ਸਤਿ ਸ੍ਰੀ ਅਕਾਲ ਜੀ। ਅੱਜ ਇਕ ਗਲ ਤੇ ਵਿਚਾਰ ਕਰਾਂਗੇ ਕਿ ਕਿਵੇਂ ਇਕ ਮੁੰਡੇ ਦੀ ਵੀ ਜਿੰਦਗੀ ਨਰਕ ਬਣ ਸਕਦੀ ਹੈ। ਰਵੀ ਇਕ ਮਿਡਲ ਕਲਾਸ ਪਰਿਵਾਰ ਦਾ ਮੁੰਡਾ ਸੀ।ਓਸ ਦੇ ਪਰਿਵਾਰ ਵਿਚ ਇਕ ਭਰਾ ਇਕ ਭੈਣ ਤੇ ਮਾ ਪਿਓ ਸੀ। ਤਿੰਨਾ ਭੈਣ ਭਰਾਵਾਂ ਨੂੰ ਮਾਂ ਪਿਓ ਨੇ ਉੱਚ ਵਿੱਦਿਆ ਦਵਾਈ ਹੋਈ ਸੀ ਤੇ ਦੋਨਾਂ ਮੁੰਡਿਆ ਨੂੰ ਸਰਕਾਰੀ ਨੌਕਰੀਆਂ ਮਿਲੀਆ ਹੋਇਆ ਸੀ। ਤੇ ਭੈਣ ਦਾ ਵਿਆਹ ਚੰਗੇ ਪਰਿਵਾਰ ਵਿਚ ਕਰ ਦਿੱਤਾ ਤੇ ਭੈਣ ਨੇ ਹੀ ਆਪਣੀ ਦਰਾਣੀ ਦੀ ਭੈਣ ਦਾ ਰਿਸ਼ਤਾ ਆਪਣੇ ਵੱਡੇ ਭਰਾ ਨੂੰ ਕਰਵਾ ਦਿੱਤਾ। ਪਹਿਲਾ ਪਹਿਲ ਸਬ ਬਹੁਤ ਵਧੀਆ ਸੀ। ਕੁੜੀ ਵੀ ਚੰਗੇ ਸਕੂਲ ਚ ਟੀਚਰ ਸੀ। ਪਰ ਜਿਵੇਂ ਹੀ ਛੋਟੇ ਭਰਾ ਦਾ ਵਿਆਹ ਹੋਇਆ ਤਾਂ ਸਾਰੇ ਪਰਿਵਾਰ ਵਿਚ ਕਲੇਸ਼ ਦਾ ਮਾਹੌਲ ਰਹਿਣ ਲੱਗ ਗਿਆ। ਨਿੱਤ ਦੇ ਝਗੜੇ ਦੇਖ ਕੇ ਛੋਟਾ ਭਰਾ ਘਰ ਛੱਡ ਕੇ ਕਿਰਾਏ ਤੇ ਰਹਿਣ ਲੱਗ ਗਿਆ ਤੇ ਹੌਲੀ ਹੌਲੀ ਓਸ ਨੇ ਆਪਣਾ ਘਰ ਬਣਾ ਲਿਆ ਕਿਉੰਕਿ ਉਹ ਦੋਨੋਂ ਜੀਅ ਸਰਕਾਰੀ ਨੌਕਰੀ ਕਰਦੇ ਸੀ। ਤੇ ਵੱਡੀ ਨੂੰਹ ਸੱਸ ਸਹੁਰੇ ਨਾਲ ਸੀ। ਓਹ ਨਿੱਤ ਓਹਨਾ ਨਾਲ ਤੇ ਘਰਵਾਲੇ ਨਾਲ ਕਲੇਸ਼ ਕਰਦੀ ਰਹਿੰਦੀ ਪਰ ਓਸਦੀ ਲੜਾਈ ਝਗੜੇ ਦਾ ਕੋਈ ਖਾਸ ਕਾਰਨ ਨਹੀਂ ਸੀ ਹੁੰਦਾ ਬਸ ਓਹ ਇਕੱਲੀ ਰਹਿਣਾ ਚਾਹੁੰਦੀ ਸੀ ਤੇ ਇਸ ਕਲੇਸ਼ ਵਿਚ ਰਵੀ ਦੇ ਪਿਤਾ ਜੀ ਖਤਮ ਹੋ ਗਏ। ਪਰ ਇਥੇ ਹੀ ਬੱਸ ਨਹੀਂ ਓਹਨਾ ਨੇ ਆਪਣਾ ਜੱਦੀ ਘਰ ਵੇਚ ਕ ਤਾਏ ਚਾਚੇਆ ਤੋਂ ਪਾਸੇ ਘਰ ਲੈ ਲਿਆ ਤਾਂ ਜੌ ਓਹਨਾ ਦੇ ਕਲੇਸ਼ਾਂ ਵਿਚ ਕੋਈ ਨਾ ਪੈ ਸਕੇ ਜੌ ਕਿ ਠੀਕ ਵੀ ਸੀ। ਕਿਉੰਕਿ ਜਿੰਨਾ ਕੋਈ ਘਰ ਦੇ ਮਸਲਿਆਂ ਵਿਚ ਬਾਹਰ ਵਾਲਾ ਪੈਂਦਾ ਓਨਾ ਹੀ ਗਲ ਵੱਧ ਜਾਂਦੀ ਹੈ। ਪਰ ਇਥੇ ਸਬ ਤੋ ਤਰਸਯੋਗ ਹਾਲਾਤ ਹੋ ਗਈ ਰਵੀ ਦੀ ਮਾਂ ਦੀ। ਕਿਉੰਕਿ ਰਵੀ ਦੀ ਘਰਵਾਲੀ ਸੱਸ ਨੂੰ ਕੁਛ ਨਹੀਂ ਸਮਝਦੀ ਸੀ। ਓਹ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਤੇ ਬਾਕੀ ਟਾਈਮ ਵੀ ਘਰ ਤੋਂ ਬਾਹਰ ਰਹਿੰਦੀ ਸੀ। ਇਸ ਦੌਰਾਨ ਰਵੀ ਦੀ ਮਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਜਿਸ ਕਰਕੇ ਓਹ ਮੰਜੇ ਨਾਲ ਲੱਗ ਗਈ।ਪਰ ਉਹਦੀ ਦੇਖਭਾਲ ਕਰਨ ਦੀ ਬਜਾਇ ਓਸ ਨੇ ਇਕ ਕੰਮ ਵਾਲੀ ਰਖ ਦਿੱਤੀ ਜੌ ਕਿ ਸਬ ਨੂੰ ਪਤਾ ਕਿ ਪਰਿਵਾਰ ਵਾਂਗੂੰ ਨਹੀਂ ਸੰਭਾਲਦਿਆਂ। ਰਵੀ ਦੀ ਮਾਂ ਮਜਬੂਰ ਹੋ ਕੇ ਇੱਕ ਕਮਰੇ ਜੋਗੀ ਰਹਿ ਗਈ। ਓਸ ਦੀ ਹਾਲਤ ਅੱਖੀਂ ਦੇਖੀ ਗਲ ਹੈ। ਏਥੇ ਆ ਕੇ ਬਸ ਰਵੀ ਵੀ ਬੇਬਸ ਹੋ ਗਿਆ ਆਪਣੀ ਘਰਵਾਲੀ ਹਥੋ। ਸਾਰੀ ਤਨਖਾਹ ਵੀ ਓਹ ਹੀ ਰਖਦੀ ਤੇ ਨਾ ਮਾਂ ਨੂੰ ਆਪ ਦੇਖਦੀ ਨਾ ਘਰਵਾਲੇ ਨੂੰ ਦੇਖਣ ਦਿੰਦੀ। ਤੇ ਮਾਂ ਤੜਫ਼ ਕੇ ਤੇ ਤਰਸ ਤਰਸ ਕੇ ਮਰ ਗਈ। ਉਸ ਤੋਂ ਬਾਅਦ ਤਾਂ ਜਿਵੇਂ ਹੁਣ ਰਵੀ ਘਰਵਾਲੀ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਿਆ। ਓਹ ਨਾ ਤਾਂ ਚਜ ਨਾਲ ਘਰ ਦਾ ਕੰਮ ਕਰ ਦੀ ਤੇ ਨਾ ਹੀ ਰੋਟੀ ਪਾਣੀ ਬਣਾਉਂਦੀ ਬਾਹਰ ਤੋਂ ਮੰਗਵਾ ਕੇ ਖਾਂਦੀ।ਓਹਨਾਂ ਦਾ ਇਕ ਬੇਟਾ ਸੀ ਜਿਸ ਨੂੰ ਓਹਨੇ ਓਨੇ ਹੀ ਸੰਸਕਾਰ ਦਿੱਤੇ ਸੀ ਜਿੰਨੇ ਕ ਓਦੇ ਲਈ ਜਰੂਰੀ ਸੀ। ਨਾਨਕਿਆਂ ਨਾਲ ਮੇਲ ਜੋਲ ਰਖਣਾ ਤੇ ਦਾਦਕਿਆਂ ਚੋ ਕਿਸੇ ਨੂੰ ਨਹੀਂ ਬੁਲਾਣਾ। ਰਵੀ ਨੂੰ ਆਪਣੇ ਭੈਣ ਭਰਾਵਾਂ ਨੂੰ ਮਿਲਣ ਲਈ ਵੀ ਘਰਵਾਲੀ ਦੀ ਪਰਮਿਸ਼ਨ ਲੈਣੀ ਪੈਂਦੀ ਸੀ। ਏਥੇ ਹੈ ਬੱਸ ਨਹੀਂ ਓਸ ਨੇ ਰਵੀ ਦੀ ਭੈਣ ਨੂੰ ਵੀ ਬੋਲਣ ਵਰਤਣ ਤੋਂ ਮਨਾ ਕਰਤਾ ਸੀ ।ਸਗੋ ਜਦ ਭਰਾ ਭੈਣ ਨੂੰ ਮਿਲਣ ਜਾਣ ਦੀ ਜਿੱਦ ਕਰਦਾ ਤੋਂ ਓਹ ਓਸਨੂੰ ਸੂਸਾਇਡ ਕਰਨ ਦੀਆ ਧਮਕੀਆ ਦਿੰਦੀ।ਤੇ ਨਾਲ ਹੀ ਓਹ ਆਪਣੀ ਭੈਣ ਨੂੰ ਵੀ ਆਪਣੀ ਜੇਠਾਣੀ ਨਾਲ ਲੜਨ ਲਈ ਭੜਕਾ ਦਿੰਦੀ ਤੇ ਓਸ ਦੇ ਸੱਸ ਸਹੁਰੇ ਦਾ ਵੀ ਵਤੀਰਾ ਬਿਗੜਿਆ ਰਹਿੰਦਾ। ਕਹਿਣ ਦਾ ਭਾਵ ਕੇ ਓਸ ਦੇ ਕਲੇਸ਼ ਨਾਲ ਦੋਨਾਂ ਭੈਣ ਭਰਾਵਾਂ ਦੀ ਜਿੰਦਗੀ ਖਰਾਬ ਹੋ ਚੁੱਕੀ ਸੀ। ਤੇ ਇਸ ਸਬ ਚ ਰਵੀ ਬਹੁਤ ਬੇਬਸ ਸੀ। ਕਿਉੰਕਿ ਨਾ ਤਾਂ ਉਹ ਛੱਡ ਸਕਦਾ ਸੀ ਤੇ ਨਾ ਹੀ ਰਹਿ ਪਾ ਰਿਹਾ ਸੀ।ਬਸ ਜਿੰਦਗੀ ਕਟ ਰਿਹਾ ਸੀ।
Please log in to comment.