Kalam Kalam
Profile Image
J Singh
7 months ago

ਰੁਪਏ ਵਾਲੀ ਕੁਲਫ਼ੀ

ਮੁੰਡਾ ਸਵੇਰ ਦਾ ਹੀ ਰੋਈ ਜਾ ਰਿਹਾ ਸੀ ਤੇ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਸੀ ਪਾਪਾ ਇਕ ਰੁਪਈਆ ਦੇ ਮੈਂ ਕੁਲਫੀ ਖਾਣੀ ਉਧਰ ਚੇਤੂ ਸੋਚਦਾ ਕਿ ਮੈਂ ਕਿਥੋਂ ਇਸ ਨੂੰ ਦੇ ਦੇਵਾਂ ਮੇਰੀ ਤਾਂ ਜੇਬ ਚ ਇੱਕ ਪੈਸਾ ਵੀ ਨਹੀਂ ਗਰਮੀਆਂ ਦੇ ਦਿਨ ਚਲਦੇ ਸੀ ਤੇ ਮਹੀਨਾ ਹੋ ਗਿਆ ਸੀ ਦਿਹਾੜੀ ਤੇ ਲੱਗੀ ਨਹੀਂ ਸੀ ਚੇਤੂੰ ਸੋਚੀ ਪਿਆ ਸੋਚ ਦਾ ਕੀ ਕਾਸ ਮੈਂ ਆਪਣੇ ਪਿਓ ਦੀ ਗੱਲ ਮੰਨੀ ਹੁੰਦੀ ਤੇ ਪੜ ਲਿਖ ਲੈਂਦਾ ਆਪਣੇ ਭਰਾ ਵਾਂਗੂੰ ਕਿਤੇ ਸਰਕਾਰੀ ਨੌਕਰੀ ਤੇ ਲੱਗਾ ਹੁੰਦਾ ਪਰ ਹੁਣ ਕੀ ਹੋ ਸਕਦਾ ਸੀ ਨੰਗਿਆ ਹੋਇਆ ਸਮਾਂ ਕਦੀ ਵਾਪਸ ਨਹੀਂ ਆਉਂਦਾ ਇਨਾ ਹੀ ਸੋਚਾਂ ਵਿੱਚ ਗੁਆਚੇ ਹੋਏ ਚੇਤੂ ਨੂੰ ਘਰਵਾਲੀ ਨੇ ਆ ਕੇ ਹਲੂਣਿਆ ਇਥੇ ਬੈਠਾ ਸੋਚੀ ਪਿਆ ਰਹਿੰਦਾ ਜਾ ਕਿਤੇ ਦਿਹਾੜੀ ਦਾ ਪਤਾ ਹੀ ਕਰ ਆ ਤੇ ਬੁਝੇ ਜੇ ਮਨ ਦੇ ਨਾਲ ਉੱਠ ਕੇ ਚੇਤੂ ਬਾਹਰ ਨਿਕਲ ਗਿਆ ਬਾਹਰ ਨਿਕਲਿਆ ਤਾਂ ਅੱਗੋਂ ਸਰਪੰਚ ਮਿਲ ਪਿਆ ਸਰਪੰਚ ਸਾਹਿਬ ਮੈਨੂੰ ਕਿਤੇ ਕੋਈ ਦਿਹਾੜੀ ਹੋਈ ਤੇ ਦੱਸਿਓ ਤੇ ਅਗੋਂ ਸਰਪੰਚ ਨੇ ਕਿਹਾ ਕੀ ਗੱਲ ਹੋ ਗਈ ਕਿਉਂ ਤਰਲੇ ਜਿਹੇ ਲਈ ਜਾਣਾ ਅੱਗੋਂ ਚੇਤੂ ਬੋਲਿਆ ਕੁਝ ਨੀ ਸਰਪੰਚ ਸਾਹਬ ਮਹੀਨਾ ਹੋ ਗਿਆ ਘਰ ਵਿਹਲੇ ਬੈਠੇ ਨੂੰ ਉਧਰ ਜਵਾਕ ਵੀ ਰੋਈ ਜਾਂਦੇ ਨੇ ਪੈਸੇ ਟਕੇ ਦੀ ਕਮੀ ਹੋ ਗਈ ਲੈ ਦੱਸ ਚੇਤੂ ਆ ਇਹ ਕੀ ਗੱਲ ਕੀਤੀ ਪਹਿਲਾਂ ਦੱਸ ਦਿੰਦਾ ਮੈਨੂੰ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ ਪਿੰਡ ਵਸਦਿਆਂ ਅਸੀਂ ਨਹੀਂ ਕੰਮ ਆਉਣਾ ਤਾਂ ਹੋਰ ਕਿਹਨੇ ਆਉਣਾ ਚਲ ਛੱਡ ਗੱਲ ਨੂੰ ਮੈਂ ਥੋੜੇ ਕੁ ਦਿਨਾਂ ਤੱਕ ਗੁੜ ਵਾਲਾਂ ਵੇਲਣਾ ਚਲਾਉਣਾ ਤੇ ਉਥੇ ਆ ਜਾਵੀ ਦਿਹਾੜੀ ਤੇ ਤੇ ਆਹ ਲੈ 500 ਰੁਪਿਆ ਤੇ ਆਪਣਾ ਡੰਗ ਸਾਰ ਲੈ ਤੇ ਚੇਤੂ ਬਹੁਤ ਹੀ ਖੁਸ਼ ਹੋਇਆ ਪੈਸੇ ਫੜ ਕੇ ਚੇਤੂ ਘਰ ਵੱਲ ਹੋ ਤੁਰਿਆ ਤੇ ਉਧਰ ਮੁੰਡਾ ਰੋਂਦਾ ਰੋਂਦਾ ਹੀ ਵਿਹੜੇ ਵਿੱਚ ਹੀ ਸੌਂ ਗਿਆ ਜਿਉ ਹੀ ਬੂਹੇ ਦਾ ਖੜਾਕਾ ਸੁਣਿਆ ਤਾਂ ਮੁੰਡਾ ਫੇਰ ਰੋਣ ਲੱਗ ਪਿਆ ਪਾਪਾ ਮੈਂ ਕੁਲਫੀ ਖਾਣੀ ਆ ਮੈਨੂੰ ਇੱਕ ਰੁਪਆ ਦੇ ਚੇਤੂ ਨੇ ਆਪਣੇ ਜੇਬ ਵਿੱਚੋਂ ਪੰਜਾਂ ਦਾ ਨੋਟ ਕੱਢ ਕੇ ਮੁੰਡੇ ਨੂੰ ਫੜਾ ਦਿੱਤਾ ਤੇ ਦੂਰ ਕਿਤੇ ਕੁਲਫੀ ਵਾਲਾ ਹੋਕਾ ਲਾ ਰਿਹਾ ਸੀ ਸੰਤਰੇ ਵਾਲੀ ਕੁਲਫੀਆਂ ਲੈ ਲਓ ਰਸ ਮਲਾਈ ਵਾਲੀ ਕੁਲਫੀ ਲੈ ਲਓ ਤੇ ਮੁੰਡਾ ਆਵਾਜ਼ ਸੁਣ ਕੇ ਕੁਲਫੀ ਵਾਲੇ ਵੱਲ ਨੂੰ ਭੱਜ ਤੁਰਿਆ ਮੁੰਡੇ ਨੂੰ ਤਾਂ ਇਨਾ ਚਾਅ ਚੜਿਆ ਜਿਵੇਂ ਉਸ ਨੂੰ ਕੋਈ ਖਜਾਨਾ ਲੱਭ ਪਿਆ ਹੋਵੇ ਕੁਲਫੀ ਲੈ ਕੇ ਗੀਤ ਗਾਉਂਦਾ ਹੋਇਆ ਆ ਰਿਹਾ ਸੀ ਬਾਪੂ ਸਾਡਾ ਰੱਬ ਵਰਗਾ ਬਾਪੂ ਸਾਡਾ ਰੱਬ ਵਰਗਾ

Please log in to comment.

More Stories You May Like