ਮੁਖਤਿਆਰ ਸਿੰਘ ਅੱਜ ਬਹੁਤ ਖੁਸ਼ ਸੀ ਕਿਉਕਿ ਓਹਦੀ ਲਾਡਲੀ ਧੀ ਸਰਗੀ ਦਾ ਰਿਸ਼ਤਾ ਇੱਕ ਸਰਕਾਰੀ ਨੌਕਰੀ ਵਾਲੇ ਮੁੰਡੇ ਨਾਲ ਹੋਣਾਂ ਤਹਿ ਹੋ ਗਿਆ ਸੀ । ਮੁੰਡਾ ਠਾਣੇਦਾਰ ਲੱਗਿਆ ਹੋਇਆ ਸੀ ਸਰਗੀ ਦੇ ਭਰਾ ਜੱਸੇ ਨੇ ਪੁੱਛ ਪੜਤਾਲ ਕਰਨੀਂ ਸ਼ੁਰੂ ਕਰ ਦਿੱਤੀ ਸੀ ਸ਼ਾਂਮ ਨੂੰ ਜਦ ਜੱਸਾ ਘਰੇ ਆਇਆ - ਬਾਪੂ ਜੀ ਮੁੰਡਾ ਹੋਰ ਤਾਂ ਸਭ ਪਾਸਿਓ ਠੀਕ ਆ ਜਮੀਨ ਜਾਇਦਾਤ ਵੀ ਵਧੀਆ ਪਰ ਫੁਕਰਾ ਬਹੁਤ ਆ - ਲੈ ਫੇਰ ਕੀ ਆ ਸੁੱਖ ਨਾਲ ਠਾਣੇਦਾਰ ਆ ਥੋੜੀ ਬਹੁਤੀ ਫੁਕਰੀ ਤਾਂ ਅੱਜ ਕੱਲ੍ਹ ਹਰੇਕ ਈ ਮਾਰਦਾ ਤੂੰ ਐਵੇਂ ਨਾਂ ਨੰਨਾ ਪਾ ਵਿਆਹ ਤੋਂ ਬਾਅਦ ਸਭ ਸੁਧਰ ਜਾਂਦੇ ਆ - ਚੱਲ ਠੀਕ ਆ ਬਾਪੂ ਜੀ । ਸਰਗੀ ਦਾ ਵਿਆਹ ਹੋ ਗਿਆ । ਚਾਰ ਕੁ ਮਹੀਨੇ ਬਾਅਦ ਸਰਗੀ ਦੇ ਚਾਚੇ ਦੀ ਕੁੜੀ ਪਰਮਿੰਦਰ ਦਾ ਵਿਆਹ ਸੀ -ਸਰਗੀ ਦਾ ਪ੍ਰੌਹਣਾਂ ਪੂਰੀ ਠਾਠ ਬਾਠ ਨਾਲ ਪੁਲਿਸ ਵਰਦੀ ਪਾਕੇ ਹੀ ਵਿਆਹ ਤੇ ਆਇਆ ਸੀ ਸੁਹਰੇ ਪਿੰਡ ਪਹਿਲਾ ਵਿਆਹ ਸੀ ਜੱਸਾ ਤੇ ਓਹਦੇ ਚਾਚੇ ਦੇ ਮੁੰਡੇ ਪ੍ਰੌਹਣੇਂ ਦੀ ਸੇਵਾ ਚ ਲੱਗੇ ਹੋਏ ਸੀ । ਵਿਆਹ ਵਾਲੇ ਦਿਨ ਜਦ ਬਰਾਤ ਬੂਹੇ ਤੇ ਢੁੱਕਣ ਵਾਲੀ ਸੀ ਤੇ ਸਰਗੀ ਪਰਮਿੰਦਰ ਨੂੰ ਚੁਬਾਰੇ ਚ ਤਿਆਰ ਕਰ ਰਹੀ ਸੀ ਇੱਧਰ ਪ੍ਰੌਹਣਾਂ ਸਾਬ ਵਿਹੜੇ ਚ ਬੈਠੇ ਫੁਕਰੀਆਂ ਮਾਰ ਰਹੇ ਸੀ ਤੇ ਆਪਣਾਂ ਸਰਵਿਸ ਰਿਵਾਲਵਰ ਕੱਢ ਸਾਫ ਕਰ ਰਹੇ ਸੀ ਹੁਣ ਸਰਗੀ ਪਰਮਿੰਦਰ ਨੂੰ ਲੈਕੇ ਪੌੜੀਆਂ ਉੱਤਰ ਰਹੀ ਸੀ ਤਾਂ ਪਤਾ ਨੀਂ ਕਿਵੇਂ ਪ੍ਰੌਹਣੇਂ ਤੋਂ ਰਿਵਾਲਵਰ ਚੱਲ ਗਿਆ ਤੇ ਗੋਲੀ ਸਿੱਧੀ ਸਰਗੀ ਦੇ ਮੱਥੇ ਚ ਵੱਜੀ ......... ਰੰਗ ਚ ਭੰਗ ਪੈ ਗਿਆ ਖੁਸ਼ੀਆਂ ਸੋਗ ਚ ਬਦਲ ਗਈਆਂ ਜੱਸਾ ਧਾਂਹਾ ਮਾਰ ਰਿਹਾ ਸੀ ਤੇ ਆਪਣੇਂ ਬਾਪੂ ਨੂੰ ਕਹਿ ਰਿਹਾ ਸੀ -- ਲਾ ਲੈ ਹੁਣ ਏਸ ਫੁਕਰੇ ਨੂੰ ਹਿੱਕ ਨਾਲ !!!!!!!! ਰਘਵੀਰ ਸਿੰਘ ਲੁਹਾਰਾ
Please log in to comment.