Kalam Kalam
Profile Image
Raghveer Singh
1 month ago

ਮਾਹਾਂਬਲੀ 2

ਪਿਛਲੇ ਭਾਗ ਚ ਜੋ ਸਵਾਲ ਸੀ ਕਿ ਰਾਜੇ ਦੀ ਕੁੜੀ ਦਾ ਵਿਆਹ ਕੀਹਦੇ ਨਾਲ ਹੋਇਆ ਦਾ ਜਵਾਬ - ਜੀਤ ਨਾਲ - ਕਿਉ ਕਿ ਸਭ ਤੋਂ ਪਹਿਲਾਂ ਜੀਤ ਹੀ ਘਰੋਂ ਤੁਰਿਆ ਸੀ ਓਹ ਹੀ ਲਾੜਾ ਬਾਕੀ ਰਾਹ ਚੋਂ ਤਾਂ ਬਰਾਤੀ ਹੀ ਇਕੱਠੇ ਹੋਏ । ਹੁਣ ਜੀਤ ਬਹੁਤ ਅਮੀਰ ਹੋ ਗਿਆ ਤੇ ਇੱਕ ਰਾਜਾ ਬਣ ਗਿਆ- ਪਰ ਏਸ ਚੱਕਰ ਚ ਪਹਿਲੀ ਘਰਵਾਲੀ ਛੱਡਕੇ ਚਲੀ ਗਈ । ਇੱਕ ਰਾਤ ਮਖਮਲੀ ਸੇਜ ਤੇ ਸੁੱਤਾ ਪਿਆ ਘਰਵਾਲੀ ਵੀ ਕੋਲ ਤੇ ਕਈ ਦਾਸੀਆਂ ਵੀ ਤੇ ਅਚਾਨਕ ਧੁੜਤੜੀ ਜਿਹੀ ਆਈ ਤੇ ਉੱਬੜਵਾਹਾ ਉੱਠ ਖਲੋਤਾ ਤੇ ਕਹਿਣ ਲੱਗਾ *ਇਹ ਸੱਚਾ ਕਿ ਓਹ ਸੱਚਾ* ? ਸੁਣਕੇ ਘਰਵਾਲੀ ਕਹਿੰਦੀ ਕੀ ਹੋਇਆ ਨਾਲੇ ਇਹ ਕਿਹੋ ਜਿਹਾ ਸਵਾਲ ਪੁੱਛ ਰਹੇ ਹੋ ਤਾਂ ਜੀਤ ਕਹਿੰਦਾ ਤੂੰ ਦੱਸ ਇਹ ਸੱਚਾ ਕਿ ਓਹ ਸੱਚਾ ਓਹ ਕਹਿੰਦੀ ਕੀਹਦੇ ਬਾਰੇ ਪੁੱਛ ਰਿਹੇ ਹੋ ਓਹ ਤਾਂ ਦੱਸੋ ਜੀਤ ਕਹਿੰਦਾ ਓਹ ਨੀ ਮੈਂ ਦੱਸ ਸਕਦਾ ਜੇ ਤੂੰ ਜਵਾਬ ਨਹੀਂ ਦੇ ਸਕਦੀ ਤਾਂ ਰਹਿਣ ਦੇ ਮੈਂ ਆਪਣੇਂ ਰਾਜ ਦੇ ਵਿਦਵਾਂਨਾ ਨੂੰ ਪੁੱਛ ਲੈਂਨਾ । ਓਸਨੇ ਦਰਬਾਰ ਲਾਇਆ ਤੇ ਆਪਣਾਂ ਸਵਾਲ ਰੱਖਿਆ ਸੁਣਕੇ ਸਾਰੇ ਹੈਰਾਨ ਕਿ ਇਹ ਕੀ ਸਵਾਲ ਹੈ ਉੱਪਰੋਂ ਸਖਤ ਤਾੜਨਾਂ ਕਰ ਦਿੱਤੀ ਕਿ ਮੈਨੂੰ ਤਿੰਨ ਦਿਨਾਂ ਤੱਕ ਜਵਾਬ ਚਾਹੀਦਾ ਨਹੀਂ ਸਾਰਿਆਂ ਨੂੰ ਸਜਾਏ ਮੌਤ ਦਿੱਤੀ ਜਾਵੇਗੀ ਹਾਂ ਜਵਾਬ ਦੇਣ ਵਾਲੇ ਨੂੰ ਬਹੁਤ ਇਨਾਮ ਦਿੱਤਾ ਜਾਵੇਗਾ । ਸਾਰੇ ਵਿਦਵਾਂਨ ਰਾਜੇ ਦੀ ਬੇਅਕਲੀ ਨੂੰ ਕੋਸਦੇ ਬੁੜ ਬੁੜ ਕਰਦੇ ਮੁੜ ਗਏ ਸੀਤਾ ਰਾਮ ਬਹੁਤ ਉਦਾਸ ਬੈਠਾ ਨਾਂ ਕੁੱਝ ਬੋਲ ਰਿਹਾ ਨਾਂ ਕੁੱਝ ਖਾ ਪੀ ਰਿਹਾ ਬਸ ਸੋਚੀ ਜਾ ਰਿਹਾ ਤਾਂ ਓਹਦੀ ਜਵਾਨ ਲੜਕੀ ਪੁੱਛਣ ਲੱਗੀ ਪਿਤਾ ਜੀ ਕੀ ਕਾਰਨ ਇੰਨੇ ਉਦਾਸ ਕਿਉ ਤਾਂ ਸੀਤਾਰਾਮ ਨੇ ਰਾਜੇ ਦੇ ਸਵਾਲ ਬਾਰੇ ਦੱਸਿਆ ਤਾਂ ਲੜਕੀ ਕਹਿਣ ਲੱਗੀ ਪਿਤਾ ਜੀ ਪਰੇਸ਼ਾਨ ਨਾਂ ਹੋਵੋ ਇਸ ਸਵਾਲ ਦਾ ਜਵਾਬ ਮੈਂ ਦੇਵਾਂਗੀ ਤੁਸੀਂ ਮੈਨੂੰ ਨਾਲ ਲੈ ਕੇ ਜਾਣਾਂ ਸੀਤਾਰਾਮ ਕਹਿੰਦਾ ਪੁੱਤਰੀ ਤੂੰ ਕਿਵੇਂ ਇਹਦਾ ਜਵਾਬ ਦੇ ਸਕਦੀਂ ਏਂ ਇਹਦਾ ਜਵਾਬ ਤਾਂ ਕਿਸੇ ਵਿਦਵਾਨ ਕੋਲ ਵੀ ਨਹੀਂ ਲੜਕੀ ਕਹਿੰਦੀ ਤੁਸੀਂ ਮੇਰੇ ਤੇ ਭਰੋਸਾ ਰੱਖੋ ਇਹਦਾ ਜਵਾਬ ਮੈਂ ਹੀ ਦੇ ਸਕਦੀ ਹਾਂ ਦਰਬਾਰ ਚ ਜਦ ਸੀਤਾਰਾਮ ਨੇ ਦੱਸਿਆ ਕਿ ਮੇਰੀ ਲੜਕੀ ਸਵਾਲ ਦਾ ਜਵਾਬ ਦੇਵੇਗੀ ਤਾਂ ਸਾਰੇ ਦਰਬਾਰੀ ਹੱਸਣ ਲੱਗ ਪਏ ਪਰ ਜੀਤ ਨੇ ਹੈਰਾਨ ਹੋਕੇ ਪੁੱਛਿਆ ਤਾਂ ਦੱਸ ਫੇਰ ਇਹ ਸੱਚਾ ਕਿ ਓਹ ਸੱਚਾ ਲੜਕੀ ਕਹਿੰਦੀ ਇਸ ਸਵਾਲ ਦਾ ਜਵਾਬ ਇੰਨੀ ਜਲਦੀ ਨਹੀਂ ਮਿਲਣਾਂ ਤਹਾਨੂੰ ਥੋੜੀ ਮਿਹਨਤ ਕਰਨੀ ਪੈਣੀਂ ਆ ਇੱਥੋਂ ਵੀਹ ਕੋਹ ਦੂਰ ਜੰਗਲ ਵਿੱਚ ਇੱਕ ਸਾਧੂ ਬੈਠਾ ਓਹ ਤੈਨੂੰ ਇਸ ਦਾ ਜਵਾਬ ਦੇਵੇਗਾ ਪਰ ਸ਼ਰਤ ਇਹ ਹੈ ਕਿ ਤਹਾਨੂੰ ਇਕੱਲੇ ਜਾਣਾਂ ਪਵੇਗਾ ਓਹ ਸਾਧੂ ਦੀ ਇੱਕੋ ਇੱਕ ਨਿਸਾਨੀ ਆ ਕਿ ਓਹ ਆਪਣੇਂ ਵਾਂਗ ਰੋਟੀ ਨਹੀਂ ਖਾਂਦਾ ਓਹ ਅੱਗ ਖਾਂਦਾ ਭਖਦੇ ਅੰਗਿਆਰ ਅਗਲੇ ਦਿਨ ਜੀਤ ਚਲਾ ਗਿਆ ਜੰਗਲ ਨੂੰ ਤੇ ਪਹੁੰਚ ਗਿਆ ਸਾਧੂ ਸਾਹਮਣੇਂ ਤਾਂ ਕੀ ਦੇਖਦਾ ਕਿ ਸੱਚ ਹੀ ਸਾਧੂ ਮਗਦੇ ਕੋਲੇ ਚੁੱਕ ਚੁੱਕ ਮੂੰਹ ਚ ਪਾ ਰਿਹਾ ਓਹਦੇ ਕਈ ਚੇਲੇ ਅੱਗ ਬਾਲਣ ਚ ਲੱਗੇ ਹੋਏ ਨੇ ਕਈ ਜਗ੍ਹਾ ਅੱਗ ਦੇ ਬਾਂਬੜ ਮੱਚ ਰਹੇ ਨੇ ਸਾਧੂ ਕਹਿੰਦਾ ਆ ਗਿਆ ਪੁੱਛਣ ਇਹ ਸੱਚਾ ਕਿ ਓਹ ਸੱਚਾ ਜੀਤ ਹੈਰਾਨ ਹੋ ਕੇ ਹਾਂਜੀ ਹਾਂਜੀ ਜਲਦੀ ਦੱਸੋ ਸਾਧ ਕਹਿੰਦਾ ਥੋੜਾ ਹੋਰ ਅੱਗੇ ਜਾ ਮੇਰੇ ਵਾਂਗ ਇੱਕ ਹੋਰ ਸਾਧੂ ਬੈਠਾ ਓਹ ਦੱਸੂ ਹਾਂ ਓਹਦੀ ਨਿਸ਼ਾਨੀ ਇਹ ਆ ਕਿ ਉਹ ਸਵਾਹ ਖਾਂਦਾ ਜੀਤ ਅੱਗੇ ਚਲਾ ਗਿਆ ਥੋੜੀ ਦੇਰ ਬਾਅਦ ਬੁਹਤ ਵੱਡੇ ਵੱਡੇ ਸਵਾਹ ਦੇ ਢੇਰ ਆ ਗਏ ਥੋੜਾ ਹੋਰ ਅੱਗੇ ਗਿਆ ਤਾਂ ਇੱਕ ਸਾਧੂ ਵੱਡੇ ਸਾਰੇ ਚਮਚੇ ਨਾਲ ਸਵਾਹ ਖਾਈ ਜਾਵੇ ਨਾਲੇ ਉੱਚੀ ਉੱਚੀ ਹੱਸੀ ਜਾਵੇ ਓਹਦੇ ਵੀ ਕਈ ਚੇਲੇ ਸਵਾਹ ਬਣਾਉਣ ਚ ਰੁੱਝੇ ਹੋਏ ਸੀ ਜੀਤ ਤੇ ਸਾਹਮਣੇਂ ਪਹੁੰਚਣ ਤੇ ਸਾਧੂ ਦਾ ਹਾਸਾ ਰੁਕ ਗਿਆ ਕਹਿੰਦਾ ਆ ਗਿਆ ਸਵਾਲ ਪੁੱਛਣ ? ਜੀਤ ਕਹਿੰਦਾ ਹਾਂਜੀ। ਸਾਧੂ - ਜਵਾਬ ਮੇਰੇ ਕੋਲ ਵੀ ਨਹੀਂ ਹੈਗਾ ਥੋੜਾ ਹੋਰ ਅੱਗੇ ਜਾਣਾਂ ਪੈਣਾਂ ਜੀਤ ਖਿੱਝਕੇ ਬੋਲਿਆ ਬਾਬਾ ਜੀ ਇਹ ਕੀ ਮਜਾਕ ਆ ਮੈਂ ਨੀਂ ਹੋਰ ਅੱਗੇ ਜਾਣਾਂ ਜੇ ਦੱਸਣਾਂ ਤਾਂ ਦੱਸੋ ਨਹੀਂ ਮੈਂ ਘਰ ਮੁੜਦਾਂ । ਸਾਧੂ - ਹੁਣ ਤੂੰ ਆਪਣੀਂ ਮੰਜਿਲ ਦੇ ਬਹੁਤ ਕਰੀਬ ਏਂ ਹੁਣ ਪਿੱਛੇ ਨਾਂ ਮੁੜੀਂ ਜੇ ਮੁੜ ਗਿਆ ਤਾਂ ਕਦੇ ਵੀ ਇਸ ਸਵਾਲ ਦਾ ਜਵਾਬ ਨਹੀਂ ਮਿਲਣਾਂ ਜੀਤ ਕਹਿੰਦਾ ਚਲ ਜਾ ਆਉਨਾਂ ਦੱਸੋ ਕੋਣ ਦਊ ਜਵਾਬ ਸਾਧੂ ਕਹਿੰਦਾ ਥੋੜਾ ਅੱਗੇ ਜਾ ਇੱਕ ਘਰ ਚ ਦੀਵਾ ਜਗਦਾ ਹੋਊ ਉੱਥੇ ਇੱਕ ਬੱਚੇ ਨੇ ਜਨਮ ਲਿਆ ਓਹ ਦੇਵਾਗਾ ਜਵਾਬ ਜੀਤ ਫੇਰ ਖਿੱਝਕੇ ਬਾਬਾ ਜੀ ਹੱਦ ਕਰਦੇ ਹੋ ਜੰਮਦਾ ਜਵਾਕ ਕਿਵੇਂ ਜਵਾਬ ਦੇਊ ਓਹ ਤਾਂ ਹਾਲੇ ਬੋਲ ਵੀ ਨਹੀਂ ਸਕਦਾ ਸਾਧੂ ਹੱਸਕੇ ਪੁੱਤਰਾ ਇਹੀ ਤਾਂ ਓਹਦੀ ਨਿਸ਼ਾਨੀ ਆ ਓਹ ਜੰਮਦਾ ਹੀ ਬੋਲਦਾ ਹਾਂ ਬਹੁਤੀਆਂ ਗੱਲਾਂ ਨੀਂ ਕਰਨੀਆਂ ਓਹਨੇ ਤੇਰਾ ਜਵਾਬ ਦੇਕੇ ਫੇਰ ਮਰ ਜਾਣਾਂ ਜਲਦੀ ਜਾਹ ਜੀਤ ਅੱਗੇ ਗਿਆ ਤਾਂ ਓਹ ਘਰ ਆ ਗਿਆ ਉਹਨਾਂ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ ਜੀਤ ਦੇ ਆਉਣ ਦਾ ਜੀਤ ਨੂੰ ਓਸ ਕਮਰੇ ਚ ਲੈ ਗਏ ਜਿੱਥੇ ਬੱਚਾ ਜੰਮਿਆ ਸੀ ਓਹਨੇ ਜੀਤ ਨੂੰ ਦੇਖਕੇ ਬੋਲਣਾਂ ਸੁਰੂ ਕੀਤਾ - ਰਾਜਨ ਗੁੱਸੇ ਨਾਂ ਹੋਈਂ ਤੇਰੇ ਸਵਾਲ ਦਾ ਜਵਾਬ ਓਸ ਕੁੜੀ ਕੋਲ ਹੀ ਆ ਇਹ ਸਾਰਾ ਡਰਾਮਾਂ ਤਾਂ ਕੀਤਾ ਤਾਂ ਕਿ ਤੈਨੂੰ ਓਹਦੀ ਹਰ ਗੱਲ ਦਾ ਯਕੀਨ ਆ ਜਾਵੇ ਜੇ ਓਹ ਓਦਾਂ ਹੀ ਦੱਸਦੀ ਤਾਂ ਤੈਂ ਕੀ ਕਿਸੇ ਨੇ ਵੀ ਯਕੀਨ ਨਹੀਂ ਕਰਨਾਂ ਸੀ ਕਿਉਕਿ ਇਨਸਾਨ ਦਾ ਸੁਭਾਅ ਏ ਅੱਖੀਂ ਦੇਖੇ ਵਗੈਰ ਯਕੀਨ ਨੀਂ ਕਰਦਾ ਹੁਣ ਜਾਹ ਵਾਪਿਸ ਓਹਦੇ ਕੋਲ ਮੇਰਾ ਮਰਨ ਦਾ ਟਾਈਮ ਹੋ ਗਿਆ ਇਹ ਕਹਿਕੇ ਬੱਚਾ ਮਰ ਗਿਆ ਜੀਤ ਵਾਪਿਸ ਆ ਗਿਆ ਪਰ ਹੈਰਾਨੀਂ ਦੀ ਗੱਲ ਤਾਂ ਇਹ ਸੀ ਕਿ ਵਾਪਸੀ ਤੇ ਨਾਂ ਸਵਾਹ ਵਾਲਾ ਤੇ ਨਾਂ ਅੱਗ ਵਾਲਾ ਸਾਧੂ ਮਿਲਿਆ ਸਾਰਾ ਜੰਗਲ ਸੁੰਨਾਂ ਪਿਆ ਸੀ ਤੇ ਰਸਤਾ ਵੀ ਜਿਵੇਂ ਘੱਟ ਹੋ ਗਿਆ ਸੀ ਪਹੁੰਚਦੇ ਹੀ ਉਸਨੇ ਕੁੜੀ ਨੂੰ ਬੁਲਾਇਆ ਤੇ ਸਾਰਾ ਕੁੱਝ ਦੱਸਿਆ ਜੋ ਵੀ ਓਹ ਦੇਖਕੇ ਆਇਆ ਸੀ ਕੁੜੀ ਕਹਿੰਦੀ ਸੁਣੋਂ - ਤੁਸੀਂ ਚਾਰੇ ਜਣੇਂ ਅੱਗ ਵਾਲਾ ਸੁਆਹ ਵਾਲਾ ਬੱਚਾ ਤੇ ਤੁਸੀਂ ਖੁਦ ਪਿਛਲੇ ਜਨਮ ਚ ਤਪੱਸਿਆ ਕਰਦੇ ਸੀ ਮੈਂ ਤਹਾਨੂੰ ਰੋਟੀ ਬਣਾਕੇ ਲਿਆਉਦੀ ਸੀ ਇੱਕ ਦਿਨ ਪ੍ਰਮਾਤਮਾਂ ਨੇ ਤੁਹਾਡੀ ਪਰਖ ਕਰਨੀ ਸੀ ਓਹਨੇ ਇੱਕ ਭਿਖਾਰੀ ਦਾ ਰੂਪ ਧਾਰਨ ਕਰਕੇ ਪਹਿਲਾਂ ਅੱਗ ਖਾਣ ਵਾਲੇ ਤੋਂ ਰੋਟੀ ਮੰਗੀ ਤਾਂ ਉਹ ਕਹਿੰਦਾ ਜੇ ਇਹ ਰੋਟੀ ਮੈਂ ਤੈਨੂੰ ਦੇ ਦਿੱਤੀ ਤਾਂ ਮੈਂ ਕੀ ਅੱਗ ਖਾਵਾਂਗਾ ਫੇਰ ਸੁਆਹ ਖਾਣ ਵਾਲੇ ਤੋਂ ਰੋਟੀ ਮੰਗੀ ਤਾਂ ਓਹਨੇ ਜਵਾਬ ਚ ਕਿਹਾ ਕਿ ਮੈਂ ਜੇ ਆਪਣੀਂ ਰੋਟੀ ਤੈਨੂੰ ਦੇ ਦਿੱਤੀ ਤਾਂ ਮੈਂ ਕੀ ਸੁਆਹ ਖਾਂਵਾਂਗਾ ਫੇਰ ਓਹ ਜਿਹੜਾ ਜਵਾਕ ਸੀ ਓਹਤੋਂ ਰੋਟੀ ਮੰਗੀ ਤਾਂ ਓਹ ਕਹਿੰਦਾ ਤੈਨੂੰ ਰੋਟੀ ਦੇ ਕੇ ਮੈਂ ਮਰਨਾਂ ? ਅੰਤ ਚ ਤੇਰੇ ਤੋਂ ਰੋਟੀ ਮੰਗੀ ਤਾਂ ਤੂੰ ਆਪਣੀਂ ਸਾਰੀ ਰੋਟੀ ਦੇ ਦਿੱਤੀ ਹੁਣ ਸਾਰਿਆਂ ਨੂੰ ਕੀਤੇ ਕਰਮ ਦਾ ਫਲ਼ ਮਿਲ ਰਿਹਾ । ਹੁਣ ਤੁਹਾਡੇ ਸਵਾਲ ਇਹ ਸੱਚਾ ਕਿ ਓਹ ਸੱਚਾ ਦਾ ਜਵਾਬ ਇਹ ਆ - ਇਹ ਸੱਚਾ !! ਓਹ ਸੱਚਾ ਨਹੀਂ ਜੋ ਤੂੰ ਆਪਣੇਂ ਆਪ ਨੂੰ ਸੁਪਨੇਂ ਵਿੱਚ ਭਿਖਾਰੀ ਬਣਿਆ ਦੇਖਿਆ ਇਹ ਸਿਰਫ ਤੈਨੂੰ ਪਰਮਾਤਮਾਂ ਨੇ ਯਾਦ ਕਰਾਇਆ ਕਿ ਤੈਨੂੰ ਇਹ ਜੋ ਐਸ਼ੋ ਅਰਾਮ ਵਾਲਾ ਜੀਵਨ ਮਿਲਿਆ ਇਹ ਤੇਰੇ ਇੱਕ ਚੰਗੇ ਕਰਮ ਕਰਕੇ ਮਿਲਿਆ ਅਗਾਂਹ ਤੋਂ ਵੀ ਚੰਗੇ ਕਰਮ ਕਰ ਨਹੀਂ ਤਾਂ ਰਾਜੇ ਤੋਂ ਭਿਖਾਰੀ ਬਣਨ ਵਿੱਚ ਦੇਰ ਨੀਂ ਲੱਗਦੀ ਜੀਤ ਕਹਿੰਦਾ ਪਰ ਵਾਪਸੀ ਤੇ ਮੈਨੂੰ ਓਹ ਸਾਧੂ ਕਿਉ ਨੀਂ ਮਿਲੇ ? ਲੜਕੀ ਕਹਿੰਦੀ ਉਹਨਾਂ ਨੇ ਆਪਣੇਂ ਸਰਾਪ ਤੋਂ ਮੁਕਤ ਹੋਣ ਦਾ ਉਪਾਅ ਪੁੱਛ ਲਿਆ ਸੀ ਤਾਂ ਪਰਮਾਤਮਾਂ ਨੇ ਦੱਸਿਆ ਸੀ ਕਿ ਜਦ ਤੁਸੀਂ ਓਸ ਆਪਣੇਂ ਸਾਥੀ ਨੂੰ ਸਹੀ ਰਾਹ ਦਿਖਾ ਦੇਵੋਂਗੇ ਤਾਂ ਤੁਹਾਡੀ ਮੁਕਤੀ ਹੋ ਜਾਵੇਗੀ !!!! ਲੇਖਕ :- *ਰਘਵੀਰ ਹੈਪੀ*

Please log in to comment.

More Stories You May Like