ਪੰਜ ਦਰਿਆਵਾਂ ਦੀ ਧਰਤੀ ਪੰਜਾਬ। ਇਥੋਂ ਦੇ ਲੋਕਾਂ ਨੇ ਦਿਲ ਵੱਡੇ ਹਨ। ਸਰਕਾਰਾਂ ਦੇ ਹਿਸਾਬ ਨਾਲ ਇਥੇ ਨਸ਼ਾ ਬਹੁਤ ਜਿਆਦਾ ਹੈ ਪਰ ਕਿਸੇ ਨੇ ਇਹ ਨਹੀਂ ਸੋਚਿਆ ਕੀ ਇਥੋਂ ਦੇ ਨੌਜਵਾਨ ਅੱਜ ਵੀ ਆਪਣੀ ਖੁੱਲੇ ਦਿਲ ਪੰਜਾਬੀਅਤ ਕਰਕੇ ਜਾਣੇ ਜਾਂਦੇ ਹਨ। ਮੈਂ ਆਪਣੇ ਅੱਖੀ ਦੇਖੇ ਆ ਕਈ ਮਸਾਲਾ ਵੀ ਦੇ ਸਕਦੀ ਹਾਂ। ਕੋਰੋਨਾ ਟਾਈਮ ਜਦੋਂ ਸਾਰੇ ਸ਼ਹਿਰ ਤੇ ਪਿੰਡ ਬੰਦ ਹੋ ਗਏ ਸਨ ਤਾਂ ਪੰਜਾਬ ਦੇ ਲੋਕਾਂ ਨੇ ਉਸ ਟਾਈਮ ਬਹੁਤ ਮਦਦ ਕੀਤੀ ਸੀ। ਉਹਨਾਂ ਨੇ ਆਪਣੇ ਗੁਰਦੁਆਰਿਆਂ ਦੁਆਰਾ ਗੁਰੂ ਕਾ ਲੰਗਰ ਵਰਤਾਇਆ। ਪਿੰਡ - ਪਿੰਡ ਅਤੇ ਸ਼ਹਿਰ - ਸ਼ਹਿਰ ਵਿੱਚ ਕਿਸੇ ਵੀ ਬੰਦੇ ਨੂੰ ਭੁੱਖਾ ਮਰਨ ਨਾ ਦਿੱਤਾ। ਫਿਰ ਵੀ ਪੰਜਾਬ ਨੂੰ ਮਾੜਾ ਹੀ ਕਿਹਾ ਜਾਂਦਾ। ਇਸ ਤੋਂ ਬਾਅਦ ਤਿੰਨ ਕਾਨੂੰਨੀ ਬਿੱਲਾਂ ਦਾ ਐਲਾਨ ਹੋਇਆ ਫਿਰ ਪੰਜਾਬ ਦੇ ਲੋਕਾਂ ਨੇ ਕਿਸਾਨੀ ਹੱਕਾਂ ਦੇ ਲਈ ਧਰਨੇ ਲਾਏ। ਇਸ ਧਰਨੇ ਵਿੱਚ ਲੋਕਾਂ ਨੇ ਇਨਸਾਨੀਅਤ ਦਿਖਾਈ ਅਤੇ ਕਿਸਾਨਾਂ ਦੇ ਹੱਕਾਂ ਲਈ ਅੱਗੇ ਆਏ। ਉਨਾਂ ਨੇ ਇਹਨਾਂ ਧਰਨਿਆਂ ਵਿੱਚ ਖਾਣ ਪੀਣ , ਰਹਿਣ, ਪਹਿਨਣਾ ਅਤੇ ਗਰਮੀਆਂ ਵਿੱਚ ਏਸੀ ਕੂਲਰ ਦਾ ਪ੍ਰਬੰਧ ਕੀਤਾ ਤਾਂ ਜੋ ਲੋਕਾਂ ਨੂੰ ਕੋਈ ਤਕਲੀਫ ਨਾ ਆਵੇ। ਇਸ ਧਰਨੇ ਵਿੱਚ ਪੰਜਾਬ ,ਹਰਿਆਣਾ ਦੇ ਲੋਕਾਂ ਨੇ ਤਕਲੀਫ ਬਹੁਤ ਝੱਲੀ ਪਰ ਫਿਰ ਵੀ ਉਹ ਡਟੇ ਰਹੇ ਅਤੇ ਇਹ ਕਾਨੂੰਨੀ ਬੈੱਲ ਰੱਦ ਕਰਵਾਏ। ਇਸ ਤੋਂ ਬਾਅਦ ਬਹੁਤ ਮੀਹ ਪੈਣ ਕਰਕੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਕਈ ਥਾਈ ਕਿਸਾਨਾਂ ਦੇ ਖੇਤੀਬਾੜੀ ਅਤੇ ਜਾਨੀ ਮਾਨੀ ਨੁਕਸਾਨ ਹੋਇਆ। ਇੱਕ ਥਾਂ ਦਾ ਦਰਿਆ ਵੀ ਟੁੱਟ ਗਿਆ ਸੀ ਪਰ ਲੋਕਾਂ ਨੇ ਹਾਰ ਨਾ ਮੰਨਦੇ ਹੋਏ ਉਸ ਦਰਿਆ ਨੂੰ ਟਰੈਕਟਰ ਹ ਤੇ ਟਰਾਲੀਆਂ ਲੈ ਕੇ ਮਿੱਟੀ ਨਾਲ ਪੁੱਲ ਬਣਾਉਣਾ ਸ਼ੁਰੂ ਕੀਤਾ ਤੇ ਕੁਝ ਦਿਨਾਂ ਵਿੱਚ ਇੱਕ ਬਹੁਤ ਹੀ ਵੱਡਾ ਪੁਲ ਬਣਾ ਦਿੱਤਾ। ਜਿਸ ਨਾਲ ਉਸ ਦਰਿਆ ਦੇ ਪਾਣੀ ਨੂੰ ਰੋਕ ਸਕੇ ਅਤੇ ਲੋਕਾਂ ਨੇ ਘਰਾਂ ਨੂੰ ਅਤੇ ਫਸਲਾਂ ਨੂੰ ਤਬਾਹ ਹੋਣ ਤੋਂ ਬਚਾ ਲਿਆ ਜਿੰਨਾ ਕਿਸਾਨਾਂ ਦੀਆਂ ਫਸਲਾਂ ਪਾਣੀ ਕਰਕੇ ਤਬਾਹ ਹੋ ਗਈਆਂ ਉਹਨਾਂ ਦੀ ਦੂਸਰੇ ਲੋਕਾਂ ਨੇ ਮਦਦ ਕੀਤੀ। ਉਹਨਾਂ ਫਸਲਾਂ ਵਾਸਤੇ ਦੁਬਾਰੇ ਫਸਲਾਂ ਲਵਾਈਆਂ ਗਈਆ। ਜਾਨੀ ਤੇ ਮਾਨੀ ਹੋਏ ਨੁਕਸਾਨ ਨੂੰ ਭਰਨ ਵਿੱਚ ਲੋਕਾਂ ਨੇ ਪੈਸੇ ਦੀ ਮਦਦ ਵੀ ਕੀਤੀ ਤੇ ਉਹਨਾਂ ਲੋਕਾਂ ਨੂੰ ਖਾਣ ਪੀਣ ,ਪਸੂ ਡੰਗਰ ਲੈ ਕੇ ਦਿੱਤੇ। ਬੇਸ਼ੱਕ ਅੱਜ ਪੰਜਾਬ ਵਿੱਚ ਬਹੁਤ ਨਸ਼ਾ ਹੋਵੇਗਾ ਪਰ ਫਿਰ ਵੀ ਲੋਕਾਂ ਵਿੱਚ ਆਪਣੀ ਪੰਜਾਬ ਅਤੇ ਪੰਜਾਬੀਅਤ ਜਿੰਦਾ ਹੈ। ਭਾਵੇਂ ਪੰਜਾਬ ਨਸ਼ੇ ਕਰਕੇ ਬਦਨਾਮ ਹੋ ਰਿਹਾ ਹੈ ਪਰ ਕੁਝ ਲੋਕਾਂ ਕਰਕੇ ਪੰਜਾਬ ਅਤੇ ਪੰਜਾਬੀਅਤ, ਇਨਸਾਨੀਅਤ ਜਿੰਦਾ ਹੈ ਧੰਨਵਾਦ ਮਨਦੀਪ ਬਰਾੜ
Please log in to comment.