Kalam Kalam

ਕਹਾਣੀ ਭਾਗ ਤੀਜਾ

ਕਹਾਣੀ ਟਾਈਮ ਪਾਸ ਭਾਗ ਤੀਜਾ @©®✍️ ਸਰਬਜੀਤ ਸੰਗਰੂਰਵੀ ਦੀਪਕ ਕਹਿਣ ਲੱਗਾ ਕਿ ਬਬਲੀ ਨੂੰ ਮਿਲਣ ਤੋਂ ਪਹਿਲਾਂ ਦਰਸ਼ਨ ਨੂੰ ਮਿਲ ਲੈ, ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਜਿਸ ਨੂੰ ਵੀ ਮਿਲੇ, ਉਸਨੂੰ ਇਹ ਕਹੀ ਕਿ ਮੈਂ ਤੁਹਾਡੇ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਕੁਝ ਕਹਾਣੀਆਂ ਲਿਖਣੀਆਂ ਹਨ, ਇਹ ਇੱਕ ਕਹਾਣੀ ਵੀ ਹੋ ਸਕਦੀ ਹੈ, ਅਨੇਕਾਂ ਕਹਾਣੀਆਂ ਜਾਂ ਨਾਵਲ ਵੀ ਹੋ ਸਕਦਾ ਹੈ। ਮੈਂ ਕਾਲਪਨਿਕ ਕਹਾਣੀਆਂ ਨਹੀਂ ਲਿਖਣੀਆਂ,ਜੋ ਕਿਸੇ ਨਾਲ ਬੀਤੀ ਹੈ,ਜੋ ਜੋ ਉਸਦੇ ਦਿਮਾਗ਼ ਵਿਚ ਆਈਆਂ,ਉਹ ਲਿਖਣਾ ਚਾਹੁੰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਜੋ ਤੁਹਾਡੇ ਨਾਲ ਬੀਤੀ ਹੈ,ਉਹ ਕਿਸੇ ਹੋਰ ਨਾਲ ਬੀਤੇ, ਮੈਂ ਤੁਹਾਡੀਆਂ ਗੱਲਾਂ ਸੁਣ ਕੇ ਲੋਕਾਂ ਦਾ ਕਹਾਣੀ ਲਿਖ ਕੇ ਮੰਨੋਰੰਜਨ ਨਹੀਂ ਕਰਨਾ, ਸਗੋਂ ਤੁਹਾਡੀਆਂ ਮੁਸ਼ਕਲਾਂ, ਸਮੱਸਿਆਵਾਂ ਦਾ ਹੱਲ ਵੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਨ੍ਹਾਂ ਲਿਖਤਾਂ ਵਿੱਚ ਤੁਹਾਡਾ ਨਾਮ ਪਤਾ ਨਹੀਂ ਪਾਵਾਂਗਾ, ਸਗੋਂ ਕੋਸ਼ਿਸ਼ ਕਰਾਂਗਾ ਕਿ ਹੋਰ ਲੋਕਾਂ ਦੇ ਨਾਲ ਬੀਤੀਆਂ ਘਟਨਾਵਾਂ ਨੂੰ ਇੱਕਠਾ ਕਰਕੇ ਲਿਖਾਂਗਾ, ਤਾਂ ਜੋ ਹਰ ਕੋਈ ਮੇਰੀਆਂ ਲਿਖਤਾਂ ਕਹਾਣੀਆਂ ਪੜ੍ਹ ਕੇ ਹੋ ਰਹੀਆਂ ਗ਼ਲਤੀਆਂ ਨੂੰ ਮਹਿਸੂਸ ਕਰਕੇ ਆਪਣੀਆਂ ਗਲਤੀਆਂ ਸੁਧਾਰ ਕੇ ਜ਼ਿੰਦਗੀ ਨਰਕ ਹੋਣ ਤੋਂ, ਪਰਿਵਾਰ ਟੁੱਟਣ ਤੋਂ ਬਚਾ ਸਕਣ। ਸੁਰਜੀਤ ਕਹਿਣ ਲੱਗਾ ਕਿ ਮੰਨਿਆ ਕਿ ਮੈਂ ਵੱਡਾ ਕਹਾਣੀਕਾਰ ਨਹੀਂ, ਮੈਨੂੰ ਨਹੀਂ ਪਤਾ ਕਿ ਕੀ ਕਿਵੇਂ ਲਿਖਣਾ ਹੈ,ਪਰ ਫਿਰ ਤੈਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਆਪਣੇ ਵੱਲੋਂ ਸੰਭਵ ਕੋਸ਼ਿਸ਼ ਕਰਾਂਗਾ ਕਿ ਕਹਾਣੀਆਂ, ਲਿਖਤਾਂ ਨਾਲ ਇਨਸਾਫ਼ ਕਰਨ ਸਕਾਂ। ਸੁਰਜੀਤ ਕਹਿਣ ਲੱਗਾ ਕਿ ਮੇਰੀਆਂ ਕਹਾਣੀਆਂ ਵਿਚ ਕੁਝ ਐਸੇ ਹਾਲਾਤ, ਦ੍ਰਿਸ਼, ਘਟਨਾਵਾਂ ਆਉਣਗੀਆਂ, ਮੈਨੂੰ ਡਰ ਲੱਗਦਾ ਹੈ ਕਿ ਅਗਰ ਮੈਂ ਲਿਖੀਆਂ ਤਾਂ ਮੇਰੇ ਤੇ ਕੋਈ ਇਲਜ਼ਾਮ ਨਾ ਲੱਗੇ, ਜਾਂ ਕੋਈ ਬੁਰਾ ਨਾ ਮਨਾਵੇ। ਦੱਸ ਮੈਂ ਕੀ ਕਰਾਂ, ਮੈਂ ਐਸੀਆਂ ਕਹਾਣੀਆਂ ਲਿਖਣਾ ਚਾਹੁੰਦਾ ਹਾਂ ਕਿ ਅਗਰ ਮੇਰਾ ਪਰਿਵਾਰ ਵੀ ਪੜ੍ਹੇ, ਤਾਂ ਉਨ੍ਹਾਂ ਨੂੰ ਬੁਰਾ ਨਾ ਲੱਗੇ। ਤਾਂ ਦੀਪਕ ਕਹਿਣ ਲੱਗਾ ਕਿ ਹਰ ਕੋਈ ਤੁਹਾਡੇ ਤੋਂ ਖੁਸ਼ ਨਹੀਂ ਹੋ ਸਕਦਾ, ਜਿਸ ਨੂੰ ਵੀ ਤੁਸੀਂ ਖੁਸ਼ ਰੱਖਣ ਦੀ ਜਿੰਨੀ ਵੀ ਕੋਸ਼ਿਸ਼ ਕਰੋਗੇ,ਓਨਾ ਦੁੱਖੀ ਹੋਵੋਗੇ।ਜੋ ਤੈਨੂੰ ਠੀਕ ਲੱਗਦਾ ਹੈ,ਜੇ ਨਹੀਂ ਲਿਖ ਸਕਦਾ,ਨਾ ਲਿਖ,ਜੇ ਲਿਖ ਲਿਆ, ਆਪਣੇ ਨਾਮ ਹੇਠ ਨਹੀਂ ਛਪਵਾ ਸਕਦਾ ਤਾਂ ਗੁੰਮਨਾਮ ਲਿਖਾਰੀ, ਗੁੰਮਰਾਹ ਲਿਖਾਰੀ ਦੇ ਨਾਮ ਹੇਠ ਲਿਖ।ਪਰ ਮੈਂ ਤੈਨੂੰ ਹਦਾਇਤ ਕਰਨਾ ਚਾਹੁੰਦਾ ਹਾਂ ਕਿ ਘਟਨਾਵਾਂ ਵਿਚ ਇਤਨੇ ਘਟੀਆ ਦ੍ਰਿਸ਼ ਜਾਂ ਸ਼ਬਦਾਂਵਲੀ ਨਾ ਹੋਵੇ।ਜੋ ਕੋਈ ਵੀ ਕੁਝ ਲਿਖਦਾ ਹੈ ਲਿਖੀ ਜਾਵੇ,ਪਰ ਤੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਤੇ ਹੋਰਾਂ ਨੂੰ ਵੀ ਬਚਾ ਕੇ ਰੱਖਣਾ ਹੈ। ਤੂੰ ਕਹਾਣੀ ਵਿਚ ਅੰਗਾਂ ਦਾ ਸਰੀਰਕ ਹਰਕਤਾਂ ਦਾ ਸਿੱਧਾ ਵਰਨਣ ਨਹੀਂ ਕਰਨਾ, ਇਸ਼ਾਰਾ ਮਾਤਰ ਜਾਂ ਦੋ ਅਰਥੀ ਹਾਸੇ ਮਜ਼ਾਕ ਵਾਲੇ ਸ਼ਬਦ ਵਰਤਣੇ ਹਨ। ਤੇਰੀਆਂ ਲਿਖਤਾਂ, ਕਹਾਣੀਆਂ ਐਸੀਆਂ ਹੋਣ ਕਿ ਸਭ ਨੂੰ ਸਿੱਧੇ ਸਹੀ ਰਾਹ ਪਾਉਣ, ਭਾਵੇਂ ਕੋਈ ਗ਼ਲਤ ਰਾਹ ਚੱਲ ਰਿਹਾ ਹੈ ਜਾਂ ਚੱਲਣ ਸੋਚ ਹੈ। ਤੂੰ ਡਾਕਟਰ ਦਾ ਰੋਲ ਅਦਾ ਕਰਨਾ ਹੈ, ਮਾਨਸਿਕਤ ਰੋਗੀ,ਸਮਾਜ ਵਿਰੋਧੀ, ਰਿਸ਼ਤਿਆਂ ਦੇ ਕਾਤਲ, ਸ਼ੈਤਾਨ ਦਾ ਨਹੀਂ। ਬਾਕੀ ਤੇਰੀ ਮਰਜ਼ੀ ਜੋ ਮਰਜ਼ੀ ਜਿਵੇਂ ਮਰਜ਼ੀ,ਨਾ ਲਿਖ। ਮੈਂ ਤੇਰੇ ਤੇ ਕੋਈ ਦਬਾਅ ਨਹੀਂ ਪਾਉਂਦਾ। ਸੁਰਜੀਤ ਕਹਿਣ ਲੱਗਾ ਕਿ ਧੰਨਵਾਦ ਤੇਰਾ,ਜੋ ਤੂੰ ਦੱਸਿਆ, ਹਦਾਇਤਾਂ ਦਿੱਤੀਆਂ ਹਨ। ਮੈਂ ਆਪਣਾ ਫਰਜ਼ ਪੂਰਾ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਆਪਣੀਆਂ ਕਹਾਣੀਆਂ ਵਿਚ ਕਿਸੇ ਨਾ ਕਿਸੇ ਥਾਂ ਪਹਿਲਾਂ ਹੀ ਗ਼ਲਤੀਆਂ ਦੀ ਮਾਫ਼ੀ ਮੰਗਣ ਦੀ ਕੋਸ਼ਿਸ਼ ਕਰਾਂਗਾ। ਮੈਂ ਪੂਰੀ ਸੱਚਾਈ ਜਾਣਨ ਲਈ ਦਰਸ਼ਨ ਨੂੰ ਮਿਲਾਂਗਾ ਤੇ ਸਾਰੀਆਂ ਗੱਲਾਂ ਦੱਸਾਂਗਾ ਤੇ ਉਸਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਪਾਵਾਂਗਾ। ਤੂੰ ਮੈਨੂੰ ਦਰਸ਼ਨ ਦਾ ਪਤਾ ਲਿਖ ਕੇ ਦੇ ।ਜੇ ਲੋੜ ਪਈ, ਤਾਂ ਤੇਰੀ ਦਰਸ਼ਨ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਉਸ ਨੂੰ ਤੇਰੇ ਤੋਂ ਸੁਣੀਆਂ ਗੱਲਾਂ ਬਾਰੇ ਕੁਝ ਨਹੀਂ ਦੱਸਾਂਗਾ, ਮੈਂ ਤਾਂ ਆਪਣੇ ਹਿਸਾਬ ਕਹਾਣੀ ਦੀ ਮੰਗ ਮੁਤਾਬਕ ਪੁੱਛ ਪੜਤਾਲ ਕਰਾਂਗਾ। ਸੁਰਜੀਤ ਦੀਪਕ ਤੋਂ ਦਰਸ਼ਨ ਦਾ ਐਡਰੈੱਸ ਲੈਕੇ ਆਪਣੇ ਘਰ ਚੱਲਾ ਗਿਆ। ਸੋਚੀਂ ਜਾਵੇ ਕਿ ਦਰਸ਼ਨ ਦੇ ਘਰ ਜਾਵਾਂ ਕਿ ਨਾ। ਫਿਰ ਕਾਫ਼ੀ ਦਿਨ ਬਾਅਦ ਹੌਂਸਲਾ ਕਰਕੇ ਜਾਣ ਦਾ ਇਰਾਦਾ ਕੀਤਾ। ਸੁਰਜੀਤ ਨੇ ਦਰਸ਼ਨ ਕੋਲ ਜਾਣ ਤੋਂ ਪਹਿਲਾਂ ਫੋਨ ਤੇ ਗੱਲ ਕੀਤੀ। ਆਪਣੇ ਬਾਰੇ ਦੱਸਿਆ ਕਿ ਮੈਂ ਬਬਲੀ ਨਾਲ ਫੈਕਟਰੀ ਵਿਚ ਕੰਮ ਕਰਦਾ ਹਾਂ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਅਤੇ ਤੁਹਾਡੇ ਤੋਂ ਕਾਫ਼ੀ ਕੁਝ ਪੁੱਛਣਾਂ ਦੱਸਣਾ ਚਾਹੁੰਦਾ ਹਾਂ। ਜੇਕਰ ਹਾਲੇ ਨਹੀਂ ਮਿਲਣਾ ਚਾਹੁੰਦੇ, ਤਾਂ ਕਦੇ ਨਾ ਕਦੇ ਫੋਨ ਤੇ ਵੀ ਕੁਝ ਦੱਸ ਸਕਦੇ ਹੋ। ਵੈਸੇ ਵੀ ਮੈਂ 11ਤਾਰੀਕ ਨੂੰ ਤਨਖਾਹ ਲੈ ਕੇ ਤੁਹਾਨੂੰ ਹਰ ਹਾਲਤ ਵਿੱਚ ਮਿਲਣ ਦੀ ਕੋਸ਼ਿਸ਼ ਕਰਾਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਸਹੀ ਸਹੀ ਨਿਰਸੰਕੋਚ ਦੇਣ ਦੀ ਮਿਹਰਬਾਨੀ ਕਰਨਾ। ਮੈਨੂੰ ਆਪਣਾ ਦੋਸਤ ਸਮਝਣਾ। ਮੇਰੀ ਕਿਸੇ ਗੱਲ ਦਾ ਬੁਰਾ ਨਾ ਮਨਾਉਣਾ । ਜਿੰਨਾ ਸਮਾਂ ਕਹੋਗੇ, ਗੱਲਬਾਤ ਕਰਾਂਗੇ। ਜਦੋਂ ਕਹੋਗੇ ਫੋਨ ਕੱਟ ਦਿਆਂ ਕਰਾਂਗਾ। ਸੁਰਜੀਤ 11ਨੂੰ ਤਨਖਾਹ ਲੈਣ ਕੇ ਦਰਸ਼ਨ ਨੂੰ ਮਿਲਣ ਉਸਦੇ ਘਰ ਚੱਲਾ ਗਿਆ,ਉਸ ਨੇ ਜਾ ਕੇ ਦੇਖਿਆ ਕਿ ਘਰ ਦਾ ਮੰਦੜਾ ਹੀ ਹਾਲ ਹੈ।ਸੋਚਣ ਲੱਗਿਆ ਕਿ ਘਰ ਨੂੰ ਸਵਰਗ ਜਾਂ ਨਰਕ ਬਣਾਉਣ ਵਿੱਚ ਪਤੀ ਪਤਨੀ, ਬੱਚਿਆਂ ਦਾ ਹੱਥ ਹੁੰਦਾ ਹੈ, ਬਾਕੀ ਹੋਰ ਵੀ ਕਈ ਰਿਸ਼ਤੇਦਾਰਾਂ ਦਾ ਹੱਥ ਹੁੰਦਾ ਹੈ।ਸੁੱਖੀ ਹੱਸਦੇ ਵੱਸਦੇ ਪਰਿਵਾਰ ਨੂੰ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ, ਗ਼ਲਤੀਆਂ, ਸ਼ੱਕ,ਮਾਲੀ, ਆਰਥਿਕ ਹਾਲਤ ਲੈ ਬਹਿੰਦੇ ਹਨ।ਜੇ ਸਭ ਮਿਲ ਕੇ ਚੱਲਣ ਔਖਾ ਸਮਾਂ ਵੀ ਪਿਆਰ ਮੁਹੱਬਤ ਨਾਲ ਰਹਿਣ ਕਰਕੇ, ਆਪਸੀ ਪਿਆਰ, ਮਿਲਵਰਤਨ, ਸਹਿਯੋਗ ਨਾਲ ਵਧੀਆ ਲੰਘ ਜਾਂਦਾ ਹੈ।ਪਰ ਜਿੱਥੇ ਸ਼ੱਕ, ਗ਼ਲਤਫਹਿਮੀ, ਘਰ ਕਰ ਜਾਵੇ,ਉਹ ਹੱਸਦਾ ਵੱਸਦਾ ਘਰ ਵੀ ਤਬਾਹ ਹੋ ਜਾਂਦਾ ਹੈ। ਇੱਛਾਵਾਂ ਦੀ ਤ੍ਰਿਪਤੀ, ਅਤ੍ਰਿਪਤੀ ਇੱਛਾਵਾਂ ਦੀ ਪੂਰਤੀ ਲਈ ਗ਼ਲਤ ਰਾਹ ਪਾ ਦਿੰਦੀ ਹੈ। ਜਾਂ ਕੋਈ ਧਿਰ ਅੰਦਰੋਂ ਅੰਦਰੀਂ ਖੁਰਦੀ ਚੂਰਦੀ ਰਹਿੰਦੀ ਹੈ।ਕਈ ਵਾਰ ਕੋਈ ਧਿਰ ਆਪਣਾ ਪੱਖ ਆਪਣੀ ਇੱਛਾ ਬਿਆਨ ਕਰ ਦਿੰਦੀ ਤੇ ਕਦੇ ਕੋਈ ਬਿਆਨ ਨਹੀਂ ਕਰਦੀ। ਕੋਈ ਵੀ ਗ਼ਲਤ ਰਾਹ ਚੁਣ ਲੈਦੀ ਹੈ। ਕਿਸੇ ਇੱਕ ਦੀ ਗ਼ਲਤੀ ਘਰਾਂ ਦੇ ਘਰ ਤਬਾਹ ਕਰ ਦਿੰਦੀ ਹੈ।ਇਸ ਤਰ੍ਹਾਂ ਕੁਝ ਗੱਲਾਂ ਦਾ ਤਾਂ ਸੁਰਜੀਤ ਨੂੰ ਪਤਾ ਲੱਗ ਗਿਆ ਸੀ ਕਿ ਬਬਲੀ ਦਰਸ਼ਨ ਦੀ ਜ਼ਿੰਦਗੀ ਵਿਚ ਵੀ ਕਿਤੇ ਨਾ ਕਿਤੇ ਜ਼ਿਆਦਾਤਰ ਬਬਲੀ ਦਾ ਹੱਥ ਸੀ। ਬਬਲੀ ਨੇ ਦਰਸ਼ਨ ਦੇ ਹਾਲਾਤਾਂ ਨੂੰ ਸਹੀ ਨਹੀਂ ਸਮਝਿਆ। ਜਿਸ ਕਰਕੇ ਹੁਣ ਇਨ੍ਹਾਂ ਦਾ ਘਰ ਪਰਿਵਾਰ ਟੁੱਟਣ ਦੀ ਕਗਾਰ ਤੇ ਹੈ।ਹਾਲੇ ਪੂਰੀ ਸੱਚਾਈ ਜਾਣੇ ਬਿਨਾਂ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚਿਆ ਜਾ ਸਕਦਾ।ਇਸ ਲਈ ਸੁਰਜੀਤ ਦਰਸ਼ਨ ਨੂੰ ਮਿਲਣ ਆਇਆ ਸੀ। @©®✍️ ਸਰਬਜੀਤ ਸੰਗਰੂਰਵੀ ਚੱਲਦਾ ਭਾਗ 4

Please log in to comment.