈ ਮੌਜ ਮੇਲਾ ਏ, ਇਸ਼ਕ ਤੇਰੇ ਲਈ ਗੁੜ ਦਾ ਭੇਲਾ ਏ। ਆਪਣਾ ਪਿਆਰ ਦੇਖ ਕ ਈ ਖ਼ਾਰ ਖ਼ਾਂਦੇ, ਕੋਈ ਕੋਈ ਗੁੱਸੇ ਵਿੱਚ ਕੱਢਦਾ ਡੇਲਾ ਏ। ਚੱਲਦੇ ਰਹਿਣਾ ਸਿਲਸਿਲਾ"ਸੰਗਰੂਰਵੀ" ਰੁੱਸਣ ਮਨਾਉਣ ਦਾ, ਪਤਾ ਨਹੀ ਮੈਨੂੰ.... @©®✍️ ਸਰਬਜੀਤ ਸੰਗਰੂਰਵੀ ਜ਼ਹਿਰ ਖਾ ਕੇ ਮਰ ਜਾਵਾ, ਕਿੱਦਾਂ ਮੈਂ ਦੱਸ ਨੀ। ਇੰਜ ਕਰ ਲਵਾਂ ਮੈਂ ਹੁਣ, ਨਾ ਮੇਰੇ ਵੱਸ ਨੀ। ਤੂੰ ਸਮਝ ਸਕੀ ਨਾ ,ਹੀਰੇ ਮੇਰੀ ਮਜ਼ਬੂਰੀ। ਕਿਸੇ ਹੋਣ ਦਿੱਤੀ ਨਾ,ਆਸ ਮੇਰੀ ਪੂਰੀ। ਸਮਾਜ ਦੀਆਂ ਰੀਤਾਂ ਤੋਂ, ਸਕਦਾ ਨਾ ਨੱਸ ਨੀ, ਜ਼ਹਿਰ ਖਾ ਕੇ ਮਰ ਜਾਵਾਂ...,... ਮੰਦਾ ਬੋਲ ਸਹਿ ਨਾ ਸਕੇ , ਤੇਰੇ ਲਈ ਮੈ ਸਭ ਸਹਿ ਰਿਹਾ। ਤੰਗ ਆ ਦਿਲ ਮੇਰਾ, ਜ਼ਹਿਰ ਖਾਣ ਨੂੰ ਕਹਿ ਰਿਹਾ। ਦੁੱਖਾਂ ਨੇ ਕਰਾ ਦਿੱਤੀ, ਹੁਣ ਤਾਂ ਮੇਰੀ ਬੱਸ ਨੀ, ਜ਼ਹਿਰ ਖਾ ਕੇ ਮਰ ਜਾਵਾਂ....,. ਰੋਂਦਾ ਆਇਆ ਬਚਪਨ ਤੋਂ, ਹੱਸਿਆ ਨਾ ਇੱਕ ਵੀ ਪਲ। ਦਿਲ ਵਿੱਚ ਗ਼ਮ ਸਮੋ ਕੇ, ਦੁਨੀਆਂ ਤੋਂ ਕਿਵੇਂ ਪਵਾ ਚੱਲ। ਹਾਲੇ"ਸੰਗ਼ਰੂਰਵੀ"ਕਮਾਉਣਾ, ਜੱਗ ਚ ਬਹੁਤ ਜੱਸ ਨੀ, ਜ਼ਹਿਰ ਖਾ ਕੇ ਮਰ ...., @©®✍️ ਸਰਬਜੀਤ ਸੰਗਰੂਰਵੀ ਛੋਟੀ ਜਿਹੀ ਗੱਲ ਯਾਰੋ , ਮੈਂ ਦਿਲ ਨੂੰ ਲਾ ਬੈਠਾ। ਛੱਡ ਕੇ ਕੰਮ ਸਾਰੇ ਯਾਰੋ, ਦਿਨ ਸਾਰਾ ਗਵਾ ਬੈਠਾ। ਗਾਉਂਦਾ ਰਿਹਾ ਗੀਤ ਗ਼ਮਾਂ ਦੇ, ਕੁਝ ਪਲ ਹੰਝੂ ਵਹਾ ਬੈਠਾ। ਖ਼ੁਸੀ ਪਾ ਕੇ ਯਾਰ ਦੀ ਝੋਲੀ, "ਸੰਗ਼ਰੂਰਵੀ"ਗ਼ਮ ਨੂੰ ਗਲੇ ਲਗਾ ਬੈਠਾ। ਹੋ ਕੇ ਸਵਾਰ ਚੱਲਿਆ ਯਾਰੋ,ਮੌਤ ਦੀ ਘੋੜੀ। ਗ਼ਮ ਹੰਢਾਏ ਜ਼ਿਆਦਾ ਯਾਰੋ, ਤੇ ਹੈ ਖੁਸ਼ੀਂ ਥੋੜੀ। ਯਾਰ ਮੇਰਾ ਹੋਇਆ,ਡੋਲੀ ਚ ਸਵਾਰ ਹੈ। ਹਿਰਦਾ ਮੇਰਾ ਹੋਇਆ,ਕੱਟ ਕੇ ਲ਼ਗ਼ਾਰ ਹੈ। ਦੁੱਖੀ ਹਾਂ ਕਿਸ ਲਈ,ਦੱਸਦਾ ਹਾਂ ਯਾਰੋ, ਜੁਦਾਈ ਦਾ ਸਮਾਂ ਇਹ, ਰਿਹਾ ਮੈਨੂੰ ਮਾਰ ਹੈ। ਘੋੜੀ ਬਿਠਾਇਆ ਮੌਤ ਦੀ, ਲਾ ਗ਼ਮ ਦੀ ਪੌੜੀ, ਹੋ ਕੇ ਸਵਾਰ ਮੈਂ ਚੱਲਿਆ...,,.. ਉਹਦੇ ਪਿਆਰ ਨੇ ਮੈਨੂੰ ਯਾਰੋ, ਸ਼ਾਇਰ ਬਣਾ ਦਿੱਤਾ। ਬਦਨਾਮੀ ਦੇ ਡਰ ਮੈਨੂੰ ਯਾਰੋ,ਕਾਇਰ ਬਣਾ ਦਿੱਤਾ। ਹੁਣ ਤੱਕ ਜਿਉਂਦਾ ਸੀ ,ਜਿਉਂਦਾ ਗੀਤਾਂ ਸਹਾਰੇ। ਨਿਰਾਸ਼ਾਂ ਦੇ ਗੀਤ ਗੂੰਜਦੇ, ਸੁਣਾਂ ਖੜ ਗ਼ਮਾਂ ਦੇ ਕਿਨਾਰੇ। ਗੀਤ ਜਨਮਿਆ ਜਦ ਖੁਸੀਂ ਦਾ,ਤਾਂ ਮਨਾਈ ਲੋਹੜੀ, ਹੋ ਕੇ ਸਵਾਰ ਮੈਂ ਚੱਲਿਆ..... ਸ਼ਿਕਾਇਤ ਕਰਾਂ ਕੀ ਹੁਣ ਨਾਲ ਲੋਕਾਈ। ਜਦ ਕਰ ਗਈ ਖੁਸੀਂ ਮੇਰੇ ਨਾਲ ਬੇਵਫ਼ਾਈ। ਦੁੱਖਾਂ ਨੇ ਖਾ ਲਿਆ "ਸੰਗਰੂਰਵੀ"ਬਥੇਰਾ, ਕੌਣ ਕਰੂੰ ਪਿਆਰ,ਜ਼ਦ ਹੋਇਆ ਹੁਣ ਸੁਦਾਈ। ਕਸਮ ਖਾ ਕੇ ਯਾਰ ਮੇਰੇ ਨੇ ,ਜਦ ਹੈ ਤੋੜੀ, ਹੋ ਕੇ ਸਵਾਰ ਮੈ ਚੱਲਿਆ........ @©®✍️ ਸਰਬਜੀਤ ਸੰਗਰੂਰਵੀ ਸੂਰਜ ਛੁੱਪਦਾ ਛੁੱਪੀ ਜਾਵੇ ਤੇ ਚੰਨ ਚੜਦਾ ਚੜ ਜਾਵੇ। ਉਦੋਂ ਦਿਲ ਚ ਭੈੜੇ ਖ਼ਿਆਲ ਆਂਦੇ,ਜਦ ਕੋਲ ਗ਼ੈਰਾਂ ਖੜ ਜਾਵੇ। ਤੱਕਦੇ ਰਹੀਏ ਤੇਰੇ ਘਰ ਵੱਲ,ਜਦੋਂ ਅੰਦਰ ਤੂੰ ਵੜ ਜਾਵੇ। ਤੈਨੂੰ ਮਿਲਦਾ ਦੇਖ ਮੇਰੇ ਨਾਲ, ਜੱਗ ਭੈੜਾ ਕਿਉਂ ਸੜ ਜਾਵੇ। ਸਾਡੀ ਜ਼ਿੰਦਗੀ ਸੁਰੂ ਹੁੰਦੀ ਏ ਸਵੇਰੇ। ਰੂਹ ਸਾਡੀ ਖੁਸ਼ ਹੁੰਦੀ ਕਰ ਦੀਦਾਰ ਤੇਰੇ। ਜਦ ਨਿਕਲੇ ਤੂੰ ਘਰੋਂ ,ਕਾਲਜ ਜਾਣ ਲਈ, ਅਸੀਂ ਗੀਤ ਗਾਈਏ ,ਜੀ ਪਰਚਾਣ ਲਈ। ਚੰਗਾ ਨਾ ਲੱਗੇ ਤੇਰਾ,ਕਦੇ ਰੁੱਸ ਜਾਣਾ, ਗੱਲ ਦਿਲ ਦੀ ਨਾ,ਆਪਣੀ ਕਹਿ ਪਾਣਾ। ਅਸੀ ਥੱਕ ਜਾਂਦੇ ,ਮਾਰ ਮਾਰ ਗਲੀ ਗੇੜੇ, ਰੂਹ ਸਾਡੀ ਖੁਸ਼ ਹੁੰਦੀ ,....!,.. ਹੁੰਦੇ ਜ਼ਿੰਦਗੀ ਦੇ, ਸੁਨਿਹਰੀ ਪਲ ਉਦੋਂ , ਜਦੋਂ ਤੁਸੀਂ ਬੈਠਦੇ ਸਾਡੇ ਨੇੜੇ ਸੀ। ਹਵਾਵਾਂ ਵੀ ਜਾਪਦੀਆਂ ਗੀਤ ਗਾਉਂਦੀਆ, ਜਦ ਆਂਦੇ ਤੁਸੀਂ ਸਾਡੇ ਵਿਹੜੇ ਸੀ। ਕਹੇ ਦਿਲ਼ ਮੇਰਾ, ਫਿਰ ਪਾ ਗਲੀ ਫੇਰੇ, ਰੂਹ ਸਾਡੀ ਖੁਸ਼ ਹੁੰਦੀ...... ਤੇਰਾ ਛੱਤ ਤੇ ਖੜ ਵਾਲ ਸੁਕਾਉਣਾ ਨੀ। ਮੈਨੂੰ ਦੇਖ ਨਿੰਮਾ ਨਿੰਮਾ ਮੁਸਕਰਾਉਣਾ ਨੀ। ਤੂੰ ਚਾਹੇ ਭੁੱਲ ਜਾਵੇ ਸਭ ਨੈਣ ਜੋਤੀਏ, "ਸੰਗਰੂਰਵੀ" ਨੇ ਨਾ ਕਦੇ ਭੁੱਲਾਉਣਾ ਨੀ। ਖਾਬਾਂ ਵਿੱਚ ,ਦਿਲ ਵਿੱਚ ,ਵੱਸਗ਼ੀ ਤੂੰ ਮੇਰੇ, ਰੂਹ ਸਾਡੀ ਖ਼ੁਸ਼ ਹੁੰਦੀ,...!. @©®✍️ ਸਰਬਜੀਤ ਸੰਗਰੂਰਵੀ ਬੇਵਫ਼ਾ ਮੈਨੂੰ ਆਖੀ ਨਾ , ਸਮਝ ਮੇਰੀ ਮਜ਼ਬੂਰੀ। ਪੜਨ ਵਿਦੇਸ਼ ਭੇਜ ਦਿੱਤਾ, ਪਾਉਣ ਲਈ ਦੂਰੀ। ਮੈਂ ਨਾ ਭੁੱਲੀ ਸੱਜਣਾਂ ਵੇ, ਤੂੰ ਯਾਦ ਬੜਾ ਮੈਨੂੰ ਆਵੇ। ਮੈਨੂੰ ਲੱਗਿਆ ਹੈ ਪਤਾ ਸੱਜਣਾਂ ਵੇ, ਤੂੰ ਨਾ ਪੜਾਈ ਚ ਮਨ ਲਗਾਵੇ। ਤੂੰ ਬੁਰਾ ਮਨਾਵੇਗਾ, ਜੇ ਮੈਂ ਵੱਟੀ ਘੂਰੀ। ਬੇਵਫ਼ਾ ਮੈਨੂੰ ਆਖੀ ਨਾ....... ਮੈਨੂੰ ਤੇਰੀ ਯਾਦ ਸਤਾਉਂਦੀ ਏ, ਪਰ ਦਿਲ ਪੜਾਈ ਚ ਲਗਾਇਆ। ਤੂੰ ਅੱਜ ਵੀ ਮੇਰਾ ਆਪਣਾ ਏ, ਤੂੰ ਨਹੀ ਮੇਰੇ ਲਈ ਪਰਾਇਆ। ਮੇਰੇ ਕੋਲ ਆਣ ਲਈ, ਤੇਰਾ ਪੜਨਾ ਹੈ ਜ਼ਰੂਰੀ । ਬੇਵਫ਼ਾ ਮੈਨੂੰ ਆਖੀ ਨਾ.....,.... ਹੋਸ਼ੋ ਹਵਾਸ ਵਿੱਚ ਰਹਿ ਕੇ, ਸੱਜਣਾਂ ਤੈਨੂੰ ਹਾਂ ਖ਼ਤ ਲਿਖਦੀ। ਕਿੱਦਾਂ ਹੱਕ ਆਪਣਾ ਮੰਗਣਾ ਹੈ, ਇੱਥੇ ਰਹਿ ਕੇ ਹਾਂ ਸਿਖਦੀ। ਵਤਨ ਵਾਪਸ ਪਰਤਾਂਗੀ, ਹੋ ਕੇ ਟਰੇਂਡ ਪੂਰੀ। ਬੇਵਫ਼ਾ ਮੈਨੂੰ ਆਖੀ ਨਾ....... ਸਾਹਿਤਕ ਪੱਖੋਂ ਤੱਰਕੀ ਕਰ ਲਏਗਾ, ਪਰ ਆਰਥਿਕ ਪੱਖੋਂ ਵੀ ਹੋ ਮਜ਼ਬੂਤ । ਕੰਮ ਕੋਈ ਵੀ ਤੂੰ ਛੱਡੀ ਨਾ, ਚਿੰਬੜ ਜਾਈ ਉਸਨੂੰ ਵਾਂਗ ਭੂਤ। ਸਿਹਤ ਬਣਾਉਣ ਲਈ"ਸੰਗਰੂਰਵੀ" ਖਾਇਆ ਕਰ ਤੂੰ ਚੂਰੀ। ਬੇਵਫ਼ਾ ਮੈਨੂੰ ਆਖੀ ਨਾ..,...... @©®✍️ ਸਰਬਜੀਤ ਸੰਗਰੂਰਵੀ ਮਾਹੀ ਮੇਰਾ ਦੂਰੋਂ ਆਇਆ। ਆ ਉਸ ਕੁੰਡਾ ਖੜਕਾਇਆ। ਸਾਡੇ ਤਾਂ ਬਨੇਰੇ ਤੇ ਬੋਲਿਆ ਕਾਂ, ਮਾਹੀ ਦੇਖ ਦੇਖ ਨੱਚਦੀ ਰਿਹਾ। ਮੈਨੂੰ ਚੜੀ ਜਾਂਵਦਾ ਸਰੂਰ, ਮੈਨੂੰ ਮਿਲਣ ਆਂਵਦਾ ਜ਼ਰੂਰ, ਜਦ ਫ਼ੇਰਾ ਪਾਇਆ ਸੰਗਰੂਰ, ਗ਼ਮ ਉਡਿਆ ਖੰਭ ਲਾ ਦੂਰ। ਉਸ ਹਾਲ ਦਿਲ ਦਾ ਸੁਣਾਇਆ, ਮਾਹੀ ਮੇਰਾ ਦੂਰੋਂ ..... ਆਣ ਨਾਲ ਉਹਦੇ ,ਮਹਿਕੇ ਪਿਆ ਵਿਹੜਾ, ਅੰਦਰ ਬਾਹਰ ਪਈ ਲਾਵਾਂ ਗੇੜਾ। ਉਹਦੇ ਆਣ ਨਾਲ ਮੁੱਕਿਆ ਹਨੇਰਾ , ਨਵੀਆਂ ਆਸਾਂ ਚ ਚੜੇ ਸਵੇਰਾ। ਬਿਪਤਾ ਚ ਉਸ ਪੱਲਾ ਫੜਾਇਆ, ਮਾਹੀ ਮੇਰਾ ਦੂਰੋਂ....... ਦਿੱਲੀ ਗਿਆ ਸੀ ਬਣ ਕੇ ਸਿਪਾਹੀ, ਉੱਥੇ ਉਸਨੇ ਤਰੱਕੀ ਪਾਈ। ਝੱਲੀ ਨਾ ਜਾਂਦੀ ਸੀ ਜੁਦਾਈ। ਚਿੱਠੀ ਆਈ ਤਾਂ ਖੁਸੀ ਮਨਾਈ। ਮੁੱਖ ਓਹਦਾ ਖ਼ਤ ਚ ਨਜ਼ਰੀ ਪਾਇਆ, ਮਾਹੀ ਮੇਰਾ ਦੂਰੋਂ......,. ਚੁੱਲਾਹ ਚੌਂਕਾ ਛੱਡ, ਮੰਜੀ ਸੀ ਡਿਹਾਈ। ਪਿਆਰ ਨਾਲ ਕੱਢੀ ਚਾਦਰ ਸੀ ਵਿਛਾਈ। ਝੱਲੀ ਪੱਖੀ ਹੋ ਝੱਲੀ,ਨਾਲੇ ਲੱਸੀ ਪਿਆਈ। ਫੜ ਲਈ ਜਾਣ ਲੱਗੀ ਦੀ ਕਲਾਈ। ਰੁੱਸੀ ਨੂੰ "ਸੰਗਰੂਰਵੀ"ਮਸਾਂ ਮਨਾਇਆ, ਮਾਹੀ ਮੇਰਾ ਦੂਰ .,...,.. @©®✍️ ਸਰਬਜੀਤ ਸੰਗਰੂਰਵੀ ਹੱਸ ਕੇ ਨਾ ਬੋਲੇ, ਮੱਥੇ ਪਾਈ ਰੱਖੇ ਵੱਟ। ਰੁੱਖਾ ਬੋਲ ਮੈਨੂੰ, ਉਸ ਲੈਣਾ ਕੀ ਖੱਟ। ਕੋਲ ਆ ਮੇਰੇ ,ਪਿਆਰ ਨਾਲ ਬੋਲੇ, ਦੁੱਖ ਸੁੱਖ ਕੋਈ,ਮੇਰੇ ਨਾਲੇ ਫੋਲੇ। ਦੇਖ ਮੈਨੂੰ ਉਹ,ਖਾਏ ਕਿਉਂ ਵੱਟ, ਹੱਸ ਕੇ ਨਾ ਬੋਲੇ...... ਕਦੇ ਕਦੇ ਮੈਨੂੰ, ਯਾਦ ਬੜਾ ਆਏ, ਇੱਕਲਾਪਣ ਮੈਨੂੰ, ਪਿਆ ਵੱਢ ਵੱਢ ਖਾਏ। ਦੇਖ ਮੈਨੂੰ ਉਹ, ਲਏ ਕਿਉਂ ਪਾਸਾ ਵੱਟ, ਹੱਸ ਕੇ ਨਾ ਬੋਲੇ...,..... ਖੁਸ਼ੀਂ ਇੱਕ ਵੀ ਨਾ ,ਮੇਰੇ ਦਿਲ ਚ ਸਮਾਈ। ਸਮਾਂ ਮੈਨੂੰ ਲੱਗੇ, ਬੜਾ ਹੀ ਦੁੱਖ ਦਾਈ। ਇਸ਼ਕੇ ਨੇ ਮੇਰੇ,ਐਸਾ ਲਾਇਆ ਫੱਟ , ਹੱਸ ਕੇ ਨਾ ਬੋਲੇ........ ਮੇਰੇ ਵੱਲ ਆਏ,ਅੱਗੇ ਜਾਏ ਲੰਘ, ਨਾ ਗੱਲ ਕਰੇ ਕੋਈ, ਜਾਏ ਕਿਉਂ ਸੰਗ। ਆਸ ਦਿਲ ਵਿੱਚ ਰੱਖੀ, "ਸੰਗਰੂਰਵੀ"ਨਾ ਢਾਹੀ ਵੱਟ, ਹੱਸ ਕੇ ਨਾ ਬੋਲੇ........ @©®✍️ ਸਰਬਜੀਤ ਸੰਗਰੂਰਵੀ ਕੀ ਦੱਸਾਂ,ਕੀ ਦੱਸਾਂ ਸਹੇਲੀਓ, ਮਿਲਿਆ ਸੀ ਸੱਜਣ ਪਿਆਰਾ। ਜਾਂਦਾ ਸੀ ਜਦ ਗਲੀ ਦੇ ਵਿੱਚੋਂ, ਕਰ ਗਿਆ ਉਹ ਇਸ਼ਾਰਾ। ਹੱਸਦਾ ਹੱਸਾਉਂਦਾ ਵਿਹੜੇ ਸਾਡੇ ਆ ਗਿਆ, ਜਾਂਦਾ ਜਾਂਦਾ ਪਤਾ ਨਹੀਂ ਕੀ ਸਮਝਾ ਗਿਆ। ਉਂਗਲੀ ਮਰੋੜ ਕੇ,ਫਿਰ ਦੋਵੇ ਹੱਥ ਜੋੜ ਕੇ, ਮੈਨੂੰ ਰੁੱਸੀ ਨੂੰ ਸੀ,ਉਹ ਮਨਾ ਗਿਆ। ਤੇ ਮੇਰਾ ਉਤਰ ਗਿਆ ਸੀ ਗੁੱਸਾ ਸਾਰਾ, ਕੀ ਦੱਸਾਂ,ਕੀ ਦੱਸਾਂ..... ਉੱਚਾ ਨੀਵਾਂ ਬੋਲਦਾ ਨਹੀਂ,ਨਹੀਂ ਬੋਲਦਾ ਕਿਸੇ ਨੂੰ, ਹੱਥ ਕਿਸੇ ਦੀ ਪੱਗ ਨੂੰ,ਉਹ ਕਦੇ ਨਹੀਂ ਪਾਉਂਦਾ ਨੀ। ਸੱਚੀ ਗੱਲ ਕਹਿ ਦਿੰਦਾ, ਦਿੰਦਾ ਹੈ ਸਭ ਨੂੰ, ਨਿੱਕੀ ਜਿੰਨੀ ਗੱਲ ਨੂੰ,ਨਾ ਕਦੇ ਦਿਲ ਤੇ ਲੱਗਾਉਂਦਾ ਨੀ। ਤੇ ਉਹਦੇ ਨਾਂ ਨਹੀਂ ਕੋਈ ਤਖ਼ਤ ਹਜ਼ਾਰਾ, ਕੀ ਦੱਸਾਂ,ਕੀ ਦੱਸਾਂ,...... ਨਿਰਮਲ ਉਸਦਾ ਹੈ ,ਦਿਲ ਹੈ ਬਥੇਰਾ, ਮੈ ਜਾਨ ਉਸਦੀ,ਉਹ ਦਿਲਬਰ ਮੇਰਾ। ਮੈਨੂੰ ਪੂਰੀ ਹੋਸ਼, ਨਾ ਲਾਵਾਂ ਦੋਸ਼, ਦਿਲ ਚ ਉਸਦੇ ਹੈ, ਗੁਣਾਂ ਦਾ ਹੈ ਡੇਰਾ। ਤੇ ਲਾਵੇ ਨਾ"ਸੰਗਰੂਰਵੀ"ਕਿਸੇ ਨੂੰ ਲ਼ਾਰਾ, ਕੀ ਦੱਸਾਂ ,ਕੀ ਦੱਸਾਂ.,..,.... @©®✍️ ਸਰਬਜੀਤ ਸੰਗਰੂਰਵੀ ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਖੁਸੀਆਂ ਮਨਾਵਾਂ। ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਕੱਪੜੇ ਨਵੇਂ ਪਾਵਾਂ। ਤੇਰੇ ਨੀ ਵਿਯੋਗ ਵਿਚ ਦੇਖ ਲੈ, ਮੇਰਾ ਹਾਲ ਨੀ ਫ਼ਕੀਰੀ ਹੋਇਆ। ਤੈਨੂੰ ਯਾਦ ਕਰ ਦਿਨ ਰਾਤ ਸੱਜਣੀ, ਰਹਿੰਦਾ ਹਾਂ ਹਰ ਪਲ ਖੋਇਆ। ਤੱਕ ਤੇਰੀ ਫੋਟੋ ਸੱਜਣੀ, ਕਦੇ ਕਦੇ ਮੁਸਕਾਵਾਂ, ਜੇ ਤੂੰ ਮਿਲੇ ਨਿੱਤ........ ਤੈਨੂੰ ਯਾਦ ਕਰ ਕਰ ਗੀਤ ਲਿਖਦਾ, ਤੇ ਗਾਉਂਦਾ ਹਾਂ ਵਾਂਗ਼ ਸੁਦਾਈਆ। ਸ਼ਰਾਬ ਪੀਣੀ ਹੁਣ ਚੰਗੀ ਲੱਗਦੀ, ਨਾ ਲੱਗਣ ਚੰਗੀਆਂ ਜੁਦਾਈਆਂ। ਜੇ ਤੂੰ ਦੇਵੇ ਸਾਥ ਸੱਜਣੀ, ਫ਼ਿਰ ਸ਼ਰਾਬ ਛੱਡ ਜਾਵਾਂ। ਜੇ ਤੂੰ ਮਿਲੇ ਨਿੱਤ........ ਖ਼ਤ ਤੇਰਾ ਹੈ ਮੈਨੂੰ ਮਿਲਿਆ, ਤੂੰ ਲਿਖਿਆ"ਮੈਨੂੰ ਤੂੰ ਭੁੱਲ ਜਾਵੀ। ਬਹੁਤ ਲਿਖ ਲਈਆਂ ਚਿੱਠੀਆਂ ਮੈਨੂੰ, ਹੁਣ ਇੱਕ ਵੀ ਨਾ ਤੂੰ ਪਾਵੀ। ਜੇ ਤੂੰ ਮਿਲੇ "ਸੰਗਰੂਰਵੀ"ਮੈਨੂੰ, ਤਾਂ ਦਿਲ ਖੋਲ ਕੇ ਹਾਲ ਸੁਣਾਵਾਂ," ਜੇ ਤੂੰ ਮਿਲੇ ਨਿੱਤ ........ @©©✍️ ਸਰਬਜੀਤ ਸੰਗਰੂਰਵੀ ਕੀਤਾ ਤੂੰ ਸਮਾਜ ਚ, ਮੈਨੂੰ ਕਿਉਂ ਰੁਸਵਾ ਸੋਹਣਿਆਂ। ਤੇਰੇ ਪਿਆਰ ਪਿੱਛੇ, ਦਿੱਤਾ ਸਭ ਕੁਝ ਗਵਾ ਸੋਹਣਿਆਂ। ਕੁਝ ਤਾਂ ਤੂੰ ਦੱਸ ਸੋਹਣਿਆਂ, ਹੋਇਆ ਕੀ ਮੇਰੇ ਤੋਂ ਗੁਨਾਹ ਸੋਹਣਿਆਂ। ਪਿਆਰ ਕਿਸੇ ਨਾਲ ਪਾ, ਸੱਧਰਾਂ ਨੇ ਕੀਤੀਆਂ,ਕਿਉਂ ਸਵਾਹ ਸੋਹਣਿਆਂ। ਹੁਣ ਅੱਖ ਨਾ ਸਕਾਂ ,ਕਿਸੇ ਨਾਲ ਮਿਲਾ ਸੋਹਣਿਆਂ, ਕੀਤਾ ਤੂੰ ਸਮਾਜ...... ਲਵ ਲੈਟਰ ਲਿਖਦਾ ਰਿਹਾ,ਲਿਖਵਾਂਦਾ ਰਿਹਾ, ਜੋ ਦਿਲ ਤੇਰੇ ਆਈ,ਉਹੀ ਕਰਵਾਂਦਾ ਰਿਹਾ। ਪਿਆਰ ਦੇ ਹੁੰਦੇ ਸੋਹਣਿਆਂ,ਕੁਝ ਅਸੂਲ ਨੇ। ਕੰਮ ਕਰੀਏ ਜਦ ਉਲਟ,ਲੋਕ ਬੋਲਦੇ ਊਲ ਜਲੂਲ ਨੇ। ਤੇਰੇ ਤੋਂ ਪਿਆਰ ਸਹੀ ਤਰਾਂ,ਨਾ ਹੋ ਸਕਿਆ ਨਿਭਾ ਸੋਹਣਿਆਂ, ਕੀਤਾ ਤੂੰ ਸਮਾਜ ਚ..... ਮਾਂਪਿਆਂ ਦੇ ਡਰੋਂ ,ਤੇਰੇ ਲਿਖੇ ਖ਼ਤ ਕਰਦੀ ਸਵਾਹ ਸੀ, ਮੈਨੂੰ ਕੀ ਪਤਾ ਸੀ,ਤੈਨੂੰ ਖ਼ਤ ਲਿਖ ਕਰਦੀ ਗੁਨਾਹ ਸੀ। ਤੇਰੇ ਤੋਂ ਨਾ ਹੋਇਆ ਮੇਰਾ,ਚੰਗੀ ਤਰਾਂ ਸੰਭਾਲ ਵੇ, ਤੈਨੂੰ ਬਚਾਣ ਲਈ ਭਾਈ, ਖ਼ਤ ਥਾਣੇ ਲਿਆਇਆ ਨਾਲ ਵੇ। ਤੂੰ ਵੀ ਉਹਨਾਂ ਦੀ ਹਾਂ ਵਿੱਚ ਹਾਂ , ਦਿੱਤੀ ਮਿਲਾ ਸੋਹਣਿਆਂ, ਕੀਤਾ ਤੂੰ ਸਮਾਜ ਚ..,.... ਤਨ ਦਾ ਸੁੰਦਰ ਤੂੰ ਸੀ, ਨਾ ਨਿਕਲਿਆ ਮਨ ਦਾ ਵੇ। ਮਨ ਦਾ ਪੁਜਾਰੀ ਸਮਝਿਆ ਸੀ, ਨਿਕਲ਼ਿਆ ਪੁਜਾਰੀ ਤਨ ਦਾ ਵੇ। ਮਾਂਪਿਆਂ ਨੂੰ,ਸਭ ਨੂੰ ਹੀ, ਦਿਖਦਾ ਮੇਰਾ ਕਸੂਰ ਵੇ, ਦੇ ਦੇ ਤਾਹਣੇ ਮਿਹਣੇ,ਮਰਨ ਲਈ ਕਰਦੇ ਮਜ਼ਬੂਰ ਵੇ। ਹੁਣ ਨਾ ਧੋਖਾ ਦੇਵੀ,ਸੁਣ "ਸੰਗਰੂਰਵੀ"ਦੇ ਯਾਰ ਬੇਵਫ਼ਾ ਸੋਹਣਿਆਂ, ਕੀਤਾ ਤੂੰ ਸਮਾਜ ਚ....,.. @©®✍️ ਸਰਬਜੀਤ ਸੰਗਰੂਰਵੀ ਤੂੰ ਕਰਦਾ ਨਹੀ ਮੈਨੂੰ ਪਿਆਰ , ਜੱਗ ਸਾਰਾ ਕਹਿੰਦੈ। ਦਿੱਤਾ ਜੱਗ ਵਿਸਾਰ , ਜੱਗ ਸਾਰਾ ਕਹਿੰਦੈ। ਬੇਵਫ਼ਾ ਏ ਯਾਰ ਮੇਰਾ, ਤੂੰ ਕਹਿੰਦਾ ਫਿਰਦਾ ਏ। ਝੂਠੀ ਤੋਹਮਤ ਲਾ ਮੇਰੇ ਤੇ, ਨਜ਼ਰਾਂ ਵਿੱਚੋਂ ਗਿਰਦਾ ਏ। ਤੈਨੂੰ ਨਹੀ ਯਾਰ ਦੀ ਸਾਰ, ਜੱਗ ਸਾਰਾ ਕਹਿੰਦੈ, ਤੂੰ ਨਹੀ ਕਰਦਾ........ ਦੌਲਤ ਤੈਨੂੰ ਪਿਆਰੀ ਏ, ਯਾਰ ਪਿਆਰਾ ਨਾ। ਸਭ ਪਾਸਾ ਮੈਥੋਂ ਵੱਟ ਗਏ, ਕੋਈ ਸਹਾਰਾ ਨਾ। ਤੂੰ ਕਰਿਆ ਬਹੁਤ ਖ਼ੁਆਰ , ਜੱਗ ਸਾਰਾ ਕਹਿੰਦੈ, ਤੂੰ ਕਰਦਾ ਨਹੀ...... ਦੱਸ ਯਾਰ ਮੇਰੇ,ਦਿਲਦਾਰ ਮੇਰੇ, ਕਿਉਂ ਰੁੱਸਿਆ ਰਹਿੰਦਾ ਏ। ਦਿਲ ਦੀ ਦਿਲਦਾਰ ਮੇਰੇ, ਕਿਉਂ ਨਾ ਖੁੱਲ ਕਹਿੰਦਾ ਏ। ਸੰਗਦਾ ਗ਼ੱਲਾਂ ਕਰੇ ਨਾ ਚਾਰ, ਜੱਗ ਸਾਰਾ ਕਹਿੰਦੈ, ਤੂੰ ਕਰਦਾ ਨਹੀ....... ਵਾਅਦਾ ਕਰ ਯਾਰ ਨਾਲ, ਜਾਨ ਵਾਰ ਨਿਭਾਈ ਦਾ। ਦਿਲ ਦਾ ਹਾਲ ਯਾਰ ਨੂੰ, "ਸੰਗਰੂਰਵੀ"ਬੇਖ਼ੌਫ਼ ਸੁਣਾਈ ਦਾ। ਪਿਆਰ ਸ਼ੇਰਾਂ ਦੀ ਕਾਰ, ਜੱਗ ਸਾਰਾ ਕਹਿੰਦਾ, ਤੂੰ ਕਰਦਾ ਨਹੀ...... @©®✍️ ਸਰਬਜੀਤ ਸੰਗਰੂਰਵੀ ਚਮਕੇ ਨੇ ਉਸਦੀ,ਕਿਸਮਤ ਦੇ ਹੁਣ ਸਿਤਾਰੇ ਜੀ। ਜੋਤੀ ਜੋਤੀ ਹੋਗੀ ਕਹਿੰਦੇ ,ਸ਼ਹਿਰ ਵਿੱਚ ਸਾਰੇ ਜੀ। ਕਾਲਜ ਦਾ ਉਸ ਨਾਮ ਚਮਕਾਇਆ। ਮੈਰਿਟ ਵਿੱਚ ਉਸਦਾ ਨਾਮ ਹੈ ਆਇਆ। ਸਾਰੇ ਦਿੰਦੇ ਉਸਨੂੰ ਲੱਖ ਲੱਖ ਵਧਾਈਆਂ ਜੀ। ਸੁਣ ਖ਼ਬਰ ਖੁਸ ਚਾਚੇ ਤਾਏ ਚਾਚੀਆਂ ਤਾਈਆਂ ਜੀ। ਹਰ ਕੋਈ ਜਾਵੇ ਉਸਦੇ ਬਲਿਹਾਰੇ ਜੀਂ, ਜੋਤੀ ਜੋਤੀ ਹੋਗੀ ਕਹਿੰਦੇ........ ਮਿਹਨਤ ਉਹਦੀ ਰੰਗ ਲਿਆਈ ਹੈ। ਤਾਂਹੀ ਤਾਂ ਉਸ ਸਫ਼ਲਤਾ ਪਾਈ ਹੈ। ਬੋਲ ਉਸ ਬੋਲੇ ਨਾ, ਕਿਸੇ ਨੂੰ ਕਦੇ ਖਾਰੇ ਜੀ, ਜੋਤੀ ਜੋਤੀ ਹੋਗੀ ਕਹਿੰਦੇ...... ਅੱਖਾਂ ਵਿੱਚ ਸੁਰਮਾ ਉਹ ਪਾ ਕੇ ਰੱਖਦੀ। ਲਾਲ ਗਾਨੀ ਗਲੇ ਸਜਾ ਕੇ ਰੱਖਦੀ। ਹੱਸੇ ਨੀਵੀ ਪਾ ਜਦ, ਦੇਖਣ ਉਸਨੂੰ ਸਾਰੇ ਜੀ, ਜੋਤੀ ਜੋਤੀ ਹੋਗੀ,..... ਸਵੇਰੇ ਕਾਲਜ ਸ਼ਾਮੀ ਕੰਪਿਊਟਰ ਸੈਂਟਰ ਜਾਂਦੀ ਸੀ। ਗੱਲਾਂ ਕਰਦੀ ਨਾ ਥੱਕਦੀ,ਪਤਾ ਨਾ ਕੀ ਪੀਦੀ ਖ਼ਾਂਦੀ ਸੀ। "ਸੰਗਰੂਰਵੀ"ਗੱਲਾਂ ਸਾਫ਼ ਰੱਖਦੀ, ਲੱਗਦੈ ਕਰ ਕਰ ਗਰਾਰੇ ਜੀ, ਜੋਤੀ ਜੋਤੀ ਹੋਗੀ...... @©®✍️ ਸਰਬਜੀਤ ਸੰਗਰੂਰਵੀ ਰਾਤੀ ਨੀਂਦ ਨ ਆਂਦੀ ਏ, ਸੁਪਨੇ ਚ ਤੂੰ ਦਿੱਸਦਾ, ਨਾਲੇ ਯਾਦ ਸਤਾਂਦੀ ਏ। ਅੱਖੀ ਛਾਈ ਉਦਾਸੀ ਏ, ਤੂੰ ਨਾ ਆਇਉਂ ਚੰਨ ਮੇਰਿਆ, ਦੇਖ ਆ ਗਈ ਮਾਸੀ ਏ। ਲੋਕੀ ਰਹਿੰਦੇ ਮੈਨੂੰ ਘੂਰਦੇ, ਮਾਹੀ ਨਾ ਆਇਆ ਸੰਗਰੂਰੋਂ, ਮਾਮੇ ਆ ਗਏ ਦੂਰ ਦੇ। ਉਮਰ ਲੰਮੇਰੀ ਹੋਏ ਸੱਸ ਦੀ, ਪਰਸੋਂ ਮਾਹੀ ਦਾ ਖ਼ਤ ਮਿਲਿਆ, ਅੱਜ ਫਿਰਾਂ ਸਭਨੂੰ ਦੱਸਦੀ। ਲ਼ੱਗੀ ਸੇਲ ਏ ਸੂਟਾਂ ਦੀ, ਆ ਗਿਆ ਮੇਰਾ ਮਾਹੀ, ਆਂਦੀ ਵਾਜ ਏ ਬੂਟਾਂ ਦੀ। "ਸੰਗਰੂਰਵੀ"ਸੰਗਰੂਰੋਂ ਆਇਆ ਏ, ਮਾਂ ਪਈ ਸ਼ੁਕਰ ਕਰੇ, ਭੈਣਾਂ ਸ਼ੋਰ ਮਚਾਇਆ ਏ। @©®✍️ ਸਰਬਜੀਤ ਸੰਗਰੂਰਵੀ ਤੇਰੀਆਂ ਤਾਂ ਆਸਾਂ ਨਾ ਹੋਈਆਂ ਪੂਰੀਆਂ ਵੇ ਸੱਜਣਾਂ। ਤੂੰ ਕੀ ਜਾਣੇ ਮੇਰੀਆਂ ਮਜ਼ਬੂਰੀਆਂ ਵੇ ਸੱਜਣਾਂ। ਬਨਾਸਰ ਬਾਗ ਸੁਣ (ਮਿਲਨ ਸਥਾਨ ਸਾਡਾ)ਕਿਹੜਾ ਏਥੋਂ ਦੂਰ ਸੀ। ਮਿਲਣ ਆਣਾ ਸੱਜਣਾਂ ਵੇ , ਤੈਨੂੰ ਮੈ ਜ਼ਰੂਰ ਸੀ। ਕੁੱਟ ਕੇ ਸੀ ਰੱਖੀਆਂ ,ਚੂਰੀਆਂ ਵੇ ਸੱਜਣਾਂ। ਤੂੰ ਕੀ ਜਾਣੇ ਮੇਰੀਆਂ .... ਸੋਹਣਾ ਸੂਟ ਪਾ ,ਜਦ ਹੋਈ ਤਿਆਰ ਸੀ। ਕਦੋਂ ਵੱਜਣਗੇ ਪੰਜ,ਕਰਦੀ ਇੰਤਜ਼ਾਰ ਸੀ। ਦੀਪੀ ਦੀਆਂ ਨਜ਼ਰਾਂ,ਜਾਂਦੀਆਂ ਸੀ ਘੂਰੀਆਂ ਵੇ ਸੱਜਣਾਂ। ਤੂੰ ਕੀ ਜਾਣੇ ਮੇਰੀਆਂ .... ਮੈਨੂੰ ਬਾਹਰ ਭੇਜਣ ਦੀਆਂ, ਵਿਚਾਰਾਂ ਨੇ ਕਰਦੇ। ਕਦੇ ਮੇਰੇ ਵਿਆਹ ਲਈ,ਹੁੰਗਾਰਾ ਨੇ ਭਰਦੇ। ਮੈਨੂੰ ਇਹ ਡਰ ਪੈ ਜਾਣੀਆਂ, ਦੂਰੀਆਂ ਵੇ ਸੱਜਣਾਂ। ਤੂੰ ਕੀ ਜਾਣੇ ਮੇਰੀਆਂ ...... ਤੇਰੇ ਬਿਨ ਨਾ ਰਹਿ ਸਕਦੀ,ਤੂੰ ਸੁਣ "ਸੰਗਰੂਰਵੀ" ਟਿੱਕ ਕੇ ਨਾ ਬਹਿ ਸਕਦੀ,ਸੁਣ"ਸੰਗਰੂਰਵੀ" ਰਹਿ ਨਾ ਜਾਣ ਸੱਧਰਾਂ, ਅਧੂਰੀਆਂ ਵੇ ਸੱਜਣਾਂ। ਤੂੰ ਕੀ ਜਾਣੇ ਮੇਰੀਆਂ....... @©®✍️ ਸਰਬਜੀਤ ਸੰਗਰੂਰਵੀ ਤੁਰਦਾ ਏ ਤੂੰ ਜਦੋਂ ਸੋਹਣਿਆਂ ,ਮਟਕ ਮਟਕ ਵੇ। ਰੱਤਾ ਵੀ ਨਾ ਹੁੰਦਾ ਏ ਸੋਹਣਿਆਂ ,ਕੋਈ ਖੜਕ ਵੇ। ਝੂਠ ਨਾ ਬੋਲਾਂ ਚੰਨ ਮੱਖਣਾਂ ,ਬੋਲਿਆ ਹੈ ਮੈ ਸੱਚ ਵੇ। ਝੂਠ ਜੇ ਬੋਲਾਂ ਚੰਨ ਮੇਰਿਆ,ਪੈਰਾਂ ਵਿੱਚ ਚੁੱਭੇ ਮੇਰੇ ਕੱਚ ਵੇ। ਸੁੰਨੀ ਲੱਗਦੀ ਏ ਬਿਨਾਂ ਤੇਰੇ ਸੋਹਣਿਆਂ,ਲੱਗਦੀ ਸੜਕ ਵੇ। ਦਿਲ ਮੇਰਾ ਤੂੰ ਮੋਹ ਲਿਆ, ਬੋਲੀ ਤੇ ਬੋਲੀਆਂ ਪਾ ਕੇ। ਸੱਜਣਾਂ ਤੂੰ ਆਪਣਾ ਬਣਾ ਲਿਆ, ਪਿਆਰ ਮੇਰੇ ਨਾਲ ਜਿਤਾ ਕੇ। ਆਪਣੀ ਪੱਕੀ ਯਾਰੀ ਸੋਹਣਿਆਂ, ਕਿੱਦਾਂ ਜਾਊ ਤੜਕ ਵੇ। ਤੁਰਦਾ ਏ ਤੂੰ ਜਦੋਂ...... ਮਿਲਦੇ ਰਹਿਣਾ ਜ਼ਰੂਰ ਸੋਹਣਿਆਂ, ਭਾਵੇਂ ਹੋਣ ਮਜ਼ਬੂਰੀਆਂ। ਲੱਖ ਕਰਨ ਵੈਰੀ ਕੋਸ਼ਿਸਾਂ , ਪਰ ਪੈਣ ਨਾ ਕਦੇ ਦੂਰੀਆਂ। ਜੇ ਹੋਇਆ ਇੰਜ "ਸੰਗਰੂਰਵੀ", ਆਪੇ ਹੋਊ ਵੈਰੀਆਂ ਦਾ ਬੇੜਾ ਗਰਕ ਵੇ। ਤੁਰਦਾ ਏ ਤੂੰ ਜਦੋਂ..... @©®✍️ ਸਰਬਜੀਤ ਸੰਗਰੂਰਵੀ਼ ਜੇ ਦਿਲ ਤੇਰਾ ਮੇਰੇ ਪਿਆਰ ਨਾਲ, ਇਨਸਾਫ਼ ਨਹੀ ਕਰ ਸਕਦਾ। ਬੋਲ ਬੇਸ਼ੱਕ ਮੇਰੇ ਤੈਨੂੰ ਮੁਆਫ਼ ਕਰ ਦੇਣ, ਪਰ ਦਿਲ ਮੁਆਫ਼ ਨਹੀਂ ਕਦੇ ਕਰ ਸਕਦਾ। ਆਈ ਨਾ ਮਿਲਣ ਮੈਨੂੰ , ਹੋਈ ਕਿਉਂ ਮਜ਼ਬੂਰ ਨੀ। ਖੜਾ ਲੇਬਰ ਚੌਂਕ ਚ, ਲੱਗਾਂ ਮਜ਼ਦੂਰ ਨੀ। ਕੱਪੜੇ ਤਾਂ ਪਾਉਂਦਾ ਚੰਗੇ , ਫੈਸ਼ਨ ਨਹੀਓ ਕਰਦਾ। ਐਰੀ ਗੈਰੀ ਕੁੜੀ ਉੱਤੇ, ਮੈਂ ਨਹੀ ਮਰਦਾ। ਕਿਹੜੀ ਗੱਲੋਂ ਕੀਤਾ ਤੂੰ, ਦਿਲ ਮੇਰਾ ਚੂਰ ਨੀ, ਖੜਾ ਲੇਬਰ ਚੌਂਕ ...... ਸਾਇਕਲ ਆਪਣੇ ਤੇ ਮੈਨੂੰ, ਮਾਣ ਹੈ ਬਥੇਰਾ । ਲੈ ਲਵਾਂ ਮੋਟਰ ਸਾਇਕਲ , ਹੈਗਾ ਨਹੀ ਜੇਰਾ। ਜਾਈ ਨਾ ਫਿਰ ਵੀ ਤੂੰ, ਮੇਰੇ ਕੋਲੋ ਦੂਰ ਨੀ, ਖੜਾ ਲੇਬਰ ਚੌਂਕ ਚ ....... ਕੁੜੀਆਂ ਦੀ ਟੋਲੀ ਵਿੱਚੋਂ, ਮੈਂ ਨਾ ਬੁਲਾਉਣਾ ਏ। ਇੱਕਲੀ ਦੇਖ ਤੈਨੂੰ, ਮੈਂ ਨਾ ਸ਼ਰਮਾਉਣਾ ਏ। ਦੇਖੀ ਜਾਈ ਚਾਹੇ ਫਿਰ, ਮੈਨੂੰ ਘੂਰ ਘੂਰ ਨੀ, ਖੜਾ ਲੇਬਰ ਚੌਂਕ ਚ...... ਇਸ਼ਕ ਚ ਧੋਖਾ ਦੇਖ, ਖਾ ਚੁੱਕਿਆ "ਸੰਗਰੂਰਵੀ"। ਗ਼ਮ ਦਿਲ ਨੂੰ ਦੇਖ , ਲਾ ਚੁੱਕਿਆ"ਸੰਗਰੂਰਵੀ" ਹੋਈ ਨਾ ਹੁਣ ਨੈਣ ਜੋਤੀਏ, ਤੂੰ ਮਗਰੂਰ ਨੀ, ਖੜਾ ਲੇਬਰ ਚੌਂਕ ਚ....... @©®✍️ ਸਰਬਜੀਤ ਸੰਗਰੂਰਵੀ ਅੱਜ ਤੱਕ ਬਰਸਾਤ ਸੱਜਣ ਜੀ, ਤੁਸੀਂ ਚੇਤੇ ਆਏ। ਅੱਖਾਂ ਦੇ ਅੰਬਰਾਂ ਤੇ , ਯਾਦਾਂ ਦੇ ਬੱਦਲ ਛਾਏ। ਤੱਕ ਤਸਵੀਰ ਤੇਰੀ ਸੱਜਣ ਜੀ, ਦਿਲ ਧਰਤੀ ਤੇ, ਹਛਿਅਅਂ ਦੀ ਝੜੀ ਲੱਗੀ। ਪਿਆਰ ਮਹਿਲ ਖੰਡਰ ਕਰਿਆ, ਪਤਾ ਨਾ ਜਿਂਦੇ ਮੇਰੀਏ. ਕੇਹੀ ਹਨੇਰੀ ਵੱਗੀ। ਮੈਨੂੰ ਛੱਡ ਜਹਾਨ ਤੇ,ਜਹਾਨੋ ਜਾਣ ਵਾਲੀਏ। ਬਿਰਹੋਂ ਦੀ ਅੱਗ ਸੀਨੇ , ਦੱਸ ਕਿਉਂ ਨਾ ਬਾਲੀਏ। ਜਾਨ ਵਾਰ ਪਿਆਰ ਨਿਭਾਉਣ ਦਾ, ਤੂੰ ਇਕਰਾਰ ਕਰਕੇ, ਜਵਾਨੀ ਤੱਕ ਮੇਰਾ ਨੀ, ਤੂੰ ਇੰਤਜ਼ਾਰ ਕਰਕੇ। ਕਿਉਂ ਤੂੰ ਰੁੱਸ ਕੇ ਨੀ, ਰੱਬ ਕੋਲ ਤੁਰ ਗਈ। ਤੈਨੂੰ ਕੀਤਾ ਸੀ ਪਿਆਰ ਇਤਬਾਰ ਕਰਕੇ। ਤੇਰੇ ਬਿਨਾਂ ਤਾਂ ਮੇਰੀ ਹੁਣ, ਹਰ ਰਾਤ ਕਾਲੀ ਏ। ਬਿਰੋਂ ਦੀ ਅੱਗ ਸੀਨੇ..... ਮੀਂਹ ਨੇ ਮਿਲਾਏ ਸੀ, ਮੀਂਹ ਨੇ ਵਿਛੋੜ ਤੇ, ਕੀ ਕਿਹਾਂ ਉਹਨਾਂ ਨੂੰ, ਜਿਹਨਾਂ ਦਿਲ ਤੋੜ ਤੇ। ਅਮੀਰੀ ਸੀ ਘਰ ਤੇਰੇ,ਯਾਰ ਦੇ ਗਰੀਬੀ ਸੀ, ਕਿਸਮਤ ਦਾ ਕੀ ਕਸੂਰ,ਜਿਸ ਯਾਰ ਵਿਛੋੜ ਤੇ। ਦੱਸ "ਸੰਗਰੂਰਵੀ"ਜ਼ਵਾਨੀ ,ਬੁਢਾਪੇ ਵਿੱਚ ਕਿਉਂ ਨਾ ਢਾਲੀਏ? ਬਿਰਹੋਂ ਦੀ ਅੱਗ ਸੀਨੇ.... @©®✍️ ਸਰਬਜੀਤ ਸੰਗਰੂਰਵੀ ਜੀ ਕਰਦਾ ਕੁਝ ਖਾ ਕੇ ਮਰ ਜਾਵਾੰ। ਜਾਂ ਤੇਰੇ ਗ਼ਮ ਵਿੱਚ ਸੜ ਜਾਵਾਂ। ਜੋ ਵੀ ਸਾਂਭ ਕੇ ਕੋਲ ਰੱਖਿਆ, ਉਹ ਨਾਮ ਤੇਰੇ ਕਰ ਜਾਵਾਂ। ਤੈਨੂੰ ਚਾੜ ਗ਼ੈਰਾਂ ਦੀ ਡੋਲੀ, ਆਪ ਚਿੰਤਾ ਤੇ ਚੜ ਜਾਵਾਂ। ਤੂੰ ਤੁਰਗੀ ਸਾਥੋਂ ਦੂਰ ਨੀ ਹੀਰੇ, ਮੈਂ ਰਹਿ ਗਿਆ ਵਿੱਚ ਸ਼ਹਿਰ ਸੰਗਰੂਰ ਨੀ ਹੀਰੇ। ਦੇਖ ਮੈਨੂੰ ਸਹੇਲੀ ਨੂੰ ,ਤੂੰ ਹਾਲ ਸੁਣਾਇਆ ਸੀ, ਜੇ ਨਹੀ ਸੀ ਨਿਭੌਣੀ,ਮੋਹ ਕਾਹਤੋਂ ਪਾਇਆ ਸੀ। ਸੁਣ ਸਿਫ਼ਤ ਸਹੇਲੀ ਤੋਂ, ਮੰਗਿਆ ਦਿਲ ਤੇਰਾ ਸੀ, ਮੋੜ ਦੇਣਾ ਸੀ ਖ਼ਾਲੀ , ਜਦ ਦਿਲ ਮੰਗਣ ਆਇਆ ਸੀ। ਤੂੰ ਬਣ ਜਾਣਾ ਸੀ, ਮਗਰੂਰ ਨੀ ਹੀਰੇ, ਤੁੰ ਤੁਰਗੀ ਸਾਥੋਂ ..... ਤੇਰੇ ਪਿਆਰ ਦੀ ਛੱਲ ਨੇ ,ਛੱਲ ਕੀਤਾ ਜਦੋਂ ਦਾ, ਗ਼ਮਾਂ ਦੀ ਕੁੱਲੀ ਚ,ਉਦੋਂ ਦਾ ਰਹਿੰਦਾ ਹਾਂ। ਵਿਆਹ ਦੀ ਖ਼ਬਰ ਤੇਰੀ ਨੇ,ਜ਼ਖ਼ਮਾਂ ਤੇ ਲੂਣ ਛਿੜਕਿਆ, ਸੁਫ਼ਨੇ ਵਿੱਚ ਤੱਕ ਤੈਨੂੰ ,ਬੇਵਫ਼ਾ ਫਿਰ ਕਹਿੰਦਾ ਹਾਂ। ਇੱਕ ਵਾਰੀ ਮਿਲਣਾ ਸੀ, ਜਰੂਰ ਨੀ ਹੀਰੇ, ਤੂੰ ਤੁਰਗੀ ਸਾਥੋਂ ਦੂਰ..,.... ਤੂੰ ਹਿੱਕ ਠੋਕ ਕੇ,"ਮੈਂ ਤੇਰੀਹਾਂ "ਕਹਿੰਦੀ ਸੀ। ਮੇਰੀ ਖ਼ਾਤਰ ਤਾਹਨੇ ਤੂੰ, ਸਭ ਦੇ ਨਿੱਤ ਸਹਿੰਦੀ ਸੀ। ਜਦ ਆਣਾ ਮੈ ਮਿਲਣ ,ਲੇਟ ਮੈਂ ਹੋ ਜਾਂਦਾ, ਤੂੰ ਅੱਡੀਆਂ ਚੁੱਕ ਚੁੱਕ ,ਵੇਖਦੀ ਮੈਨੂੰ ਰਹਿੰਦੀ ਸੀ। ਹੁਣ ਕਿਉਂ ਹੋਗੀ ਏ,ਮਜ਼ਬੂਰ ਨੀ ਹੀਰੇ, ਤੂਂ ਤੁਰਗੀ ਸਾਥੋਂ.....!. ਜ਼ਹਿਰ ਜੁਦਾਈ ਦਾ ,ਪੀ ਮਰਨਾ ਏ ਮੈੰ, ਯਾਦਾਂ ਤੇਰੀਆਂ ਦਾ,ਹੀਰੇ ਕਫ਼ਨ ਧਰਨਾ ਏ ਮੈਂ। ਉਮਰ ਗੁਜ਼ਾਰਾਂ ਲੈ ਕੇ ,ਰੱਬ ਵਾਂਗ ਨਾਂ ਤੇਰਾ, ਹਰ ਦੁੱਖ ਤਕਲੀਫ਼,ਤੇਰੀ ਯਾਦ ਚ ਜਰਨਾ ਏ ਮੈੰ। ਲਿਖਣੇ "ਸੰਗਰੂਰਵੀ"ਨੇ,ਗੀਤ ਭਰਪੂਰ ਨੀ ਹੀਰੇ, ਤੂੰ ਤੁਰਗੀ ਸਾਥੋਂ ਦੂਰ....... @©®✍️ ਸਰਬਜੀਤ ਸੰਗਰੂਰਵੀ (ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ) ਮੈਨੂੰ ਤਹੋਫ਼ਾ ਤੇਰੇ ਵੱਲੋਂ ਨੀ, ਮੇਰੇ ਵਿਆਹ ਤੇ ਇਹ ਸੂਟ ਕੁੜੇ। ਜੁੱਤੀ ਤੈਨੂੰ ਪਸੰਦ ਆਈ ਨਾ, ਤਾਂਹੀ ਲਿਆਈ ਤੂੰ ਬੂਟ ਕੁੜੇ। ਵੇਖ ਆਪਣੀ ਬਰਬਾਦੀ ਤੂੰ, ਇੱਕ ਨਾ ਹੰਝੂ ਵਹਾਇਆ ਨੀ। ਬੜੇ ਹੀ ਚਾਵਾਂ ਦੇ ਨਾਲ ਤੂੰ, ਘਰ ਮੇਰਾ ਸਜਾਇਆ ਨੀ। ਪਰੀ ਜੇ ਤੂੰ ਹੈਂ ਕੁੜੇ, ਅਸੀ ਵੀ ਨਹੀ ਹਾਂ ਭੂਤ ਕੁੜੇ, ਮੈਨੂੰ ਤੋਹਫ਼ਾ ਤੇਰੇ ...... ਜੀਵਨ ਭਰ ਨਾ ਸਹੀ, ਕੁਝ ਪਲ ਤਾਂ ਸਾਥ ਨਿਭਾਇਆ ਏ। ਤੇਰੇ ਵਿਆਹ ਪਿੱਛੋਂ ਨੀ, ਮੈਂ ਨਾ ਤੈਨੂੰ ਰੱਤਾ ਭੁੱਲਾਇਆ ਏ। ਮਨ ਵਿੱਚ ਮੇਰੇ ਆਇਆ ਨਾ, ਭੈੜੇ ਵਿਚਾਰਾਂ ਦਾ ਜਮਦੂਤ ਕੁੜੇ, ਮੈਨੂੰ ਤੋਹਫ਼ਾ ਤੇਰੇ ....... ਪਿਆਰ ਕਰ ਸਕਦਾ ਹਰ ਕੋਈ, ਜ਼ਬਰੀ ਕਬਜ਼ਾ ਨਹੀ ਕਰ ਸਕਦਾ। ਹੁਣ ਤਾਂ ਹਰ ਕੋਈ ਖ਼ੁਦਗਰਜ਼ੀ ਏ, ਕੋਈ ਕਿਸੇ ਲਈ ਨਹੀ ਮਰ ਸਕਦਾ। ਦਿਲ ਵਿੱਚ ਕੱਢਣ ਲੱਖ ਗਾਲਾਂ , ਭਾਵੇਂ ਉੱਤੋਂ ਸਲੂਟ ਕੁੜੇ, ਮੈਨੂੰ ਤੋਹਫ਼ਾ ਤੇਰੇ....... ਵਿਆਹ ਤੋਂ ਬਾਦ ਮੇਰੇ, ਤੂੰ ਵੀ ਘਰ ਆਪਣੇ ਜਾ ਨੀ। ਪਿਆਰੇ ਪਤੀ ਨਾਲ ਆਪਣੇ, ਤਨੋਂ,ਮਨੋਂ ਪਿਆਰ ਵਧਾ ਨੀ। "ਸੰਗਰੂਰਵੀ"ਜੱਗ ਚ ਬਦਨਾਮ ਹੋ ਜਾਏ, ਨਾ ਕਰੀ ਐਸੀ ਕੋਈ ਕਰਤੂਤ ਕੁੜੇ, ਮੈਨੂੰ ਤੋਹਫ਼ਾ ਤੇਰੇ...... @©®✍️ ਸਰਬਜੀਤ ਸੰਗਰੂਰਵੀ ਸੁਣ ਵੇ ਰੱਬਾ ਮੇਰਿਆ, ਤੂੰ ਰੱਜ ਕੇ ਮੀਂਹ ਪਾ ਦੇ। ਮੋਰ ਖ਼ੁਸ਼ੀ ਚ ਪੈਲਾ ਪਾਇ, ਤੂੰ ਰੁੱਸੜਿਆ ਯਾਰ ਮਿਲਾ ਦੇ। ਹੋਰ ਨਾ ਮੈਂ ਕੁਝ ਤੈਥੋਂ ਮੰਗਾਂ, ਕੁਝ ਮੰਗਣੋਂ ਨਾ ਤੈਥੋਂ ਸੰਗ਼ਾਂ, ਮਹੀਨੇ ਬੀਤੇ ਸੱਜਣ ਤੱਕਿਆਂ, ਅੱਜ ਤੂੰ ਸੱਜਣ"ਸੰਗਰੂਰਵੀ"ਨਾਲ ਮਿਲਾ ਦੇ। ਬਰਸਾਤ ਦਾ ਦਿਨ,ਹੋਇਆ ਸੀ ਸਵੇਰਾ। ਦੇਖ ਮੌਸਮ ਦਿਲ, ਨੱਚਿਆ ਸੀ ਮੇਰਾ। ਆਇਆ ਸੀ ਦਿਨ ਖੁਸ਼ੀਆਂ ਦਾ, ਯਾਰ ਖੂਬ ਨੱਚਿਆ,ਹੱਸਿਆ ਸੀ ਮੇਰਾ, ਬਰਸਾਤ ਦਾ ਦਿਨ ,...... ਕਣੀਆਂ ਦੇ ਵਿੱਚ,ਜਾਂਦੇ ਸੀ ਤੱਕਦੇ। ਮਿਲਣ ਵੇਲੇ ਕਦੇ, ਦਿਲ ਦੀ ਨਾ ਦੱਸਦੇ। ਸ਼ਹਿਰੋਂ ਜਦੋਂ ਮੈ ਅਲੋਪ ਹੋਇਆ, ਪਤਾ ਕਿਸ ਦੱਸਿਆ ਸੀ ਮੇਰਾ, ਬਰਸਾਤ ਦਾ ਦਿਨ.,.... ਨੀਲਾ ਸੂਟ ਉਹਦਾ ,ਅੰਬਰ ਸੀ ਕਾਲਾ। ਗੁੱਤ ਵਿੱਚ ਕਲਿੱਪ ਸੀ, ਤਿੱਤਲੀ ਵਾਲਾ। ਮੋਰਨੀ ਜਿਹੀ ਤੋਰ, ਸਿਰ ਉੱਤੇ ਛੱਤਰੀ, ਚੰਗੀ ਤਰਾਂ ਦਿਲਦਾਰ, ਜੱਚਿਆ ਸੀ ਮੇਰਾ, ਬਰਸਾਤ ਦਾ ਦਿਨ ...... ਹੱਥ ਵਿੱਚ ਉਸਦੇ ,ਰੇਸ਼ਮੀ ਰੁਮਾਲ ਸੀ। ਹਾਸੀ ਉਸਦੀ ਦੱਸਦੀ, ਚੰਗਾ ਉਹਦਾ ਹਾਲ ਸੀ। ਨਾਲ ਸਹੇਲੀਆਂ ਜਦ,ਮੈਨੂੰ ਤੱਕਦੀ ਜਾਂਦੀ, ਠੋਕਰ ਖਾਣੋ ਯਾਰ,ਬੱਚਿਆ ਸੀ ਮੇਰਾ, ਬਰਸਾਤ ਦਾ ਦਿਨ....,, ਨਾਲ ਸੀ ਸਾਡੇ ਜਦ, ਦੁਸਮਣ ਜਹਾਨ ਸੀ। ਧੋਖਾ ਦੇਗੇ ਖ਼ੁਦ ਓਹੀ,ਜਿਹਨਾਂ ਤੇ ਮਾਣ ਸੀ। ਲਿਆ ਨਾ ਸਕਿਆ"ਸੰਗਰੂਰਵੀ"ਕਾਰ, ਇਸ ਖ਼ਾਤਰ ਯਾਰ,ਰੁੱਸਿਆ ਸੀ ਮੇਰਾ, ਬਰਸਾਤ ਦਾ ਦਿਨ.!...., @©®✍️ ਸਰਬਜੀਤ ਸੰਗਰੂਰਵੀ਼
Please log in to comment.