ਅੰਧ ਵਿਸ਼ਵਾਸ ਗੋਪਾਲ ਦਾਸ ਨੂੰ ਇਕ ਵੇਰਾਂ ਟਾਇਫਾਈਡ ਬੁਖਾਰ ਨੇ ਆ ਘੇਰਿਆ ਇਲਾਜ਼ ਕਰਾਓਣ ਤੇ ਟਾਈਫਾਈਡ ਬੁਖਾਰ ਤਾਂ ਠੀਕ ਹੋ ਗਿਆ ਪਰ ਉਹ ਆਪਨਾ ਅਸਰ ਛੱਡ ਗਿਆ ਉਸਤੋਂ ਬਾਅਦ ਉਸਨੂੰ ਬੇਚੈਨੀ ਸਰੀਰ ਟੁਟਣਾ ਲੱਤਾਂ ਵਿਚ ਦਰਦ ਏਥੋਂ ਤੱਕ ਕਿ ਉਸ ਦੇ ਸਿਰ ਤੇ ਚੱਕਰ ਜਿਹੇ ਚੜ ਗਏ ਜਦੋਂ ਉਹ ਸਿਰ ਹਿਲਾਉਂਦਾ ਤਾਂ ਆਪਨੇ ਆਪ ਹੀ ਸਿਰ ਘੁੰਮਣ ਲੱਗ ਜਾਂਦਾ ਜਿਵੇਂ ਕਿਸੇ ਨੂੰ ਪੌਣ ਆਉਂਦੀ ਹੋਵੇ ਉਸਦੀ ਭਰਜਾਈ ਨੇ ਇਕ ਸਿਆਣੇ ਨੂੰ ਵਿਖਾਇਆ ਤਾਂ ਉਸਨੇ ਕਿਹਾ ਕਿ ਇਸਨੂੰ ਕਿਸੇ ਨੇ ਤਵੀਤ ਪਾਏ ਹੋਏ ਹਨ ਉਸਨੇ ਆਪਨਾ ਜੋ ਕਰਨਾ ਸੀ ਕੀਤਾ ਪਰ ਕੋਈ ਫਰਕ ਨਾ ਪਿਆ ਫਿਰ ਉਸਦੀ ਮਾਤਾ ਉਸਨੂੰ ਇਕ ਹੋਰ ਪੁਛਾਂ ਵਾਲੇ ਦੇ ਲੋਕੇ ਗਈ ਉਸਨੇ ਪਾਣੀ ਦੀ ਬੋਤਲ ਤੇ ਛੋਟੀਆਂ ਲਾਚੀਆਂ ਫੁਕ ਕੇ ਦਿਤੀਆਂ ਕਿ ਇਹ ਠੀਕ ਹੋ ਜਵੇਗਾ ਮਹੀਨੇ ਪਿਛੋਂ ਉਹ ਬਾਬਾ ਚੌਂਕੀ ਲਾਓਂਦਾ ਸੀ ਉਸਦੇ ਵੀ ਕਈ ਚੌਂਕੀਆਂ ਭਰੀਆਂ ਪਰ ਪਰਨਾਲਾ ਓਥੇ ਦਾ ਓਥੇ ਹੀ ਰਿਹਾ ਕੋਈ ਫਰਕ ਨਾ ਪਿਆ ਫਿਰ ਉਸਨੂੰ ਉਸਦੀ ਪਤਨੀ ਆਪਣੇ ਪੇਕੇ ਲੈ ਗਈ ਓਥੇ ਵੀ ਇਕ ਸਿਆਣੇ ਨੂੰ ਵਿਖਾਇਆ ਉਹ ਇਕ ਝੁਗੀ ਜਿਹੀ ਵਿਚ ਰਹਿੰਦਾ ਸੀ ਜਦੋਂ ਉਸਦੀ ਝੁੱਗੀ ਅੰਦਰ ਗਏ ਉਥੇ ਬੀੜੀਆਂ ਸਿਗਰਟਾਂ ਦੀ ਬਦਬੋਂ ਨੇ ਉਸਦਾ ਬੁਰਾ ਹਾਲ ਕਰ ਦਿਤਾ ਉਸਤੋਂ ਜਾਨ ਛੁਡਾ ਕੇ ਘਰ ਆਇਆ ਤਾਂ ਉਸਨੇ ਕੰਨਾ ਨੂੰ ਹੱਥ ਲਾਏ ਕਿ ਅਜ ਤੋਂ ਬਾਅਦ ਕਿਸੇ ਸਿਆਣੇ ਕੋਲ ਨਹੀਂ ਜਾਣਾ ਭਾਵੇਂ ਮੌਤ ਵੀ ਕਿਓਂ ਨਾ ਆ ਜਾਵੇ ਉਸਤੋਂ ਬਾਅਦ ਹੌਲੀ ਹੌਲੀ ਠੀਕ ਹੋ ਗਿਆ ਉਸਦੇ ਦਿਮਾਗ ਨੂੰ ਟਾਈ ਫਾਈਡ ਦੀ ਗਰਮੀ ਚੜੀ ਸੀ ਜਿਹੜੀ ਖੁਰਾਕ ਖਾਣ ਨਾਲ ਹੀ ਠੀਕ ਹੋਣੀ ਸੀ ਤੇ ਉਹ ਅੰਧ ਵਿਸ਼ਵਾਸ ਦੇ ਘੇਰੇ ਚੋਂ ਬਾਹਰ ਆਗਿਆ ਅੱਜ ਉਹ ਬੜੀ ਸੁਖ ਦੀ ਜਿੰਦਗੀ ਬਤੀਤ ਕਰ ਰਿਹਾ ਹੈ ਸਾਨੂੰ ਸਦਾ ਅੰਧ ਵਿਸ਼ਵਾਸ ਤੋਂ ਬਚਣਾ ਚਾਹੀਦਾ ਹੈ। ਬਲਬੀਰ ਸਿੰਘ ਪਰਦੇਸੀ 9465710205
Please log in to comment.