ਹਸਪਤਾਲ ਦੇ ਬੈੱਡ ਤੇ ਪਿਆ ਅੱਜ ਮੇਜਰ ਆਪਣੇਂ ਲੱਗੇ ਹੋਏ ਗੁਲੂਕੋਜ ਦੀ ਬੋਤਲ ਵੱਲ ਇੰਝ ਟਿਕਟਿਕੀ ਲਗਾਕੇ ਦੇਖ ਰਿਹਾ ਸੀ ਜਿਵੇਂ ਤੁਪਕਿਆਂ ਦੀ ਗਿਣਤੀ ਕਰ ਰਿਹਾ ਹੋਵੇ ਉਸਦੇ ਕੋਲ ਸਿਰ ਸਿੱਟੀ ਬੈਠਾ ਉਸਦਾ ਮੁੰਡਾ ਵੀ ਕਿਸੇ ਡੂੰਘੀ ਸੋਚ ਵਿੱਚ ਡੁੱਬਦਾ ਜਾ ਰਿਹਾ ਸੀ ਕਿ ਅਚਾਨਕ ਨਰਸ ਦੀ ਖੜਵੀਂ ਜਿਹੀ ਅਵਾਜ ਨੇ ਦੋਵਾਂ ਦੀ ਭਗਤੀ ਭੰਗ ਕਰ ਦਿੱਤੀ :- ਮੇਜਰ ਸਿੰਘ ਦੇ ਨਾਲ ਕੌਣ ਏ ? ਹਾਂਜੀ ਤੁਸੀਂ ਹੋ ? ਜਲਦੀ ਨਾਲ ਇੰਨਾਂ ਦੀਆਂ ਆਹ ਦਵਾਈਆਂ ਲੈ ਕੇ ਆਓ ਇਹ ਕਹਿੰਦੇ ਸਾਰ ਹੀ ਵੱਡੀ ਸਾਰੀ ਪਰਚੀ ਮੁੰਡੇ ਨੂੰ ਫੜਾਤੀ ਪਰਚੀ ਵੱਲ ਦੇਖ ਓਹਦੇ ਮੱਥੇ ਤੇ ਆਏ ਪਸੀਨੇ ਦੇ ਤੁਪਕੇ ਥੋੜੇ ਹੋਰ ਵੱਡੇ ਹੋ ਗਏ ਓਹਨੇ ਮਾੜਾ ਜਿਹਾ ਆਪਣੇਂ ਬਾਪੂ ਵੱਲ ਦੇਖਿਆ ਤੇ ਬਾਹਰ ਚਲਿਆ ਗਿਆ ਮੈਡੀਕਲ ਸਟੋਰ ਤੇ ਪਰਚੀ ਫੜਾਕੇ ਓਹਨੇ ਜਕਦੇ ਜਿਹੇ ਨੇ ਪੁੱਛਿਆ ਬਾਈ ਜੀ ਕਿੰਨੇ ਕੁ ਦੀਆਂ ਨੇ ਇਹ ਦਵਾਈਆਂ ? ਸਟੋਰ ਵਾਲੇ ਨੇ ਹਿਸਾਬ ਜਿਹਾ ਲਾ ਕੇ ਕਿਹਾ ਵੀਰੇ ਤਕਰੀਬਨ 700 ਰੁਪਏ ਦੀਆਂ ਨੇ ਅੱਛਾ !! ਓਹ ਢਿੱਲਾ ਜਿਹਾ ਬੋਲਿਆ ਮੇਰੇ ਕੋਲ ਤਾਂ ਯਾਰ 500 ਹੀ ਆ ਬਾਕੀ ਮੈਂ ਫੇਰ ਓਹਦੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਸਟੋਰ ਵਾਲਾ ਰੁੱਖਾ ਜਿਹਾ ਹੋ ਕੇ ਕਹਿੰਦਾ ਓਹ ਇਹ ਕਰਿਆਨਾ ਸਟੋਰ ਨੀਂ ਹੈਗਾ ਮੈਡੀਕਲ ਸਟੋਰ ਆ ਜਿੰਨੇ ਪੈਸੇ ਹੈਗੇ ਓਨੇ ਦੀਆਂ ਲੈਜਾ ਬਾਕੀ ਜਦ ਪੈਸੇ ਹੋਏ ਓਦੋਂ ਲੈਜੀਂ ਠੀਕ ਆ ਜੀ ਦੇਦੋ 500 ਸੌ ਦੀਆਂ ਫੇਰ ਮੁੰਡੇ ਨੇ ਨੀਵੀਂ ਪਾਕੇ ਹੀ ਕਿਹਾ ਤੇ ਹੁਣ ਦੋ ਤੁਪਕੇ ਓਹਦੀਆਂ ਅੱਖਾਂ ਚੋਂ ਭੂੰਜੇ ਗਿਰ ਗਏ ਨਿੰਮੋਝੂਣਾਂ ਹੋਇਆ ਓਹ ਜਦ ਦਵਾਈਆਂ ਲੈਕੇ ਮੁੜਿਆ ਤਾਂ ਬਾਪੂ ਕੋਲ ਆਇਆ ਬੈਠਾ ਛੋਟਾ ਭਰਾ ਝੱਟ ਦੇਣੀਂ ਬੋਲਿਆ ਬਾਈ ਪੰਜਾਹ ਕੁ ਰੁਪਏ ਦਈਂ ਯਾਰ ਸਕੂਟਰ ਚ ਤੁਪਕਾ ਤੇਲ ਦਾ ਨੀਂ ਮੈਂ ਥੋਡੀ ਰੋਟੀ ਲੈਣ ਜਾਣਾ ਓਹਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਨਰਸ ਆ ਧਮਕੀ ਐਂ ਨੀਂ ਇਹਦਾ ਇਲਾਜ ਹੋਣਾਂ ਦਵਾਈਆਂ ਪੂਰੀਆਂ ਲੈ ਕੇ ਆਓ ਨਹੀਂ ਤਾਂ ਲੈ ਜੋ ਇਹਨੂੰ ਇੱਥੋਂ ਇਹ ਸੁਣਕੇ ਛੋਟਾ ਤਾਂ ਬਾਹਰ ਚਲੇ ਗਿਆ ਤੇ ਓਹ ਲੱਗਾ ਤਰਲੇ ਪਾਉਣ ਤੁਸੀਂ ਇਹਨਾਂ ਨਾਲ ਕੰਮ ਚਲਾਓ ਬਾਕੀਆਂ ਦਾ ਵੀ ਮੈਂ ਛੇਤੀ ਹੀ ਕਰਦਾਂ ਬੰਦੋਬਸਤ ਮੇਜਰ ਦੀ ਇਹ ਹਾਲਤ ਸਰਪੰਚ ਦੇ ਮੁੰਡੇ ਦੇ ਵਿਆਹ ਵਿੱਚ ਚੱਲੀ ਬੇਤਹਾਸਾ ਸ਼ਰਾਬ ਨੇ ਕੀਤੀ ਸੀ ਤਿੰਨ ਦਿਨ ਰੱਜਕੇ ਆਉਦਾ ਰਿਹਾ ਅੱਜ ਸਵੇਰ ਦਾ ਖੂਨ ਦੀਆਂ ਉਲਟੀਆਂ ਕਰੀ ਜਾਂਦਾ ਦੁਖੀ ਹੋਇਆ ਮੇਜਰ ਦਾ ਮੁੰਡਾ ਜਦ ਪੈਸਿਆਂ ਦੀ ਮੱਦਤ ਲੈਣ ਲਈ ਸਰਪੰਚ ਦੇ ਘਰੇ ਗਿਆ ਤਾਂ ਓਹਨਾਂ ਦੇ ਟਰੈਕਟਰ ਤੇ ਲੱਗੀ ਟੇਪ ਚ ਗਾਣਾ ਚੱਲੀ ਜਾਵੇ :- ਲੋਕਾਂ ਨੇ ਪੀਤੀ ਤੁਪਕਾ ਤੁਪਕਾ ਮੈਂ ਤਾਂ ਪੀਤੀ ਬਾਟੇ ਨਾਲ ............ ।
Please log in to comment.