ਕਹਾਣੀ ਸੰਯੋਗ ਗੁਰਬਾਣੀ ਦੀ ਤੁਕ ਹੈ ਸੰਜੋਗਿ ਵਜੋਗਿ ਦੁਇ ਕਿਰ ਚਲਾਵਹਿ ਲੇਖੈ ਆਵਹਿ ਭਾਗਿ।। ਇਸ ਤਰਾਂ ਹੀ ਕੁਛ ਹੋਇਆ ਸੰਤੋ ਤੇ ਬੰਤੋ ਨਾਮ ਦੀਆਂ ਦੋ ਲੜਕੀਆਂ ਸਨ ਸੰਤੋ ਵੱਡੀ ਤੇ ਬੰਤੋ ਛੋਟੀ ਸੀ ਵੇਖਣ ਵਿਚ ਦੋਵੇਂ ਇਕੋ ਜਿਹੀਆਂ ਲੱਗਦੀਂ ਕੱਦ ਕਾਠ ਵੀ ਦੋਨੋ ਦਾ ਇਕੋ ਜਿਹਾ ਸੀ ਸੰਤੋ ਦਾ ਰੰਗ ਕੁਛ ਸਾਂਵਲਾ ਸੀ ਤੇ ਬੰਤੋ ਦਾ ਰੰਗ ਸਾਫ ਗੋਰਾ ਸੀ ਹੁਣ ਉਹ ਦੋਨੋ ਹੀ ਵਿਆਹੁਣ ਦੇ ਕਾਬਿਲ ਸਨ ਜਦੋ ਕੋਈ ਵੇਖਣ ਆਉਂਦਾ ਤਾਂ ਵੱਡੀ ਨੂੰ ਹੀ ਵਿਖਾਇਆ ਜਾਂਦਾ ਤੇ ਰੰਗ ਸਾਂਵਲਾ ਹੋਣ ਕਰਕੇ ਰਿਸਤਾ ਸਿਰੇ ਨਾ ਚੜਦਾ ਵੇਖ ਵਖਾਈ ਕਰਕੇ ਚਲੇ ਜਾਂਦੇ ਕਿ ਬਾਅਦ ਵਿਚ ਸਲਾਹ ਕਰਕੇ ਦੱਸਾਂਗੇ ਫਿਰ ਕਿਸਨੇ ਦੱਸਣਾ ਸੀ ਇਕ ਤਰਾਂ ਦਾ ਜੁਆਬ ਹੀ ਹੁੰਦਾ।ਇਸ ਤਰਾਂ ਕਈ ਰਿਸਤੇ ਵੇਖਣ ਵਾਲੇ ਆਉਂਦੇ ਤੇ ਵੇਖ ਕੇ ਛੱਡ ਜਾਂਦੇ ਪਰ ਉਹਨਾ ਦੇ ਮਾਂ ਬਾਪ ਨੂੰ ਬਹੁਤ ਫਿਕਰ ਸੀ ਕਿ ਪਹਿਲਾਂ ਵੱਡੀ ਦੇ ਹੱਥ ਪੀਲੇ ਕੀਤੇ ਜਾਣ ਫੇਰ ਹੀ ਛੋਟੀ ਬਾਰੇ ਸੋਚੀਏ ਪਰ ਕੋਈ ਵੀ ਰਿਸਤਾ ਸਿਰੇ ਨਾ ਚੜਦਾ ਬਥੇਰਾ ਰਿਸਤੇ ਦਾਰਾਂ ਨੇੰ ਵੀ ਕਿਹਾ ਪਰ ਗੱਲ ਨਿ ਬਣਦੀ ਉਲਟਾ ਜਵਾਬ ਮਿਲਦਾ ਕਿ ਛੋਟੀ ਬਾਰੇ ਕਹੁ ਤਾਂ ਗੱਲ ਕਰੀਏ ਛੋਟੀ ਦਾ ਰਿਸਤਾ ਤਾਂ ਜਦੋਂ ਚਾਹੇ ਕਰ ਲਈਏ ਪਰ ਜੋ ਰੁਕਾਵਟ ਸੀ ਵੱਡੀ ਲੜਕੀ ਦੀ ਜੇ ਛੋਟੀ ਦਾ ਪਹਿਲਾਂ ਵਿਆਹ ਕਰ ਦਈਏ ਤਾਂ ਲੋਗ ਕਹਿਣਗੇ ਵੱਡੀ ਨੂੰ ਛੱਡ ਕੇ ਛੋਟੀ ਨੂੰ ਪਹਿਲਾਂ ਕਿਉਂ ਵਿਆਹਿਆ ਗਿਆ ਸ਼ਾਇਦ ਉਸ ਵੱਡ ਵਿਚ ਕੁਛ---- ਇਹ ਸੋਚ ਕੇ ਛੋਟੀ ਦਾ ਰਿਸਤਾ ਕਰਨ ਤੋਂ ਸੰਕੋਚ ਕਰਦੇ ਹੈ ਵੀ ਠੀਕ ਐ ਲੋਕਾਂ ਨੇ ਤਾਂ ਸਵਾਲ ਖੜੇ ਕਰਨੇ ਹੀ ਹਨ ਆਪਣੇ ਸਵਾਲ ਖੜੇ ਕਰਨ ਲੱਗ ਪੈਂਦੇ ਨੇ ਲਏ ਨੀ ਭੈਣੇ ਛੋਟੀ ਨੂੰ ਵਿਆਹ ਦਿਤਾ ਹੁਣ ਵੱਡੀ ਨੂੰ ਕੌਣ ਲਊ ਔਰਤਾਂ ਮੂੰਹ ਜੋੜ ਜੋੜ ਕਰ ਗੱਲਾਂ ਕਰਨ ਲੱਗ ਪੈਂਦੀਆ ਨੇਂ। ਆਖਿਰ ਨੂੰ ਇਕ ਰਿਸਤਾ ਆਇਆ ਗੱਲ ਬਾਤ ਹੋਈ ਦਿਨ ਮਿਥਿਆ ਗਿਆ ਵੇਖ ਵਿਖਾਈ ਵਾਲਾ ਦਿਨ ਆਗਿਆ ਸੰਤੋ ਤੇ ਬੰਤੋ ਵੀ ਸੱਜ ਧੱਜ ਕੇ ਤਿਆਰ ਹੋ ਗਈਆਂ ਸੰਤੋ ਨੂੰ ਫਿਕਰ ਸੀ ਕਿ ਕੋਈ ਉਸਨੂੰ ਆਪਣੀ ਪਰੀ ਬਣਾ ਕੇ ਲੈ ਜਾਵੇਗਾ ਕਿ ਨਹੀਂ , ਹੁਣ ਲੜਕੇ ਵਾਲੇ ਆਗਏ ਵੇਖਾ ਵੇਖੀ ਹੋਈ ਤਾਂ ਲੜਕੇ ਨੇ ਜਦੋਂ ਬੰਤੋ ਨੂੰ ਦੇਖਿਆ ਤੇ ਦੇਖਦਾ ਹੀ ਰਹਿ ਗਿਆ ਦੋਨਾ ਦੀਆਂ ਅੱਖਾਂ ਚਾਰ ਹੋ ਗਈਆਂ ਉਸ ਨੇ ਬੰਤੋਂ ਬਾਰੇ ਹਾਂ ਕਰ ਦਿਤੀ ਹੁਣ ਮਾਂ ਪਿਉ ਸ਼ਸ਼ੋਪੰਜ ਵਿਚ ਪੈ ਗਏ ਕਿ ਕੀ ਕੀਤਾ ਜਾਏ ਸੋਚ ਸੋਚ ਨੇ ਉਹਨਾ ਨੇ ਬੰਤੋ ਦਾ ਰਿਸਤਾ ਕਰ ਹੀ ਦਿਤਾ ਕਿ ਵਡੀ ਬਦਲੇ ਛੋਟੀ ਨੂੰ ਵੀ ਕਿਨਾ ਚਿਰ ਬਿਠਾਈ ਰੱਖਾਂਗੇ ,ਹੁਣ ਏਥੇ ਸੰਯੋਗ ਹੀ ਸੀ ਕਿ ਵੱਡੀ ਨੂੰ ਵੇਖਣ ਆਏ ਛੋਟੀ ਦਾ ਰਿਸਤਾ ਕਰ ਕੇ ਚਲੇ ਗਏ। ਬਲਬੀਰ ਸਿੰਘ ਪਰਦੇਸੀ 9465710205
Please log in to comment.