Kalam Kalam

ਕੌੜੇ ਬੋਲ

ਮੈਂ ਅੱਜ ਸਕੂਲ ਦੇ ਕੰਮ ਲਈ ਬੈਕ ਗਈ । ਉਥੇ ਬਹੁਤ ਜਿਆਦਾ ਭੀੜ ਸੀ ਤੇ ਮੈਨੂੰ ਸਕੂਲ ਵਾਪਸ ਆਉਣ ਦੀ ਕਾਹਲੀ ਵੀ ਸੀ  ਜਿਸ ਕਰਕੇ ਮੈਂ ਲਾਈਨ ਚ ਲੱਗ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰ ਰਹੀ ਸੀ । ਇੰਨੇ ਨੂੰ ਦੋ ਬਜ਼ੁਰਗ ਆਏ ਤੇ ਉਹਨਾਂ ਸਾਹਮਣੇ ਕਾਊਂਟਰ ਤੇ ਬੈਠੇ ਲੜਕੇ ਨੂੰ ਚੈਕ ਭਰਕੇ ਦੇਣ ਲਈ ਕਿਹਾ , ਕਰੋਨਾ ਦਾ ਬਾਹਾਨਾ ਕਰ ਨੱਕ ਬੁੱਲ੍ਹ ਵੱਟਦੇ ਨੇ ਜਵਾਬ ਦਿੱਤਾ ਕਿ ਮੈਂ ਇਥੇ ਬੈਠਾ ਦੱਸ ਦਿੰਦਾ ਕਿਥੇ ਕੀ ਭਰਨਾ , ਭਰ ਆਪੇ ਲਵੋ । ਬਜ਼ੁਰਗ ਨੇ ਅੱਖਾਂ ਤੋਂ ਘੱਟ ਦਿਖਣ ਦੀ ਸਮੱਸਿਆ ਵੀ ਦੱਸੀ ਪਰ ਉਹ ਲੜਕਾ ਟੱਸ ਤੋਂ ਮੱਸ ਨਾ ਹੋਇਆ । ਬੇਵਸੀ ਜਿਹੀ ਚ ਬਜ਼ੁਰਗ ਨੇ ਕੋਲ ਪਿਆ ਪੈਨ ਚੁਕਿਆ ਤੇ ਆਪ ਚੈਕ ਭਰਨ ਲੱਗ ਗਿਆ , ਉਸਦੇ ਹੱਥ ਕੰਬ ਰਹੇ ਸੀ । ਮੈਂ ਦੂਰ ਖੜ੍ਹੀ ਸੀ ਲਾਈਨ ਚੋ ਨਿਕਲ ਕੇ ਬਜ਼ੁਰਗ ਕੋਲ ਜਾ ਨਹੀਂ ਸਕਦੀ ਸੀ । ਬਜ਼ੁਰਗ ਦੇ ਚੈਕ ਭਰ ਕੇ ਲਾਈਨ ਚ ਖੜ੍ਹਦੇ ਹੀ ਇਕ ਨੌਜਵਾਨ ਕਾਹਲੀ ਕਾਹਲੀ ਅੰਦਰ ਦਾਖਲ ਹੋਇਆ ਤੇ  ਚੈਕਬੁੱਕ  ਦਿੰਦੇ ਸਾਹਮਣੇ ਕਾਊਂਟਰ ਵਾਲੇ ਲੜਕੇ ਨੂੰ ਦਿ ਹਜ਼ਾਰ ਦਾ ਚੈਕ ਭਰਨ ਲਈ ਕਿਹਾ , ਲੜਕੇ ਨੇ ਪੈਨ ਚੁਕਿਆ ਤੇ ਚੈਕ ਭਰਨਾ ਸ਼ੁਰੂ ਕਰ ਦਿੱਤਾ । ਅਜਿਹਾ ਦੇਖ ਮੇਰਾ ਮਨ ਬੜਾ ਦੁਖੀ ਹੋਇਆ ਕਿ ਬਜ਼ੁਰਗ ਦਾ ਚੈਕ ਨਹੀਂ ਭਰਿਆ ਉਸ ਲੜਕੇ ਨੇ ਜਦ ਕਿ ਬਜ਼ੁਰਗ ਨੂੰ ਚੈਕ ਭਰਾਉਣ ਦੀ ਜਿਆਦਾ ਜਰੂਰਤ ਸੀ ਤੇ ਲੜਕਾ ਜੋ ਖੁਦ ਚੈਕ ਭਰ ਸਕਦਾ ਸੀ ਉਸਦੇ ਮਾੜਾ ਜਿਹਾ ਕਹਿਣ ਤੇ ਲੜਕੇ ਨੇ ਚੈਕ ਭਰ ਕੇ ਉਸਦੇ ਹੱਥਾਂ ਚ ਦੇ ਦਿੱਤਾ । ਬੇਸ਼ੱਕ ਮੈਂ ਆਪਣਾ ਕੰਮ ਕਰਕੇ ਸਕੂਲ ਆ ਗਈ ਪਰ ਮੇਰੀਆਂ ਅੱਖਾਂ ਅੱਗੇ ਇਹ ਸੀਨ ਆਪ ਮੁਹਾਰੇ ਘੁੰਮਦਾ ਰਿਹਾ ਤੇ ਮੇਰਾ ਦਿਲ ਮੈਨੂੰ ਵਾਰ ਵਾਰ ਸਵਾਲ ਕਰ ਰਿਹਾ ਸੀ ਕਿ ਲੜਕੇ ਨੇ ਬਜ਼ੁਰਗ ਤੇ ਨੌਜਵਾਨ ਲੜਕੇ ਚ ਅਜਿਹਾ ਫਰਕ ਕਿਉਂ ਕੀਤਾ । ਬਜ਼ੁਰਗ ਬਾਰੇ ਸੋਚ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਉਸਦੇ ਮਨ ਤੇ ਕੀ ਬੀਤ ਰਹੀ ਹੋਵੇਗੀ , ਨਾਲ ਹੀ ਮੈਨੂੰ ਖੁਦ ਉੱਪਰ ਵੀ ਗੁੱਸਾ ਆ ਰਿਹਾ ਸੀ ਕਿ ਮੈਂ ਨੇੜੇ ਹੁੰਦੀ ਤਾਂ ਉਸ ਬਜ਼ੁਰਗ ਦੀ ਮਦਦ ਕਰ ਸਕਦੀ ਸੀ । ਇਹ ਪਹਿਲਾਂ ਸਮਾਂ ਸੀ ਜਦ ਮੈਂ ਕਿਸੇ ਬਜ਼ੁਰਗ ਦੀ ਮਦਦ ਨਹੀਂ ਕਰ ਸਕੀ ਤੇ ਇਸਦਾ ਅਫਸੋਸ ਜਿੰਦਗੀ ਭਰ ਰਹੇਗਾ । ਨਹੀਂ ਤਾਂ ਪਹਿਲਾਂ ਵੀ ਜਦ ਕਦੇ ਵੀ ਮੈਂ ਬੈਕ ਜਾਂਦੀ ਹਾਂ ਤਾਂ ਅਕਸਰ ਹੀ ਬਜ਼ੁਰਗਾਂ ਦੀ ਮਦਦ ਕਰਦੀ ਹਾਂ ਬੇਸ਼ੱਕ ਉਹਨਾਂ ਦੇ ਚੈਕ ਭਰਨ ਦੀ ਗੱਲ ਹੋਵੇ ਜਾਂ ਕੋਈ ਹੋਰ ਮਦਦ , ਮੈਨੂੰ ਯਾਦ ਹੈ ਕਿ ਇਕ ਸਮਾਂ ਅਜਿਹਾ ਸੀ ਜਦ ਮੈਂ ਬੈਕ ਗਈ ਦੋ ਤੋਂ ਤਿੰਨ ਘੰਟੇ ਇਦਾਂ ਹੀ ਗੁਜ਼ਾਰ ਆਉਂਦੀ ਸੀ ਘਰ ਕਿਸੇ ਪੁੱਛਣਾ ਐਨਾ ਸਮਾਂ ਕਿਵੇਂ ਲਗਾਤਾ ਤਾਂ ਕਹਿਣਾ ਮੈਂ ਚੈਕ ਭਰ ਕੇ ਦੇਣ ਲੱਗ ਗਈ ਸੀ । ਜੇਕਰ ਅਸੀਂ ਪੜ੍ਹ ਲਿਖ ਗਏ ਆ ਤਾਂ ਹੰਕਾਰ ਨਹੀਂ ਕਰਨਾ ਚਾਹੀਦਾ , ਬਜ਼ੁਰਗ ਵੀ ਪੜ੍ਹੇ ਲਿਖੇ ਹਨ ਤੇ ਚੈਕ ਭਰ ਸਕਦੇ ਪਰ ਇਹ ਉਮਰ ਹੀ ਇਦਾਂ ਦੀ ਹੈ ਕਿ ਉਹ ਨਜ਼ਰ ਘੱਟ ਹੋਣ ਕਰਕੇ ਸਾਨੂੰ ਆਪਣਾ ਸਮਝ ਕੇ ਕਹਿ ਦਿੰਦੇ ਹਨ ਤਾਂ ਉਹਨਾਂ ਦਾ ਸਤਿਕਾਰ ਕਰੋ , ਬਜ਼ੁਰਗ ਹੋਵੇ ਜਾਂ ਕੋਈ ਮਾਂ ਬਾਪ ਦੀ ਉਮਰ ਦਾ ਮਰਦ ਜਾਂ ਔਰਤ ਹੋਵੇ , ਕੋਈ ਵੀ ਸਾਥੋਂ ਫਰੀ ਚ ਮਦਦ ਨਹੀਂ ਮੰਗਦੇ , ਸਗੋਂ ਬਦਲੇ ਚ ਪਤਾ ਨਹੀਂ ਕਿੰਨੀਆਂ ਕ ਆਸੀਸਾਂ ਦੇ ਜਾਂਦੇ ।  ਯਾਦ ਕਰਾਂ ਤਾਂ  ਮੈਨੂੰ ਅੱਜ ਵੀ  ਬਜ਼ੁਰਗਾਂ ਦੇ  ਹੱਸਦੇ ਚਿਹਰੇ ਆਸੀਸਾਂ ਦਿੰਦੇ ਦਿਖਣ ਲੱਗਦੇ ਤਾਂ ਮਨ ਭਰ ਆਉਂਦਾ ਤੇ ਮੈਨੂੰ ਉਹਨਾਂ ਚ ਦਾਦਾ ਜੀ ਦੀ ਝਲਕ ਨਜ਼ਰੀ ਪੈਂਦੀ । ਪਲੀਜ਼ ਬਜ਼ੁਰਗਾਂ ਦੀ ਮਦਦ ਕਰ ਸਕਦੇ ਹੋ ਤਾਂ ਕਰ ਦਿਆਂ ਕਰੋ , ਚਾਰ ਕ ਲਕੀਰਾਂ ਮਾਰਨ ਨਾਲ ਸਾਡਾ ਕੁਝ ਘੱਸ ਨਹੀਂ ਚੱਲਿਆ ।

Please log in to comment.

More Stories You May Like