Kalam Kalam

ਮੈਂ ਤੇ ਮੇਰੇ ਦੋਸਤ

ਮੈਂ ਤੇ ਮੇਰੇ ਦੋਸਤ ਕਦੇ ਵੀ ਕੁਛ ਵੱਖ ਹੋ ਕੇ ਨਹੀਂ ਕਰਦੇ ਇਕੱਠੇ ਰਹਿੰਦੇ ਹਾਂ ਓਹਨਾਂ ਤੋਂ ਬਿਨਾ ਮੈਂ ਕੁੱਛ ਨਹੀਂ ਤੇ ਮੇਰੇ ਤੋਂ ਬਿਨਾ ਉਹ ਕੁਛ ਨਹੀਂ ਕਰਦੇ ... ਇਹ ਕਦੇ ਨਹੀਂ ਹੋ ਸਕਦਾ ਕਿ ਮੈਂ ਕੁਛ ਚਾਹਵਾਂ ਤੇ ਉਹ ਨਾ ਕਰਨ ... ਸਵਾਲ ਈ ਪੈਦਾ ਨੀ ਹੁੰਦਾ ਇੰਨਾ ਗੂੜ੍ਹਾ ਰਿਸ਼ਤਾ ਏ ਸਾਡਾ .... ਹਰ ਗੱਲ ਤੇ ਸਾਥ ਦਿੰਦੇ ਨੇ ਇੰਨਾ ਪਤਾ ਏ ਕਿ ਏਨਾ ਸਭ ਬਿਨਾ ਮੈਂ ਕੱਖ ਦਾ ਵੀ ਨਹੀਂ ...ਵੱਖ ਕੋਈ ਨਹੀਂ ਕਰ ਸਕਦਾ ਇਹਨਾਂ ਨੂੰ ਮੇਰੇ ਤੋਂ ...... ਇੱਕ ਮੌਤ ਅਤੇ ਰੱਬ ਤੋਂ ਬਿਨਾ ਬੱਸ ਇੱਕ ਦੂਜੇ ਲਈ ਬਣਾਇਆ ਰੱਬ ਨੇ ਸਾਨੂੰ ......... ਕੁਛ ਦੋਸਤ ਮੇਲ ਨੇ ਤੇ ਕੁਛ ਫੀ ਮੇਲ ਸਭ ਨੂੰ ਇੱਕ ਦੂਜੇ ਦੀ ਫ਼ਿਕਰ ਆ.... ਕਿਸੇ ਨੂੰ ਕੁਛ ਹੁੰਦਾ ਹੈ ਤਾਂ ਦੂਜੇ ਸਭ ਨੂੰ ਫ਼ਿਕਰ ਪੈ ਜਾਂਦੀ ਹੈ ਦਰਦ ਸਭ ਨੂੰ ਹੁੰਦਾ ਏ ....... ਪਰ ਮੇਰੇ ਕਹੇ ਤੋਂ ਬਿਨਾ ਕੋਈ ਵੀ ਕੁਛ ਨਹੀਂ ਕਰਦਾ .. ਬੱਸ ਏਦਾ ਕਹਿ ਲਓ ਸਭ ਦੀ ਜਾਨ ਹਾਂ ਮੈਂ ... ਨਾ ਨਾ ਮੈਂ ਆਪਣੀ ਤਾਰੀਫ਼ ਨਹੀਂ ਕਰ ਰਿਹਾ .... ਤੁਹਾਡੇ ਨਾਲ ਵੀ ਏਦਾ ਈ ਹੈ ਜਰਾ ਸੋਚ ਕੇ ਵੇਖੋ ...... ਨਹੀਂ ਦਿਮਾਗ ਚ ਆਇਆ .... ਕੋਈ ਨੀ ਮੈਂ ਦੱਸ ਦਿੰਨਾ ... ਹੁਣ ਸੋਚੋਗੇ ਕਿ ਮੈਨੂੰ ਕੀ ਪਤਾ ..... ਓਹ ਭਲਿਓ ਲੋਕੋ ਇਹ ਜਾਤਾਂ ਇਹ ਧਰਮ ਤਾਂ ਸਭ ਏਥੇ ਦੁਨੀਆ ਤੇ ਆਉਣ ਤੋਂ ਬਾਅਦ ਬਣੇ ਆ.... ਰੱਬ ਨੇ ਤਾਂ ਸਭ ਨੂੰ ਇੱਕੋ ਜਿਹੇ ਬਣਾ ਕੇ ਭੇਜਿਆ ... ਚਲੋ ਮੈਂ ਬੁਝਾਰਤਾਂ ਨਾ ਪਾਉਂਦਾ ਹੋਇਆ ਓਹਨਾਂ ਦੇ ਨਾਮ ਦੱਸ ਦਿੰਨਾ ਨਾਲੇ ਆਪਣਾ ਵੀ .... ਸਭ ਰਾਜ਼ ਖੁਲ ਜਾਣਗੇ ..... ... ਮੇਰਾ ਨਾਮ - ਦਿਲ ਓਹਨਾਂ ਦੇ ਨਾਮ - ਮੇਰੇ ਹੱਥ , ਮੇਰੇ ਕੰਨ , ਨੱਕ, ਅੱਖਾਂ , ਲੱਤਾਂ , ਪੈਰ , ਬਾਹਵਾਂ ਇਹ ਸਭ ਤੇ ਹੋਰ ਵੀ ਬਹੁਤ ਜੋ ਕੁਛ ਵੀ ਹਾਂ ਸਭ ਇਹਨਾਂ ਚ ਈ ਆ ਹੋਰ ਕਿਤੇ ਕੁਛ ਵੀ ਨਹੀਂ ..... ਕੁਛ ਕਰੋ ਜਮਾਨਾ ਸਲਾਮ ਕਰੂਗਾ .... ਕਿਤੇ ਕੁਛ ਬਾਹਰ ਨਹੀਂ ਏ ਸਭ ਕੁਛ ਆਪਣੇ ਕੋਲ ਈ ਆ ਚੱਲ ਓਏ #ਕਮਲ ਇੱਕ ਲੀਕ ਬੰਨ ਦਈਏ ਅੱਜ ਇਕੱਠੇ ਹੋਣ ਦੀ ਤਰੀਕ ਬੰਨ ਦਈਏ #ਰੱਬ #ਰਾਖਾ #ਕਮਲ

Please log in to comment.