Kalam Kalam
Profile Image
J Singh
1 month ago

ਫੈਸਲਾ

ਸ਼ਾਮ ਨੂੰ ਥੱਕਿਆ ਹਾਰਿਆ ਕਚਹਿਰੀਆਂ ਮੁੜਿਆ ਸ਼ਿਵ ਸਿੰਘ ਘਰ ਪਰਤਿਆ ਚਿੰਤਾ ਵਿੱਚ ਡੁੱਬੀ ਚਿੰਤ ਕੌਰ ਨੇ ਪੁੱਛਿਆ ਜੀ ਕੋਈ ਫੈਸਲਾ ਹੋਇਆ ਤੇ ਸਿਵ ਸਿਉ ਬੋਲਿਆ ਪਹਿਲਾਂ ਪਾਣੀ ਧਾਣੀ ਤੇ ਲੈ ਆ ਫਿਰ ਤੈਨੂੰ ਮੈਂ ਦੱਸਦਾ ਬੈਠ ਕੇ ਤੇ ਚਿੰਤ ਕੌਰ ਨੇ ਲਿਆ ਕੇ ਪਾਣੀ ਫੜਾ ਦਿੱਤਾ ਤੇ ਫਿਰ ਪੁੱਛਣ ਲੱਗੀ ਜੀ ਮੈਨੂੰ ਤਾਂ ਸਵੇਰ ਦੀ ਬਹੁਤ ਚਿੰਤਾ ਲੱਗੀ ਹੋਈ ਹੈ ਕਿ ਕੱਦ ਤੁਸੀਂ ਘਰ ਆਓ ਤੇ ਮੈਨੂੰ ਦੱਸੋ ਕੀ ਮੁੱਕਿਆ ਏ ਤੇ ਅੱਗੋਂ ਸਿਵ ਸਿਉਂ ਬੋਲਦਾ ਹੋਇਆ ਕਹਿੰਦਾ ਮੁੱਕਣਾ ਕੀ ਏ ਹੁਣ ਫਿਰ ਤਰੀਕ ਪੈ ਗਈ ਹੈ ਉਹ ਤਰੀਕ ਤੇ ਤਰੀਕ ਹੀ ਪਾਈ ਜਾਂਦੇ ਨੇ ਫੈਸਲਾ ਤੇ ਕੋਈ ਦਿੰਦੇ ਨਹੀਂ ਮੈਂ ਤੇ ਐਵੇਂ ਹੀ ਵਿੱਚ ਫਸ ਗਿਆ ਤਾ ਚਿੰਤ ਕੌਰ ਬੋਲੀ ਜੀ ਫਸਣ ਵਾਲੀ ਕਿਹੜੀ ਗੱਲ ਹੈ ਉਹ ਵੀ ਤੇ ਆਪਣੇ ਘਰ ਦਾ ਹੀ ਕੰਮ ਭਾਵੇਂ ਤੁਹਾਡੇ ਸਹੁਰਿਆਂ ਦਾ ਹੀ ਹੈ ਜੇ ਮੇਰਾ ਬਾਪ ਜਿਉਂਦਾ ਹੁੰਦਾ ਤਾਂ ਆਪ ਹੀ ਕਰ ਲੈਂਦਾ ਪਰ ਹੁਣ ਤਾਂ ਮੇਰੇ ਭਰਾ ਛੋਟੇ ਨੇ ਉਹਨਾਂ ਨੂੰ ਤੇ ਵਿਚਾਰਿਆਂ ਨੂੰ ਪਤਾ ਵੀ ਨਹੀਂ ਇਹਨਾਂ ਝਗੜੇ ਝੇੜਿਆਂ ਦਾ ਤੇ ਚੱਲ ਬਈ ਨਾ ਤੂੰ ਚਿੰਤਾ ਕਿਉਂ ਕਰਦੀ ਹ ਆਪੇ ਕਰਤਾਰ ਭਲੀ ਕਰੂਗਾ ਇਹ ਤਾਂ ਸਾਰਾ ਕੁਝ ਉਸ ਕਰਤਾਰ ਦੇ ਹੱਥ ਵਿੱਚ ਹੀ ਹੈ ਸ਼ਾਇਦ ਆਉਂਦੀ ਤਰੀਕ ਤੱਕ ਕੋਈ ਫੈਸਲਾ ਹੋ ਹੀ ਜਾਵੇ ਚਲੋ ਚੰਗਾ ਜੀ ਰੱਬ ਸੁੱਖ ਦੀ ਘੜੀ ਲੈ ਕੇ ਆਵੇ ਤੇ ਕਰਦਿਆਂ ਕਰਾਉਂਦਿਆਂ ਮਹੀਨਾ ਬੀਤ ਗਿਆ ਤਾਂ ਤਰੀਕ ਵਾਲਾ ਦਿਨ ਫਿਰ ਆ ਗਿਆ ਤੇ ਸ਼ਿਵ ਸਿਉ ਝੋਲਾ ਚੱਕ ਕੇ ਕਚਹਿਰੀ ਵੱਲ ਨੂੰ ਹੋ ਤੁਰਿਆ ਕਿ ਅੱਜ ਕੋਈ ਫੈਸਲਾ ਆ ਹੀ ਜਾਊਗਾ ਕਚਹਿਰੀ ਪਹੁੰਚਿਆ ਤਾਂ ਵਕੀਲਾਂ ਨੇ ਜੱਜ ਸਾਹਮਣੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਕਿ ਜਿਹੜੀ ਜਮੀਨ ਸਰਦਾਰ ਹਰਨਾਮ ਸਿੰਘ ਨੇ ਮੁਸਲਮਾਨਾ ਨੂੰ ਆਪਣੀ ਹਫਾਜਤ ਵਾਸਤੇ ਪਿੰਡ ਵਿੱਚ ਲਿਆਂਦਾ ਸੀ ਉਹ 11 ਕਿੱਲੇ ਉਹਨਾਂ ਦੇ ਨਾਂ ਕੀਤੇ ਸੀ ਤੇ ਦੇਸ਼ ਦੀ ਵੰਡ ਹੋਈ ਤਾਂ ਉਹ ਮੁਸਲਮਾਨ ਤਾਂ ਪਾਕਿਸਤਾਨ ਚਲੇ ਗਏ ਤੇ ਉਸ ਜਮੀਨ ਤੇ ਸਰੀਕਾਂ ਨੇ ਕੇਸ ਲਗਾ ਦਿੱਤਾ ਕਿ ਸਾਡਾ ਹੱਕ ਬਣਦਾ ਹੈ। ਤੇ ਸਾਰਾ ਕੇਸ ਸੁਣ ਕੇ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਕਿ ਹਰਨਾਮ ਸਿੰਘ ਦਾ ਕੋਈ ਧੀ ਪੁੱਤ ਵੀ ਹੈ ਉਹਨਾਂ ਨੂੰ ਪੇਸ਼ ਕੀਤਾ ਜਾਵੇ ਇਨੀ ਗੱਲ ਸੁਣ ਕੇ ਸ਼ਿਵ ਸਿੰਘ ਨੂੰ ਥੋੜੀ ਖੁਸ਼ੀ ਜੀ ਹੋਈ ਕਿ ਚਲੋ ਫੈਸਲਾ ਸਾਡੇ ਹੱਕ ਵਿੱਚ ਹੀ ਹੋਊਗਾ ਤੇ ਫਿਰ 15 ਦਿਨਾਂ ਦੀ ਤਰੀਕ ਪਾ ਕੇ ਜੱਜ ਸਾਹਿਬ ਨੇ ਹਰਨਾਮ ਸਿੰਘ ਦੇ ਧੀਆਂ ਪੁੱਤਾਂ ਨੂੰ ਪੇਸ਼ ਕਰਾਉਣ ਵਾਸਤੇ ਟਾਈਮ ਦੇ ਦਿੱਤਾ ਤੇ ਆਉਂਦੀ ਤਰੀਕ ਤੇ ਜਦ ਹਰਨਾਮ ਸਿੰਘ ਦੇ ਦੋ ਪੁੱਤ ਕਚਹਿਰੀ ਆ ਖਲੋਤੇ ਤਾਂ ਸਰੀਕਾਂ ਦੀ ਤਾਂ ਬੋਲਤੀ ਹੀ ਬੰਦ ਹੋ ਗਈ ਕਿ ਇਹਨਾਂ ਦੇ ਪਿੱਛੇ ਕਿਹੜਾ ਕਿਸੇ ਨੇ ਆਉਣਾ ਸੀ ਪੈਲੀ ਤਾਂ ਸਾਨੂੰ ਹੀ ਮਿਲਣੀ ਸੀ ਆਵਾਜ਼ ਪਈ ਤਾਂ ਜੱਜ ਸਾਹਿਬ ਨੇ ਕਿਹਾ ਕਿ ਮੁੰਡਿਆਂ ਨੂੰ ਪੇਸ਼ ਕਰੋ ਮੁੰਡਿਆਂ ਵੱਲ ਵੇਖ ਕੇ ਜੱਜ ਸਾਹਿਬ ਨੇਸਰੀਕਾਂ ਨੂੰ ਝਾੜ ਪਾਉਂਦਿਆਂ ਹੋਇਆਂ ਕਿਹਾ ਕਿ ਤੁਹਾਨੂੰ ਇਹ ਛੋਟੇ ਛੋਟੇ ਬੱਚੇ ਦਿਖਾਈ ਨਹੀਂ ਦਿੱਤੇ ਤੁਸੀਂ ਬੇਵਜਾ ਕੇਸ ਲਗਾ ਦਿੱਤਾ ਨਾਲੇ ਤੇ ਤੁਸੀਂ ਕੋਟ ਦਾ ਟਾਈਮ ਜਾਇਆ ਕੀਤਾ ਕਿਉਂ ਨਾ ਤੁਹਾਨੂੰ ਸਜਾ ਦਿੱਤੀ ਜਾਵੇ ਇਨੀ ਗੱਲ ਸੁਣਦਿਆਂ ਸਾਰ ਹੀ ਡਰਦੇ ਮਾਰੇ ਹੋਏ ਕਹਿਣ ਲੱਗੇ ਕਿ ਜੀ ਸਾਨੂੰ ਮਾਫ ਕਰ ਦਿਓ ਜੱਜ ਸਾਹਿਬ ਨੇ ਫਿਰ ਇਨੀ ਗੱਲ ਕਹਿੰਦੇ ਹੋਏ ਕਿਹਾ ਕਿ ਜਾਓ ਚਲੇ ਜਾਓ ਘਰ ਨੂੰ ਅੱਜ ਤੋਂ ਜਮੀਨ ਇਹਨਾਂ ਮੁੰਡਿਆਂ ਦੇ ਨਾਂ ਤੇ ਆ ਉਧਰ ਚਿੰਤ ਕੌਰ ਚਿੰਤਾ ਵਿੱਚ ਡੁੱਬੀ ਹੋਈ ਅਰਦਾਸਾਂ ਬੇਨਤੀਆਂ ਕਰੀ ਜਾ ਰਹੀ ਸੀ ਕਿ ਹੇ ਪਰਮਾਤਮਾ ਅੱਜ ਕੋਈ ਚੰਗਾ ਸੁਨੇਹਾ ਆਵੇ ਤੇ ਜਦ ਸਿਵ ਸਿਉਂ ਨੇ ਘਰ ਆ ਕੇ ਚਿੰਤ ਕੌਰ ਨੂੰ ਗੱਲ ਦੱਸੀ ਕਿ ਫੈਸਲਾ ਸਾਡੇ ਹੱਕ ਵਿੱਚ ਹੋ ਗਿਆ ਹੈ ਜਮੀਨ ਤੇਰੇ ਭਰਾਵਾਂ ਦੇ ਨਾਂ ਤੇ ਹੋ ਗਈ ਹੈ ਤਾਂ ਉਹ ਝੱਟਪਟ ਭੱਜ ਕੇ ਅੰਦਰ ਗਈ ਅੰਦਰੋਂ ਗੁੜ ਵਾਲੀ ਪਰਾਤ ਚੁੱਕ ਕੇ ਪਿੰਡ ਵਿੱਚ ਵੰਡਣ ਲੱਗ ਪਈ ਤੇ ਨਾਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੋਈ ਪਰਮਾਤਮਾ ਭਲਾ ਕੀਤਾ ਮੇਰੀ ਆਪਣੀ ਔਲਾਦ ਤੇ ਨਹੀਂ ਹੈਗੀ ਪਰ ਜੋ ਵੀ ਕੁਛ ਹੈਗੇ ਨੇ ਮੇਰੇ ਭਰਾ ਹੀ ਨੇ ਤੇ ਇੱਕੋ ਹੀ ਗੱਲ ਬੋਲੀ ਜਾ ਰਹੀ ਸੀ ਪਰਮਾਤਮਾ ਤੇਰਾ ਸ਼ੁਕਰ ਹੈ ਪਰਮਾਤਮਾ ਤੇਰਾ ਸ਼ੁਕਰ ਹੈ

Please log in to comment.

More Stories You May Like