Kalam Kalam

ਬੇਜਾਨ ਸੁਪਨੇ

ਏਹ ਕਹਾਣੀ ਹਰੇਕ ਹੀ ਬਾਪ ਦੀ ਹੈ, ਜੋ ਆਪਣੇ ਸੁਪਨੇ ਆਪਣੀਆਂ ਸੱਭੇ ਇਛਾਵਾਂ ਨੂੰ ਮਾਰ ਕੇ ਆਪਣੇ ਪਹਿਲਾਂ ਆਪਣੇ, ਭੈਣ ਭਾਈਆਂ ਦੇ ਅਤੇ ਵਿਆਹ ਤੋਂ ਘਰਵਾਲ਼ੀ ਤੇ ਬੱਚਿਆਂ ਦੇ ਸੁਪਨੇ ਸਾਕਾਰ ਕਰਨ ਵਿੱਚ ਲੱਗਾ ਰਹਿੰਦਾ ਹੈ। ਇਹਨਾਂ ਸਭ ਨੂੰ ਖੁਸ਼ ਵੇਖ ਕੇ ਖ਼ੁਦ ਖੁਸ਼ ਹੁੰਦਾ ਹੈ, ਪਰ ਕੀਤੇ ਨਾ ਕੀਤੇ ਓਹਦੇ ਮਨ ਵਿੱਚ ਬਹੁਤ ਦੁੱਖ ਨੇ ਜੋ ਕਿਸੇ ਨੂੰ ਵੀ ਨਹੀਂ ਦੱਸਦਾ। ਸੁਰਿੰਦਰ ਸਿੰਘ ਜੋ ਇੱਕ ਗਰੀਬ ਪਰਿਵਾਰ ਨਾਲ਼ ਸੰਬੰਧ ਰੱਖਦਾ ਹੈ, ਓਸਦੇ ਪਿਤਾ ਜੀ ਇੱਕ ਮਜ਼ਦੂਰ ਹਨ, ਦਿਹਾੜੀ ਦੱਪਾ ਕਰਦੇ ਨੇ, ਸੁਰਿੰਦਰ ਸਿੰਘ ਦੀ ਮਾਂ ਬਚਪਨ ਵਿੱਚ ਹੀ ਚੜ੍ਹਾਈ ਕਰ ਜਾਂਦੀ ਹੈ। ਐਸੇ ਕਰਕੇ ਬਚਪਨ ਵਿੱਚ ਹੀ ਓਹ ਸਕੂਲ ਦੀ ਪੜ੍ਹਾਈ ਛੱਡ ਕੇ ਆਪਣੇ ਬਾਪ ਦਾ ਕੰਮ ਵਿੱਚ ਹੱਥ ਵੰਡਾਉਣ ਲੱਗ ਜਾਂਦਾ ਹੈ, ਸੋਚਦਾ ਹੈ ਚੱਲੋ ਮੈਂ ਨਹੀਂ ਮੇਰਾ ਛੋਟਾ ਵੀਰ ਪੜ੍ਹਾਈ ਕਰੇਗਾ, ਸੁਰਿੰਦਰ ਸਿੰਘ ਦੀ ਭੈਣ ਥੋੜ੍ਹੀ ਭੋਲੀ ਹੈ, ਓਸਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ, ਓਹ ਵੀ ਸਕੂਲ ਛੱਡ ਦਿੰਦੀ ਹੈ। ਸੁਰਿੰਦਰ ਸਿੰਘ ਨੇ ਪਹਿਲਾਂ ਆਥੜੀ ਕੀਤੀ, ਬਾਅਦ ਵਿੱਚ ਰਾਜ ਮਿਸਤਰੀ ਦਾ ਕੰਮ ਸਿੱਖ ਬਾਹਰਲੇ ਮੁਲਕ ਕੰਮ ਕਰਨ ਚਲਾ ਜਾਂਦਾ ਹੈ। ਜਦ ਕਮਾਈ ਕਰਕੇ ਵਾਪਸ ਆਉਂਦਾ ਓਸਦਾ ਵਿਆਹ ਹੋ ਜਾਂਦਾ ਹੈ, ਆਪਣੇ ਵਿਆਹ ਤੋਂ ਬਾਅਦ ਓਹ ਆਪਣੀ ਛੋਟੀ ਭੈਣ ਦਾ ਵਿਆਹ ਕਰਵਾ ਦਿੰਦਾ ਹੈ, ਸੁਰਿੰਦਰ ਸਿੰਘ ਦੇ ਘਰ ਪੰਜ ਬੱਚੇ ਪੈਦਾ ਹੁੰਦੇ ਹਨ, ਓਹਨਾ ਦੇ ਪਾਲਣ ਪੋਸ਼ਣ ਦੇ ਨਾਲ਼ ਓਹ ਆਪਣੇ ਭੈਣ ਭਾਈ ਦੇ ਦੁੱਖ ਸੁੱਖ ਵਿੱਚ ਵੀ ਓਹਨਾ ਦੇ ਨਾਲ ਖੜਦਾ ਹੈ, ਖ਼ੁਸ਼ੀ ਦਾ ਦਿਨ ਹੈ ਕਿਉੰਕਿ ਸੁਰਿੰਦਰ ਸਿੰਘ ਦੇ ਛੋਟੇ ਵੀਰ ਦਾ ਵਿਆਹ ਆ ਜਾਂਦਾ ਹੈ, ਪਰ ਏਹ ਖ਼ੁਸ਼ੀ ਥੋੜ੍ਹੇ ਦਿਨਾਂ ਦੀ ਸੀ, ਛੋਟੇ ਭਰਾ ਦੇ ਵਿਆਹ ਤੋਂ ਬਾਅਦ ਘਰ ਵਿੱਚ ਇੱਕ ਦੀਵਾਰ ਖੜ ਜਾਂਦੀ ਹੈ ਜੋ ਇਕ ਵੇਹੜੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ। ਸੁਰਿੰਦਰ ਸਿੰਘ ਦੇ ਸਾਰੇ ਬੱਚਿਆਂ ਦੇ ਵਿਆਹ ਹੋ ਗਏ ਹਨ, ਓਹਨਾ ਦੇ ਵਿਆਹ ਤੋਂ ਬਾਅਦ ਓਸਦੀ ਪਤਨੀ ਵੀ ਚੜ੍ਹਾਈ ਕਰ ਜਾਂਦੀ, ਅੱਜ ਵੀ ਓਸ ਘਰ ਵਿੱਚ ਇਕੱਲਾ ਹੈ, ਓਸਦੇ ਨੂੰਹ ਪੁੱਤ ਓਸਦੇ ਨਾਲ਼ ਨਹੀਂ ਰਹਿੰਦੇ। ਪਰ ਕੀਤੇ ਨਾ ਕੀਤੇ ਅੱਜ ਵੀ ਓਸਦੇ ਦਿਲ ਵਿੱਚ ਬਹੁਤ ਦਰਦ ਹੈ। ਜਸਵਿੰਦਰ ਸਿੰਘ ਖਹਿਰਾ 98769-05748

Please log in to comment.

More Stories You May Like