Kalam Kalam
Profile Image
Amandeep Singh
1 month ago

ਜੀਵਨ-ਜਾਂਚ

ਅੱਜ ਤੋਂ ਨੌ ਸਾਲ ਪਹਿਲਾਂ ਮੈਂ ਜਦੋਂ ਸ਼ਬਦ-ਵਿਚਾਰ ਦੀ ਡਿਊਟੀ ਕਰਦਾ ਸੀ ਗੁਰਦੁਆਰਾ ਸਾਹਿਬ ਲੁਧਿਆਣਾ ਵਿਖੇ ਤਾਂ ਮੈਂ ਜਦੋਂ ਉੱਥੇ ਰੋਜ਼ ਗੁਰਬਾਣੀ ਵਿਚਾਰ ਕਰਨੀ ਤਾਂ ਤਾਂ ਮਨ ਨੂੰ ਬਹੁਤ ਵਧੀਆ ਲੱਗਣਾ ਹਰ ਰੋਜ਼ ਮੇਰੀ ਸਵੇਰ ਦੀ ਡਿਊਟੀ ਹੁੰਦੀ ਸੀ ਸ਼ਬਦ ਵਿਚਾਰ ਕਰਨ ਦੀ ਅਤੇ ਕਦੀ ਕਦਾਈ ਸ਼ਾਮ ਨੂੰ ਵੀ ਰਹਿਰਾਸ ਤੋਂ ਬਾਅਦ ਸ਼ਬਦ ਵਿਚਾਰ ਦੀ ਡਿਊਟੀ ਮਿਲ ਜਾਂਦੀ ਇੱਕ ਦਿਨ ਜਦੋਂ ਕਥਾ ਕਰਕੇ ਮੈਂ ਵਾਪਸ ਆਪਣੇ ਕਮਰੇ ਵਿੱਚ ਜਾ ਰਿਹਾ ਸੀ ਤਾਂ ਇਕ ਅੱਧ-ਖੜ ਉਮਰ ਦੇ ਭੈਣ ਜੀ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਬਾਬਾ ਜੀ ਪਹਿਲਾਂ ਜਦੋਂ ਮੈਂ ਗੁਰਦੁਆਰੇ ਆਉਂਦੀ ਸੀ ਤਾਂ ਮੈਂ ਗੁਰੂ ਘਰ ਆਉਣਾ ਅਤੇ ਇੱਕ ਦੋ ਮਿੰਟ ਬੈਠਣਾ ਪ੍ਰਸ਼ਾਦ ਲੈਣਾ ਤੇ ਚਲੇ ਜਾਣਾ ਅਤੇ ਮੈਨੂੰ ਇਦਾਂ ਹੀ ਲੱਗਦਾ ਸੀ ਕਿ ਸ਼ਾਇਦ ਗੁਰਦੁਆਰੇ ਆਉਣਾ ਇਸ ਨੂੰ ਹੀ ਕਹਿੰਦੇ ਨੇ ਪਰ ਆਪ ਜੀ ਦੀ ਵਿਚਾਰ ਸੁਣਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਜਦੋਂ ਅੰਦਰੋਂ ਪਰਖਿਆ ਤਾਂ ਮੈਨੂੰ ਮੇਰੇ ਮਨ ਨੇ ਆਵਾਜ਼ ਮਾਰੀ ਕਿ ਗੁਰੂ ਘਰ ਮਨ ਕਰਕੇ ਆਉਣਾ ਹੈ ਤਨ ਤਾਂ ਵੈਸੇ ਹੀ ਨਾਲ ਆ ਜਾਂਦਾ ਹੈ ਸੋ ਇਸੇ ਕਰਕੇ ਜਦੋਂ ਅੱਜ ਮੈਂ ਗੁਰਦੁਆਰਾ ਸਾਹਿਬ ਆਈ ਤਾਂ ਸਭ ਤੋਂ ਪਹਿਲਾਂ ਆ ਕੇ ਮੈਂ ਪਹਿਲਾਂ ਆਪਣਾ ਸੀਸ ਝੁਕਾਇਆ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੇ ਉਸ ਤੋਂ ਬਾਅਦ ਮੈਂ ਨਿਸ਼ਾਨ ਸਾਹਿਬ ਅੱਗੇ ਆਪਣਾ ਸੀਸ ਝੁਕਾਇਆ ਫਿਰ ਗੁਰਦੁਆਰੇ ਦੇ ਬਾਹਰੀ ਦਰਵਾਜੇ ਦੇ ਆਪਣਾ ਸੀਸ ਝੁਕਾਇਆ ਅਤੇ ਵਾਹਿਗੁਰੂ ਕੋਲ ਬੇਨਤੀ ਕੀਤੀ ਕਿ ਵਾਹਿਗੁਰੂ ਪਰਮਾਤਮਾ ਜੀ ਮੈਨੂੰ ਆਪਣੀ ਹਿੰਮਤ ਬਖਸ਼ੀ ਤਾਂ ਜ਼ੋ ਮੈਂ ਵੀ ਗੁਰਬਾਣੀ ਨੂੰ ਪੜਾਂ ਸਮਝਾ ਅਤੇ ਇਸ ਜੀਵਨ ਜਾਂਚ ਨੂੰ ਮੈਂ ਆਪਣੇ ਜੀਵਨ ਵਿੱਚ ਲਾਗੂ ਕਰਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਗੁਰਬਾਣੀ ਦੀ ਇਸ ਸਿੱਖਿਆ ਨੇ ਮੇਰੇ ਮਨ ਨੂੰ ਅੰਦਰੋਂ ਬਹੁਤ ਹੀ ਸ਼ੁਧ ਬਣਾ ਦਿੱਤਾ ਹੈ ਵਾਹਿਗੁਰੂ ਤੁਹਾਡੇ ਵਰਗੇ ਵੀਰ ਭਰਾਵਾਂ ਨੂੰ ਜੋ ਗੁਰਬਾਣੀ ਦੀ ਵਿਚਾਰ ਸਾਨੂੰ ਸਮਝਾਉਂਦੇ ਨੇ ਤੁਹਾਡੀ ਉਮਰ ਲੰਬੀ ਕਰਨ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਇਹ ਸਿੱਖਿਆ ਹਰ ਇੱਕ ਇਨਸਾਨ ਨੂੰ ਸਿੱਖਣੀ ਚਾਹੀਦੀ ਹੈ ਅਮਨਦੀਪ ਸਿੰਘ ਧੰਨਵਾਦ

Please log in to comment.