Kalam Kalam
Profile Image
Amandeep Singh
1 month ago

ਰਿਟਾਇਰਮੈਂਟ

ਪਤੀ ਦੀ ਰਿਟਾਇਰਮੈਂਟ ਤੋਂ ਬਾਅਦ ਇੱਕ ਦਿਨ ਗੁੱਸੇ ਹੋਈ ਪਤਨੀ ਨੇ ਪਾਣੀ ਫੜਾਉਂਦੇ ਹੋਏ ਪਤੀ ਨੂੰ ਕਿਹਾ। ਔਰਤਾਂ ਪਤਾ ਨਹੀਂ ਕਦੋਂ ਰਿਟਾਇਰ ਹੁੰਦੀਆਂ ਘਰ ਦੇ ਕੰਮਾਂ ਤੋਂ ? ਪਤੀ ਨੇ ਬਹੁਤ ਸੋਹਣਾ ਜੁਆਬ ਦਿੱਤਾ। ਕਹਿੰਦਾ ਤੈਨੂੰ ਰੋਸ਼ ਰਹਿੰਦਾ ਮੇਰੇ ਦੁਆਰਾ ਪੋਚੇ ਲੱਗੇ ਕਮਰੇ ਅੰਦਰ ਕੋਈ ਮਿੱਟੀ ਨਾ ਲੈਕੇ ਆਵੇ। ਤੈਨੂੰ ਹਮੇਸ਼ਾ ਰੋਸ ਰਿਹਾ ਕਿ ਮੈਂ ਤੇਰੇ ਨਾਲ ਰੰਗ ਮਿਲਾ ਕੇ ਕੱਪੜੇ ਨਹੀਂ ਪਾਉਂਦਾ। ਸੂਟ ਅਤੇ ਪੱਗਾਂ ਦੇ ਰੰਗ ਨਹੀਂ ਸੁਭਾਅ ਅਤੇ ਦਿਲ ਮਿਲਣੇ ਜਰੂਰੀ ਹੁੰਦੇ। ਬੇਸੱਕ ਕਦੇ ਆਪ ਚਾਹ ਨਹੀਂ ਬਣਾਈ, ਨਾ ਬਾਹਰ ਖਾਣਾ ਖਾਂਦਾ। ਪਰ ਕਦੇ ਤੇਰੇ ਹੱਥ ਦੀ ਬਣੀ ਚੀਜ ਵਿੱਚ ਨੁਕਸ ਨਹੀਂ ਕੱਢਿਆ। ਜਿਵੇਂ ਤੂੰ ਲੜਾਈ ਕਰਕੇ ਮੇਰੇ ਵਿੱਚ ਕਮੀਆਂ ਕੱਢ ਦਿੰਦੀ। ਤੂੰ ਕਮੀਆਂ ਵੀ ਇੰਨੀਆਂ ਕੱਢ ਦਿੱਤੀਆਂ ਅੱਜ ਮੇਰੇ ਵਿੱਚ ਕੋਈ ਕਮੀ ਨਹੀਂ ਰਹੀ। ਮੈਂ ਤੇਰੇ ਹੱਥ ਦੇ ਖਾਣੇ ਅਤੇ ਤੈਨੂੰ ਮੈਂ ਖਿੜੇ ਮੱਥੇ ਸਵੀਕਾਰ ਕਰ ਲਿਆ ਹੈ। ਬੇਸੱਕ ਕਦੇ ਕਿਸੇ ਵਿਆਹ ਵਿੱਚ ਤੇਰੇ ਨਾਲ ਕਿਸੇ ਗੀਤ ਉੱਤੇ ਗੇੜਾ ਨਹੀਂ ਦਿੱਤਾ। ਪਰ ਮੈਂਨੂੰ ਮਾਣ ਹੈ ਮੈਂ ਸ਼ਰਾਬ ਪੀਕੇ ਕਮਜ਼ੋਰ ਪੁਰਸ਼ਾਂ ਵਾਂਗ ਤੇਰੇ ਉੱਤੇ ਹੱਥ ਵੀ ਨਹੀਂ ਚੁੱਕਿਆ। ਤੈਨੂੰ ਇਹ ਸਭ ਤੋਂ ਰਿਟਾਇਰਮੈਂਟ ਮੇਰੇ ਮਰਨ ਬਾਅਦ ਹੀ ਮਿਲਣੀ। ਫਿਰ ਨਾ ਤੈਨੂੰ ਸੋਚਕੇ ਰੰਗ ਖਰੀਦਣ ਦੀ ਵੀ ਲੋੜ ਰਹਿਣੀ। ਕਿਉਂਕਿ ਰੂਹਾਂ ਦੇ ਸਾਥੀ ਬਗੈਰ ਰੰਗੀਨ ਸਫ਼ਰ ਬੇਰੰਗ ਹੋ ਜਾਂਦਾ। ਫਿਰ ਤੈਨੂੰ ਕਿਸੇ ਲਈ ਸਿੰਗਾਰ ਕਰਨ ਦੀ ਵੀ ਲੋੜ ਨਹੀਂ। ਕੋਈ ਕਮਰੇ ਅੰਦਰ ਮਿੱਟੀ ਵੀ ਨਹੀਂ ਲਿਆਵੇਗਾ। ਕਿਸੇ ਨੇ ਜੋੜੇ ਜੁੱਤੀਆਂ, ਕੱਪੜੇ ਵੀ ਨਹੀਂ ਕੱਢ ਕੱਢ ਸੁੱਟਣੇ। ਸੋਫੇ ਦਾ ਕੱਪੜਾ ਵੀ ਇਕੱਠਾ ਨਹੀਂ ਹੋਵੇਗਾ। ਕਿਉਂਕਿ ਫਿਰ ਡਰਾਇੰਗ ਰੂਮ ਵਿੱਚ ਕੋਈ ਨਹੀਂ ਆਵੇਗਾ। ਜੇਕਰ ਕਦੇ ਸਮਾਂ ਮਿਲੇ ਤਾਂ ਡਰਾਇੰਗ ਰੂਮ ਵਿੱਚ ਲੱਗੀ ਫੋਟੋ ਉੱਤੇ ਕੱਪੜਾ ਜਰੂਰ ਮਾਰ ਦਿਆ ਕਰੀਂ। ਫਿਰ ਫੋਟੋ ਨੂੰ ਗਲ ਲਾਇਆ ਕਰਨਾ ਕਿਉਂਕਿ ਤੈਨੂੰ ਕਿਸੇ ਉਤੇ ਗੁੱਸਾ ਨਹੀਂ ਆਉਣਾ ਅਤੇ ਤੇਰੇ ਕੋਲ ਸਮਾਂ ਹੀ ਸਮਾਂ ਹੋਵੇਗਾ। ਅੰਤ : ਰੱਬ ਨਾ ਕਰੇ ਕੋਈ ਔਰਤ ਜਾਂ ਮਰਦ ਨੂੰ ਇਸ ਤਰ੍ਹਾਂ ਰਿਟਾਇਰਮੈਂਟ ਲਵੇ। ਕਿਉਂਕਿ ਨਵੇਂ ਰੰਗ ਤਾਂ ਕਿ ਅਲਮਾਰੀ ਵਿੱਚ ਪਏ ਵਰੀ ਦੇ ਸੂਟ ਅਤੇ ਮਹਿੰਗੇ ਕੋਟ ਪੈਂਟ ਵੀ ਬੇਰੰਗ ਹੋ ਜਾਂਦੇ ਹਨ। ਸਿਆਣੇ ਆਖਦੇ ਘਰ ਦੀ ਔਰਤ ਬੇਸੱਕ ਕਮਲੀ ਵੀ ਹੋਵੇ ਘਰ ਸਾਂਭ ਲੈਂਦੀ। ਪਤੀ ਬੇਸੱਕ ਮੰਜੇ ਉੱਤੇ ਬੈਠਾ ਹੋਵੇ ਘਰ ਦਾ ਚੌਂਕੀਦਾਰ ਹੁੰਦੈ। ਬਗੈਰ ਹਮਸਫਰ ਲੋਕ ਜ਼ਿੰਦਗੀ ਤੋਂ ਵਿਹਲੇ ਜਰੂਰ ਹੋ ਜਾਂਦੇ ਪਰ ਉਹਨਾਂ ਦੇ ਸਫ਼ਰ ਬੜੇ ਔਖੇ ਮੁਕਦੇ। ਭਗਵਾਨ ਗੜ੍ਹ ਭੁਖਿਆਂ ਵਾਲੀ { ਬਠਿੰਡਾ }

Please log in to comment.