#ਕੌਫੀ_ਵਿਦ_ਡਾਕਟਰ_ਕਪਲ ਮੇਰੀ ਅੱਜ ਦੀ ਕੌਫੀ ਦੇ ਮਹਿਮਾਨ ਹਾਊਸ ਫੈਡ ਕਲੋਨੀ ਵਿੱਚ ਰਹਿਣ ਵਾਲੀ ਉਹ ਡਾਕਟਰ ਜੋੜੀ ਸੀ ਜੋ ਇਸ ਗੱਲ ਦੀ ਮਿਸਾਲ ਹੈ ਕਿ ਕਾਮਜਾਬੀ ਅਤੇ ਸੰਘਰਸ਼ ਦਾ ਆਪਿਸ ਵਿੱਚ ਕਿੰਨਾ ਸਬੰਧ ਹੈ। ਡਾਕਟਰ ਜਸਪ੍ਰੀਤ ਸਿੰਘ ਮੱਕੜ ਜਿੰਨ੍ਹਾਂ ਨੇ ਹੁਣੇ ਆਪਣੀ ਪੋਸਟ ਗਰੈਜੂਏਸ਼ਨ ਮੁਕੰਮਲ ਕੀਤੀ ਹੈ। ਜੋ ਐਮ ਬੀ ਬੀ ਐਸ ਕਰਨ ਤੋਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਅਤੇ ਭਾਰਤੀ ਸੈਨਾ ਵਿਚ ਬਤੌਰ ਐਮ ਓ ਜੋਬ ਕਰ ਚੁੱਕੇ ਹਨ। ਇਹਨਾਂ ਦੇ ਨਾਲ ਡਾਕਟਰ ਰਮਨਪ੍ਰੀਤ ਕੌਰ ਵਿਰਕ ਜਿੰਨ੍ਹਾਂ ਨੇ ਵੈਟਨਰੀ ਸਾਇੰਸ ਦੀ ਪੋਸਟ ਗਰੈਜੂਏਸ਼ਨ ਕੀਤੀ ਹੋਈ ਹੈ ਤੇ ਅੱਜਕਲ੍ਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲਝਰਾਨੀ ਦੇ ਪੋਲੀ ਕਲੀਨਿਕ ਅਤੇ ਕਾਲਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾ ਰਮਨਪ੍ਰੀਤ ਕੌਰ ਵਿਰਕ ਨੂੰ ਪੜ੍ਹਾਉਣ ਅਤੇ ਲਿਖਣ ਦਾ ਸ਼ੋਂਕ ਹੈ। ਅੱਜ ਦੀ ਪੀੜ੍ਹੀ ਪੜ੍ਹਾਈ, ਤਰੱਕੀ ਜੋਬ ਅਤੇ ਸੈੱਟਲ ਹੋਣ ਲਈ ਵਿਆਹ ਅਤੇ ਬੱਚੇ ਤੋਂ ਦੂਰ ਰਹਿੰਦੀ ਹੈ। ਪ੍ਰੰਤੂ ਇਹ ਡਾਕਟਰ ਜੋੜੀ ਵਿਆਹ, ਬੱਚੇ ਦੇ ਨਾਲ ਨਾਲ ਆਪਣੀ ਉੱਚ ਸਿੱਖਿਆ, ਵਧੀਆ ਰੋਜਗਾਰ ਲਈ ਸੰਘਰਸ਼ ਕਰ ਰਹੀ ਹੈ। ਮੈਨੂੰ ਇਹਨਾਂ ਦਾ ਮਿਲਕੇ ਚੱਲਣ ਦਾ ਸੰਕਪਲ ਵਧੀਆ ਲੱਗਿਆ। ਅੱਗੇ ਵਧਣ ਲਈ ਪਰਿਵਾਰ ਜਾਂ ਪਰਿਵਾਰ ਦੇ ਹਾਲਾਤ ਰੁਕਾਵਟ ਨਹੀਂ ਹੁੰਦੇ ਸਗੋਂ ਬਹੁਤੇ ਵਾਰੀ ਇਹ ਪ੍ਰੇਰਨਾ ਦਿੰਦੇ ਹਨ। ਬੇਸ਼ਕ ਡਾ ਜਸਪ੍ਰੀਤ ਦੇ ਮਾਤਾ ਜੀ ਕਾਫੀ ਸਾਲ ਪਹਿਲਾਂ ਹੀ ਚਲੇ ਗਏ ਸਨ ਤੇ ਉਹਨਾਂ ਦੀ ਘਾਟ ਅੱਜ ਵੀ ਰੜਕਦੀ ਹੈ। ਪ੍ਰੰਤੂ ਇਸ ਜੋੜੀ ਨੇ ਕਦੇ ਹੌਸਲਾ ਨਹੀਂ ਹਾਰਿਆ ਅਤੇ ਆਪਣੇ ਕਦਮ ਅੱਗੇ ਨੂੰ ਵਧਾਉਣੇ ਜਾਰੀ ਰੱਖੇ ਹੋਏ ਹਨ। ਇੱਕ ਨੌਕਰੀ ਵਾਲੀ ਔਰਤ ਲਈ ਸੱਸ ਮਾਂ ਤੋਂ ਬਿਨਾਂ ਬੱਚੇ ਦੀ ਪਰਵਰਿਸ਼ ਕੋਈ ਸੁਖਾਲਾ ਕੰਮ ਨਹੀਂ ਹੁੰਦਾ ਪ੍ਰੰਤੂ ਇਹ ਦੋਨੋ ਡੇਢ ਸਾਲ ਦੇ ਸ਼ੋਹਬਤ ਮੱਕੜ ਦੀ ਚੰਗੀ ਪਰਵਰਿਸ਼ ਕਰਦੇ ਹੋਏ ਜਿੰਦਗੀ ਨੂੰ ਵਧੀਆ ਮੁਕਾਮ ਤੱਕ ਲਿਜਾਣ ਲਈ ਯਤਨਸ਼ੀਲ ਹਨ। ਹੋਰ ਚੰਗੀਆਂ ਜੋੜੀਆਂ ਦੇ ਕਿਹੜਾ ਖੰਬ ਲੱਗੇ ਹੁੰਦੇ ਹਨ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233
Please log in to comment.